Close

Recent Posts

ਲੁਧਿਆਣਾ ‘ਚ 3,200 ਕਰੋੜ ਰੁਪਏ ਦੀ ਲਾਗਤ ਵਾਲਾ ਟਾਟਾ ਸਟੀਲ ਪਲਾਂਟ ਮਾਰਚ ਤੋਂ ਹੋਵੇਗਾ ਕਾਰਜਸ਼ੀਲ, ਉਦਯੋਗ ਨੂੰ ਮਿਲੇਗਾ ਵੱਡਾ ਹੁਲਾਰਾ ਅਤੇ 2,500 ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਲੁਧਿਆਣਾ ‘ਚ 3,200 ਕਰੋੜ ਰੁਪਏ ਦੀ ਲਾਗਤ ਵਾਲਾ ਟਾਟਾ ਸਟੀਲ ਪਲਾਂਟ ਮਾਰਚ ਤੋਂ ਹੋਵੇਗਾ ਕਾਰਜਸ਼ੀਲ, ਉਦਯੋਗ ਨੂੰ ਮਿਲੇਗਾ ਵੱਡਾ ਹੁਲਾਰਾ ਅਤੇ 2,500 ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਗੁਰਦਾਸਪੁਰ

ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵੱਲੋਂ ਰੋਜ਼ਗਾਰ ਕੈਂਪ 25ਫਰਵਰੀ ਨੂੰ

ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵੱਲੋਂ ਰੋਜ਼ਗਾਰ ਕੈਂਪ 25ਫਰਵਰੀ ਨੂੰ
  • PublishedFebruary 23, 2026

ਸੋਨਾਲਿਕਾ ਇੰਟਰਨੈਸ਼ਨਲ ਟਰੇਕਟਰਜ਼ ਲਿਮਿਟਡ ਵੱਲੋਂ ਹੈਲਪਰ, ਟੈਕਸ਼ੀਅਨ, ਵੈਲਡਰ ਅਤੇ  ਡੀਜ਼ਲ ਮਕੈਨਿਕ ਆਦਿ ਦੀਆ ਅਸਾਮੀਆਂ ਲਈ ਲੜਕਿਆਂ ਦੀ ਭਰਤੀ ਕੀਤੀ ਜਾਵੇਗੀ

ਗੁਰਦਾਸਪੁਰ, 23ਫਰਵਰੀ 2026 (ਮੰਨਨ ਸੈਣੀ)–  ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਦੀ ਅਗਵਾਈ ਹੇਠ ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਗੁਰਦਾਸਪੁਰ ਵੱਲੋਂ 25ਫਰਵਰੀ ਨੂੰ ਰੋਜ਼ਗਾਰ ਕੈਂਪ ਲਗਾਇਆ ਜਾ ਰਿਹਾ ਹੈ। ਇਹ ਕੈਂਪ ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਡੀ.ਸੀ ਦਫਤਰ ਕੰਪਲੈਕਸ ਗੁਰਦਾਸਪੁਰ ਦੇ ਕਮਰਾ ਨੰ: 217ਬਲਾਕ-ਬੀ ਵਿੱਚ ਸਵੇਰੇ 10ਵਜੇ ਤੋਂ ਲੈ ਕੇ ਦੁਪਹਿਰ ਦੇ 2:00ਵਜੇ ਤੱਕ ਲੱਗੇਗਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਪ੍ਰਸ਼ੋਤਮ ਸਿੰਘ ਜਿਲ੍ਹਾ ਰੋਜ਼ਗਾਰ ਅਫਸਰ ਨੇ ਦੱਸਿਆਂ ਕਿ ਇਸ ਕੈਂਪ ਵਿੱਚ ਸੋਨਾਲਿਕਾ ਇੰਟਰਨੈਸ਼ਨਲ ਟਰੇਕਟਰਜ਼ ਲਿਮਿਟਡ ਵੱਲੋਂ ਹੈਪਰ, ਟੈਕਸ਼ੀਅਨ, ਵੈਲਡਰ, ਡੀਜ਼ਲ ਮਕੈਨਿਕ, ਮੋਟਰ ਮਕੈਨਿਕ, ਫਿੱਟਰ,ਟਰਨਰ, ਜੈਸਪਰ ਮਕੈਨਿਕ  ਅਤੇ ਬਾਕੀ ਮਕੈਨੀਕਲ ਟਰੇਡਰਜ਼ ਆਦਿ ਦੀਆ ਅਸਾਮੀਆਂ ਲਈ ਲੜਕਿਆਂ ਦੀ ਭਰਤੀ ਕੀਤੀ ਜਾਵੇਗੀ, ਜਿਸ ਲਈ ਵਿਦਿਅੱਕ ਯੋਗਤਾ ਬਾਰਵੀਂ ਅਤੇ ਆਈ.ਟੀ.ਆਈ ਹੋਵੇਗੀ।

ਉਨ੍ਹਾਂ ਅੱਗੇ ਦੱਸਿਆ ਕਿ ਦੂਨ ਇੰਟਰਨੈਸ਼ਨਲ ਸਕੂਲ ਗੁਰਦਾਸਪੁਰ, ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਗੁਰਦਾਸਪੁਰ ਅਤੇ ਸ੍ਰੀ ਗੁਰੂ ਹਰਕ੍ਰਿਸ਼ਨ ਇੰਟਰਨੈਸ਼ਨਲ ਸਕੂਲ ਗੁਰਦਾਸਪੁਰ, ਵਲੋਂ ਵੱਖ-ਵੱਖ ਪੀ.ਜੀ.ਟੀ,ਪੀ.ਆਰ.ਟੀ, ਟੀ.ਜੀ.ਟੀ,ਐਨ.ਟੀ.ਟੀ, ਈ.ਟੀ.ਟੀ, ਕਿੰਡਰਗਾਰਟਨ, ਆਰਟ ਐਂਡ ਕਰਾਫਟ, ਪ੍ਰੀ ਪ੍ਰਾਇਮਰੀ, ਪ੍ਰਾਇਮਰੀ, ਸਪੋਰਟਸ ਅਧਿਆਪਕ, ਫਿਜ਼ੀਕਲ ਇੰਸਟਰਕਟਰ, ਰਿਸੈਪਸ਼ਨਿਸਟ, ਕੰਪਿਊਟਰ ਟੀਚਰ ਅਤੇ ਲੇਖਾਕਾਰ ਲਈ ਇੰਟਰਵਿਊ ਲਈ ਜਾਵੇਗੀ। ਇਸ ਤੋ ਇਲਾਵਾ ਦੀ ਵਲਡ ਪਲੈਨਟ ਵਲੋਂ ਵਰਕ ਫਰੋਮ ਹੋਮ ਲਈ ਲੜਕੇ ਅਤੇ ਲੜਕੀਆਂ ਦੀ ਚੋਣ ਕੀਤੀ ਜਾਵੇਗੀ ਜਿਸ ਲਈ ਯੋਗਤਾ ਬਾਰਵੀਂ ਹੋਵੇਗੀ। ਵੱਖ-ਵੱਖ ਸਕੂਲਾਂ ਦੀਆਂ ਪੋਸਟਾਂ ਲਈ ਅਪਲਾਈ ਕਰਨ ਲਈ ਘੱਟੋ-ਘੱਟ ਯੋਗਤਾ ਗੈਰਜੂਏਸ਼ਨ, ਪੋਸਟ ਗ੍ਰੈਜੂਏਸ਼ਨ, ਬੀ.ਏਡ, ਅਤੇ ਬਾਕੀ ਲਾਜਮੀ ਯੋਗਤਾ ਹੋਵੇਗੀ।

ਇਸ ਇਸ ਸਬੰਧੀ ਜਿਲ੍ਹਾ ਰੋਜ਼ਗਾਰ ਅਫਸਰ ਗੁਰਦਾਸਪੁਰ ਵੱਲੋਂ ਨੌਜਵਾਨਾਂ ਨੂੰ ਅਪੀਲ ਕੀਤੀ ਗਈ ਕਿ ਵਧ ਚੜ੍ਹ ਕੇ ਰੋਜ਼ਗਾਰ ਕੈਂਪ ਵਿੱਚ ਹਿੱਸਾ ਲੈਣ ਅਤੇ ਆਪਣਾ ਰੋਜ਼ਗਾਰ ਸੁਨਿਸ਼ਚਿਤ ਕਰਨ ਲਈ ਆਪਣੇ ਸਾਰੇ ਅਸਲੀ ਦਸਤਾਵੇਜ਼ (ਸਰਟੀਫਿਕੇਟ, ਆਧਾਰ ਕਾਰਡ, ਰੈਜ਼ਿਊਮ ਆਦਿ) ਨਾਲ ਸਮੇਂ ਸਿਰ ਪਹੁੰਚਣ।

Written By
The Punjab Wire