Close

Recent Posts

ਗੁਰਦਾਸਪੁਰ

ਪੰਜਾਬ ਵਿੱਚ ਲਾਅ ਐਂਡ ਆਰਡਰ ਪੂਰੀ ਤਰ੍ਹਾਂ ਨਕਾਰਾ ਹੋ ਚੁਕਿਆ ਹੈ : ਸੇਖੋਂ

ਪੰਜਾਬ ਵਿੱਚ ਲਾਅ ਐਂਡ ਆਰਡਰ ਪੂਰੀ ਤਰ੍ਹਾਂ ਨਕਾਰਾ ਹੋ ਚੁਕਿਆ ਹੈ : ਸੇਖੋਂ
  • PublishedFebruary 24, 2026

ਗੁਰਦਾਸਪੁਰ 24 ਫਰਵਰੀ 2026 (ਮੰਨਨ ਸੈਣੀ) – ਸੀ ਪੀ ਆਈ ( ਐਮ ) ਪੰਜਾਬ ਦੇ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਗੁਰਦਾਸਪੁਰ ਵਿੱਚ ਆਧੀਆ ਪੁਲਿਸ ਚੌਕੀ ਵਿਖੇ ਪੁਲਿਸ ਕਰਮਚਾਰੀਆਂ ਦੀ ਹੋਈ ਹੱਤਿਆ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ । ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪੰਜਾਬ ਵਿੱਚ ਲਾਅ ਐਂਡ ਆਰਡਰ ਪੁਰੀ ਤਰ੍ਹਾਂ ਫੈਲ ਹੋ ਚੁੱਕਿਆ ਹੈ । ਸ਼ੋਸ਼ਲ ਸਿਕਿਉਰੀਟੀ ਪੁਰੀ ਤਰ੍ਹਾਂ ਖ਼ਤਮ ਹੋ ਚੁੱਕੀ ਹੈ ਲੋਕ ਡਰ ਤੇ ਸਹਿਮ ਦੇ ਮਾਹੌਲ ਰਹਿ ਰਹੇ ਹਨ । ਸੇਖੋਂ ਸਾਹਿਬ ਨੇ ਇਸ ਹੱਤਿਆ ਕਾਂਡ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਾਮਰੇਡ ਸੇਖੋਂ ਨੇ ਜ਼ਿਲ੍ਹਾ ਜਨਰਲ ਬਾਡੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ ।

ਮੇਜਰ ਸਿੰਘ ਭਿੱਖੀਵਿੰਡ ਸਕੱਤਰੇਤ ਮੈਂਬਰ ਅਤੇ ਜ਼ਿਲ੍ਹਾ ਇੰਚਾਰਜ ਨੇ ਇਸ ਸਮੇਂ ਦਸਿਆ ਕਿ ਪਾਰਟੀ ਦਾ ਕੇਂਦਰੀ ਜੱਥਾ ਲੋਕ ਮੰਗਾਂ ਤੇ ਲੋਕਾਂ ਨੂੰ ਜਾਗਰੂਕ ਕਰਨ ਲਈ 11 ਤੋਂ 20 ਮਾਰਚ ਦੋਰਾਨ ਪੰਜਾਬ ਆ ਰਿਹਾ ਹੈ । ਸਾਰੇ ਸਾਥੀ ਵੱਧ ਚੜ੍ਹ ਕੇ ਜੱਥੇ ਦੇ ਸਵਾਗਤ ਲਈ ਤਿਆਰੀ ਕਰਨ । ਇਸ ਤੋਂ ਇਲਾਵਾ ਉਹਨਾਂ ਨੇ 24 ਮਾਰਚ ਦੀ ਦਿੱਲੀ ਰੈਲੀ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਣ ਲਈ ਜੋਰ ਦਿੱਤਾ । ਜੱਥੇ ਮਾਰਚ ਦੀਆਂ ਮੁੱਖ ਮੰਗਾਂ ਵਿੱਚ ਕੇਂਦਰ ਸਰਕਾਰ ਲੇਬਰ ਲਈ ਨਵੇਂ 4 ਲੇਬਰ ਕੋਡ ਰੱਦ ਕਰੇ , ਵੀ ਵੀ ਸ਼੍ਰੀ ਰਾਮ ਜੀ ਮਨਰੇਗਾ ਦਾ ਨਵਾਂ ਕਾਨੂੰਨ ਵਾਪਸ ਲਿਆ ਜਾਵੇ । ਬਿਜਲੀ ਸੋਧ ਬਿਲ ਤੇ ਬੀਜ ਸੋਧ ਬਿੱਲ ਵਾਪਸ ਲਏ ਜਾਣ, ਅਮਰੀਕਾ ਦੇ ਨਾਲ ਭਾਰਤ ਦਾ ਹੋਇਆ ਨਵਾਂ ਵਪਾਰ ਸਮਝੌਤਾ ਰੱਦ ਕੀਤਾ ਜਾਵੇ । ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਰੂਪ ਸਿੰਘ ਪੱਡਾ , ਲਖਵਿੰਦਰ ਸਿੰਘ ਮਰੜ , ਕਸ਼ਮੀਰ ਸਿੰਘ , ਹੰਸਾ ਸਿੰਘ, ਮਨਜੀਤ ਸਿੰਘ, ਹਰਦੀਪ ਸਿੰਘ, ਮੁਰਾਰੀ ਲਾਲ, ਜਗੀਰ ਸਿੰਘ, ਅਮਰਜੀਤ ਰਿਖਿਆ, ਧੀਰ ਸਿੰਘ ਸਿੱਧੂ, ਨਰਿੰਦਰ ਸਿੰਘ ਰੰਧਾਵਾ, ਨਵਤੇਜ ਸਿੰਘ, ਜਨਕ ਰਾਜ ਅਹਿਮਦਾਬਾਦ ,ਹਰਭਜਨ ਸਿੰਘ, ਡਾਕਟਰ ਕਸ਼ਮੀਰ ਸਿੰਘ, ਰਣਜੀਤ ਸਿੰਘ, ਸੱਤਪਾਲ, ਅਜੀਤ ਸਿੰਘ, ਅਨੂਪ ਸਿੰਘ ਆਦਿ ਹਾਜ਼ਰ ਸਨ । ਮੀਟਿੰਗ ਦੀ ਪ੍ਰਧਾਨਗੀ ਸਾਥੀ ਰੂਪ ਸਿੰਘ ਪੱਡਾ ਜੀ ਨੇ ਕੀਤੀ ।

Written By
The Punjab Wire