Close

Recent Posts

ਗੁਰਦਾਸਪੁਰ ਪੰਜਾਬ

ਦੀਨਾਨਗਰ ਵਿਖੇ 1 ਮਾਰਚ ਨੂੰ ਹੋਣ ਵਾਲੇ ਰਾਜ ਪੱਧਰੀ ਸੈਣੀ ਸੰਮੇਲਨ ਦੀਆਂ ਤਿਆਰੀਆਂ ਤੇਜ਼, ਸੈਣੀ ਸਭਾ ਗੁਰਦਾਸਪੁਰ ਵੱਲੋਂ ਪੂਰਨ ਸਹਿਯੋਗ ਦਾ ਐਲਾਨ

ਦੀਨਾਨਗਰ ਵਿਖੇ 1 ਮਾਰਚ ਨੂੰ ਹੋਣ ਵਾਲੇ ਰਾਜ ਪੱਧਰੀ ਸੈਣੀ ਸੰਮੇਲਨ ਦੀਆਂ ਤਿਆਰੀਆਂ ਤੇਜ਼, ਸੈਣੀ ਸਭਾ ਗੁਰਦਾਸਪੁਰ ਵੱਲੋਂ ਪੂਰਨ ਸਹਿਯੋਗ ਦਾ ਐਲਾਨ
  • PublishedFebruary 20, 2026

ਸੰਮੇਲਨ ਨੂੰ ਲੈ ਕੇ ਸੈਣੀ ਬਿਰਾਦਰੀ ‘ਚ ਭਾਰੀ ਉਤਸ਼ਾਹ, ਗੁਰਦਾਸਪੁਰ ਵਿਖੇ ਮੀਟਿੰਗ ਦੌਰਾਨ ਰਣਨੀਤੀ ਹੋਈ ਤਿਆਰ

ਸ਼ਹੀਦ ਪਰਿਵਾਰਾਂ ਅਤੇ ਹੋਣਹਾਰ ਵਿਦਿਆਰਥੀਆਂ ਦਾ ਹੋਵੇਗਾ ਵਿਸ਼ੇਸ਼ ਸਨਮਾਨ

ਗੁਰਦਾਸਪੁਰ, 20 ਫਰਵਰੀ 2026 (ਮੰਨਣ ਸੈਣੀ)। ਦੀਨਾਨਗਰ ਵਿਖੇ ਆਗਾਮੀ ਐਤਵਾਰ, 1 ਮਾਰਚ ਨੂੰ ਕਰਵਾਏ ਜਾ ਰਹੇ ‘ਰਾਜ ਪੱਧਰੀ ਸੈਣੀ ਸਮਾਜ ਸੰਮੇਲਨ’ ਨੂੰ ਲੈ ਕੇ ਸੈਣੀ ਭਾਇਚਾਰੇ ਅੰਦਰ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਇਸ ਇਤਿਹਾਸਕ ਸੰਮੇਲਨ ਦੀ ਸਫਲਤਾ ਅਤੇ ਰਣਨੀਤੀ ਉਲੀਕਣ ਲਈ ਬੀਤੇ ਕੱਲ੍ਹ ਸੈਣੀ ਭਵਨ ਗੁਰਦਾਸਪੁਰ ਵਿਖੇ ਇੱਕ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਸੈਣੀ ਸਮਾਜ ਸਭਾ (ਰਜਿ.) ਦੀਨਾਨਗਰ ਦੇ ਪ੍ਰਧਾਨ ਸ੍ਰੀ ਜਗਦੀਸ਼ ਰਾਜ ਸੈਣੀ (ਰਿਟਾਇਰਡ ਈ.ਟੀ.ਓ) ਆਪਣੀ ਵਿਸ਼ੇਸ਼ ਟੀਮ ਸਮੇਤ ਸ਼ਾਮਲ ਹੋਏ।

ਮੀਟਿੰਗ ਦੌਰਾਨ ਸੈਣੀ ਸਮਾਜ ਸਭਾ ਦੀਨਾਨਗਰ ਦੇ ਪ੍ਰਧਾਨ ਜਗਦੀਸ਼ ਰਾਜ ਸੈਣੀ ਨੇ ਸੈਣੀ ਸਭਾ ਗੁਰਦਾਸਪੁਰ ਦੇ ਪ੍ਰਧਾਨ ਬਖਸ਼ੀਸ਼ ਸੈਣੀ ਅਤੇ ਸਮੂਹ ਅਹੁਦੇਦਾਰਾਂ ਨੂੰ ਸੰਮੇਲਨ ਦਾ ਰਸਮੀ ਸੱਦਾ ਪੱਤਰ ਸੌਂਪਿਆ। ਉਨ੍ਹਾਂ ਅਪੀਲ ਕੀਤੀ ਕਿ ਸਮਾਜ ਦੀ ਇਕਜੁੱਟਤਾ ਅਤੇ ਜਾਗਰੂਕਤਾ ਦੇ ਪ੍ਰਤੀਕ ਇਸ ਸੰਮੇਲਨ ਨੂੰ ਸਫਲ ਬਣਾਉਣ ਲਈ ਗੁਰਦਾਸਪੁਰ ਇਕਾਈ ਵੱਧ-ਚੜ੍ਹ ਕੇ ਸ਼ਮੂਲੀਅਤ ਕਰੇ। ਗੁਰਦਾਸਪੁਰ ਸਭਾ ਦੇ ਆਗੂਆਂ ਨੇ ਦੀਨਾਨਗਰ ਤੋਂ ਆਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਇਸ ਦੇ ਨਾਲ ਹੀ ਭਰੋਸਾ ਦਿਵਾਇਆ ਕਿ ਉਹ ਪੂਰੇ ਜੋਸ਼ ਅਤੇ ਤਨਦੇਹੀ ਨਾਲ ਇਸ ਸੰਮੇਲਨ ਦਾ ਹਿੱਸਾ ਬਣਦੇ ਹੋਏ, ਇਸ ਕਾਰਜ਼ ਨੂੰ ਇਤਿਹਾਸਕ ਬਨਾਉਣਗੇਂ।

ਜਗਦੀਸ਼ ਰਾਜ ਸੈਣੀ ਨੇ ਦੱਸਿਆ ਕਿ ਇਸ ਰਾਜ ਪੱਧਰੀ ਸਮਾਰੋਹ ਵਿੱਚ ਪੰਜਾਬ ਅਤੇ ਦੇਸ਼ ਭਰ ਤੋਂ ਸੈਣੀ ਬਿਰਾਦਰੀ ਦੀਆਂ ਪ੍ਰਮੁੱਖ ਸ਼ਖ਼ਸਿਅਤਾਂ ਸ਼ਿਰਕਤ ਕਰਨਗੀਆਂ, ਜਿਸ ਨੂੰ ਲੈ ਕੇ ਸੈਣੀ ਸਮਾਜ ਦਿਆਂ ਲੋਕਾਂ ਅੰਦਰ ਭਾਰੀ ਉਤਸਾਹ ਵੇਖਣ ਨੂੰ ਮਿੱਲ ਰਿਹਾ। ਉਨ੍ਹਾਂ ਕਿਹਾ ਕਿ ਇਹ ਸਮਾਗਮ ਸਮਾਜ ਦੀ ਦਸ਼ਾ ਅਤੇ ਦਿਸ਼ਾ ਤੈਅ ਕਰਨ ਵਿੱਚ ਮੀਲ ਦਾ ਪੱਥਰ ਸਾਬਿਤ ਹੋਵੇਗਾ। ਸੈਣੀ ਨੇ ਦੱਸਿਆ ਕਿ ਸੰਮੇਲਨ ਦੌਰਾਨ ਦੋ ਵਿਸ਼ੇਸ਼ ਕਾਰਜ ਕੀਤੇ ਜਾਣਗੇ, ਜਿਸ ਵਿੱਚ ਦੇਸ਼ ਦੀ ਰਾਖੀ ਲਈ ਸਰਬੰਸ ਵਾਰਨ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕਰਕੇ ਸੈਣੀ ਸਮਾਜ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ। ਇਸੇ ਤਰ੍ਹਾਂ ਸਮਾਜ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਅੱਗੇ ਵਧਣ ਦੀ ਪ੍ਰੇਰਨਾ ਮਿਲ ਸਕੇ।

ਇਸ ਮੌਕੇ ਦੀਨਾਨਗਰ ਸਭਾ ਵੱਲੋਂ ਸੀਨੀਅਰ ਮੀਤ ਪ੍ਰਧਾਨ ਰਘੂਬੀਰ ਸਿੰਘ ਸੈਣੀ, ਜਨਰਲ ਸਕੱਤਰ ਪਰਮਿੰਦਰ ਸਿੰਘ ਸੈਣੀ, ਦਰਸ਼ਨ ਸਿੰਘ ਸੈਣੀ, ਸੰਜੀਵ ਸੈਣੀ, ਈਸ਼ਵਰ ਸੈਣੀ ਅਤੇ ਹਰਦੀਪ ਸੈਣੀ ਹਾਜ਼ਰ ਸਨ।ਜਦਕਿ ਸੈਣੀ ਸਭਾ ਗੁਰਦਾਸਪੁਰ ਵੱਲੋਂ ਜਨਰਲ ਸਕੱਤਰ ਸ੍ਰੀ ਮਲਕੀਅਤ ਸਿੰਘ ਸੈਣੀ, ਮੀਤ ਪ੍ਰਧਾਨ ਕੰਵਲਜੀਤ ਸਿੰਘ (ਰੱਬ), ਸੁਰੇਸ਼ ਸੈਣੀ, ਕਰਮ ਸਿੰਘ ਸੈਣੀ, ਖਜ਼ਾਚੀ ਬਲਜਿੰਦਰ ਸਿੰਘ ਸੈਣੀ, ਸਲਾਹਕਾਰ ਰਘੁਵੀਰ ਸਿੰਘ ਬਡਵਾਲ, ਦਿਲਬਾਗ ਸਿੰਘ ਸੈਣੀ, ਸਕੱਤਰ ਜਰਨੈਲ ਸਿੰਘ, ਗੁਰਦੀਪ ਸਿੰਘ ਅਤੇ ਮੀਡੀਆ ਪ੍ਰਭਾਰੀ ਮੰਨਣ ਸੈਣੀ ਮੌਜੂਦ ਸਨ। ਇਸ ਤੋਂ ਇਲਾਵਾ ਬਲਵਿੰਦਰ ਸਿੰਘ ਸੈਣੀ ਭੱਟੀਆਂ, ਜਥੇਦਾਰ ਗੁਰਜੀਤ ਸਿੰਘ ਸੈਣੀ, ਜਸਬੀਰ ਸਿੰਘ, ਹੈਪੀ ਸੈਣੀ, ਹੀਰਾ ਸਿੰਘ ਸੈਣੀ ਅਤੇ ਯੂਥ ਵਿੰਗ ਦੇ ਪ੍ਰਧਾਨ ਦਰਕੀਰਤ ਸਿੰਘ ਸੈਣੀ ਨੇ ਵੀ ਸ਼ਮੂਲੀਅਤ ਕੀਤੀ।

Written By
The Punjab Wire