Close

Recent Posts

ਗੁਰਦਾਸਪੁਰ

ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸਨਮਾਨ ਸਮਾਰੋਹ ਅਤੇ “ਭੋਜਨ ਰਾਹੀਂ ਸਿਹਤ” ਵਿਸ਼ੇ ’ਤੇ ਸੈਮੀਨਾਰ

ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸਨਮਾਨ ਸਮਾਰੋਹ ਅਤੇ “ਭੋਜਨ ਰਾਹੀਂ ਸਿਹਤ” ਵਿਸ਼ੇ ’ਤੇ ਸੈਮੀਨਾਰ
  • PublishedFebruary 12, 2026

ਪੰਜਾਬੀ ਮਾਂ ਬੋਲੀ ਸਾਡੀ ਪਹਿਚਾਣ ਦਾ ਅਟੁੱਟ ਹਿੱਸਾ-ਚੇਅਰਮੈਨ ਬਾਲ ਮੁਕੰਦ ਸ਼ਰਮਾ

ਸੰਤੁਲਿਤ ਖੁਰਾਕ ਦੀ ਮਹੱਤਤਾ, ਸਾਫ਼-ਸੁਥਰੇ ਭੋਜਨ ਦੀ ਲੋੜ, ਪੋਸ਼ਟਿਕ ਤੱਤਾਂ ਦੀ ਭੂਮਿਕਾ ਅਤੇ ਮਿਲਾਵਟ ਤੋਂ ਬਚਾਅ ਬਾਰੇ ਕੀਤਾ ਜਾਗਰੂਕ

ਦੀਨਾਨਗਰ, 12 ਫਰਵਰੀ 2026 (ਮੰਨਨ ਸੈਣੀ)— ਜਗਤ ਪੰਜਾਬੀ ਸਭਾ ਕੈਨੇਡਾ (ਪੰਜਾਬ ਯੂਨਿਟ) ਅਤੇ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਸਾਂਝੇ ਪ੍ਰਬੰਧ ਹੇਠ ਐਸ.ਐਸ.ਐਮ. ਕਾਲਜ, ਦੀਨਾਨਗਰ ਵਿਖੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਇੱਕ ਵਿਸ਼ਾਲ ਸਨਮਾਨ ਸਮਾਰੋਹ ਅਤੇ “ਭੋਜਨ ਰਾਹੀਂ ਸਿਹਤ” ਵਿਸ਼ੇ ’ਤੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਸਮਾਗਮ ਵਿੱਚ ਸਮਾਜ, ਸਿੱਖਿਆ, ਪ੍ਰਸ਼ਾਸਨ ਅਤੇ ਸਿਹਤ ਖੇਤਰ ਨਾਲ ਜੁੜੀਆਂ ਅਨੇਕ ਪ੍ਰਮੁੱਖ ਸ਼ਖਸੀਅਤਾਂ ਮੌਜੂਦ ਸਨ।

ਸਮਾਗਮ ਵਿੱਚ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਬਾਲ ਮੁਕੁੰਦ ਸ਼ਰਮਾ ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਵਿਸ਼ੇਸ਼ ਮਹਿਮਾਨਾਂ ਵਿੱਚ ਸੀ.ਜੇ.ਐਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਸ਼੍ਰੀ ਹਰਪ੍ਰੀਤ ਸਿੰਘ, ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਸ਼੍ਰੀ ਵਿਜੇ ਦੱਤ, ਜਗਤ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਸ਼੍ਰੀ ਅਜਾਇਬ ਸਿੰਘ ਚੱਠਾ, ਪ੍ਰਧਾਨ ਸ਼੍ਰੀ ਸਰਦੂਲ ਸਿੰਘ ਥਿਆੜਾ  ਅਤੇ ਐੱਸ.ਡੀ.ਐਮ ਸ੍ਰੀਮਤੀ ਜਯੋਤਸਨਾ ਸਿੰਘ ਸ਼ਾਮਿਲ ਸਨ।

ਮੁੱਖ ਮਹਿਮਾਨ ਸ਼੍ਰੀ ਬਾਲ ਮੁਕੁੰਦ ਸ਼ਰਮਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬੀ ਮਾਂ ਬੋਲੀ ਸਾਡੀ ਪਹਿਚਾਣ ਦਾ ਅਟੁੱਟ ਹਿੱਸਾ ਹੈ ਅਤੇ ਇਸਦੀ ਰੱਖਿਆ ਅਤੇ ਪ੍ਰਚਾਰ ਲਈ ਹਰ ਸੰਸਥਾ ਅਤੇ ਵਿਅਕਤੀ ਨੂੰ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਜਗਤ ਪੰਜਾਬੀ ਸਭਾ ਦੀ ਸੂਬਾ ਟੀਮ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ।

ਇਸ ਦੇ ਨਾਲ ਹੀ “ਸਾਡੇ ਬਜ਼ੁਰਗ ਸਾਡਾ ਮਾਣ” ਵਿਸ਼ੇ ਹੇਠ ਸਮਾਜ ਦੇ 50 ਸੀਨੀਅਰ ਨਾਗਰਿਕਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬਜ਼ੁਰਗ ਸਾਡੀ ਅਨੁਭਵ ਅਤੇ ਸੱਭਿਆਚਾਰਕ ਵਿਰਾਸਤ ਦਾ ਖਜ਼ਾਨਾ ਹਨ ਅਤੇ ਉਨ੍ਹਾਂ ਦਾ ਆਦਰ-ਸਤਿਕਾਰ ਕਰਨਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ।

ਇਸ ਮੌਕੇ ਪੰਜਾਬ ਸਟੇਟ ਫੂਟ ਕਮਿਸ਼ਨ ਦੇ ਮੈਂਬਰ ਵਿਜੇ ਦੱਤ, ਸੀ.ਜੇ.ਐਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀ ਹਰਪ੍ਰੀਤ ਸਿੰਘ ਅਤੇ ਜਗਤ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਸ਼੍ਰੀ ਅਜਾਇਬ ਸਿੰਘ ਚੱਠਾ ਵਲੋਂ ਸੰਬੋਧਨ ਕਰਦਿਆਂ ਪੰਜਾਬੀ ਮਾਂ ਬੋਲੀ, ਪੋਸ਼ਟਿਕ ਖਾਣੇ ਅਤੇ ਸਾਡੇ ਬਜ਼ੁਰਗ ਸਾਡਾ ਮਾਣ ਸਬੰਧੀ ਆਪਣੇ ਬੇਸ਼ਕੀਮਤੀ ਵਿਚਾਰ ਦਿੱਤੇ। ਇਸ ਤੋਂ ਪਹਿਲਾਂ ਸਮਾਗਮ ਦੀ ਸ਼ੁਰੂਆਤ ਰਵਾਇਤੀ ਰੀਤੀ ਅਨੁਸਾਰ ਦੀਵਾ ਜਗਾ ਕੇ ਕੀਤੀ ਗਈ ਅਤੇ ਮਹਿਮਾਨਾਂ ਦਾ ਗੁਲਦਸਤੇ ਭੇਂਟ ਕਰਕੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।

ਇਸ ਮੌਕੇ ਆਪਣੇ ਸਵਾਗਤੀ ਸੰਬੋਧਨ ਵਿੱਚ ਸ੍ਰੀ ਮੁਕੇਸ਼ ਵਰਮਾ ਅਤੇ ਸੀਨੀਅਰ ਮੀਤ ਪ੍ਰਧਾਨ ਪਰਮਿੰਦਰ ਸਿੰਘ ਸੈਣੀ ਨੇ ਕਿਹਾ ਕਿ ਪੰਜਾਬੀ ਮਾਂ ਬੋਲੀ ਸਾਡੀ ਸੱਭਿਆਚਾਰਕ ਪਹਿਚਾਣ ਦੀ ਰੂਹ ਹੈ ਅਤੇ ਇਸਦੀ ਸੰਭਾਲ ਹਰ ਪੰਜਾਬੀ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਜਗਤ ਪੰਜਾਬੀ ਸਭਾ ਵੱਲੋਂ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਅਤੇ ਸਮਾਜ ਸੇਵਾ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ।

ਸੈਮੀਨਾਰ ਦੌਰਾਨ ਡਾ. ਜੀ.ਐਸ. ਪੰਨੂ ਅਤੇ ਪਰਮਿੰਦਰ ਸਿੰਘ ਸੈਣੀ,ਸਟੇਟ ਐਵਾਰਡੀ, ਜ਼ਿਲ੍ਹਾ ਗਾਈਡੈਂਸ ਕਾਊਸਲਰ ਨੇ “ਭੋਜਨ ਰਾਹੀਂ ਸਿਹਤ” ਵਿਸ਼ੇ ’ਤੇ ਵਿਸਥਾਰ ਨਾਲ ਚਰਚਾ ਕਰਦੇ ਹੋਏ ਸੰਤੁਲਿਤ ਖੁਰਾਕ ਦੀ ਮਹੱਤਤਾ, ਸਾਫ਼-ਸੁਥਰੇ ਭੋਜਨ ਦੀ ਲੋੜ, ਪੋਸ਼ਟਿਕ ਤੱਤਾਂ ਦੀ ਭੂਮਿਕਾ ਅਤੇ ਮਿਲਾਵਟ ਤੋਂ ਬਚਾਅ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਵਿਦਿਆਰਥੀਆਂ ਅਤੇ ਨਾਗਰਿਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਭੋਜਨ ਸੁਰੱਖਿਆ ਅਤੇ ਪੋਸ਼ਣ ਸੰਬੰਧੀ ਪ੍ਰਦਰਸ਼ਨੀ ਵੀ ਲਗਾਈ ਗਈ।

ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਪਰਮਜੀਤ ਕੌਰ, ਕਾਲਜ ਪ੍ਰਿੰਸੀਪਲ ਡਾ. ਆਰ.ਕੇ. ਤੁਲੀ, ਸਮਾਜ ਸੇਵਕ ਸੱਜਣ ਸਿੰਘ ਧੰਦਲ, ਸਰਵਣ ਸਿੰਘ ਧੰਦਲ, ਜਨਰਲ ਸਕੱਤਰ ਪਵਨ ਭਾਰਦਵਾਜ, ਜਸਬੀਰ ਸਿੰਘ ਸਮਰਾ ਅਤੇ ਡੀਨ ਪ੍ਰੋ. ਪ੍ਰਬੋਧ ਗਰੋਵਰ, ਕੁੰਵਰ ਅੰਮ੍ਰਿਤਬੀਰ ਸਿੰਘ (ਪੁਸ਼ਪ ਅੱਪ ਮੈਨ ਆਫ਼ ਪੰਜਾਬ), ਕੁੰਵਰ ਰਵਿੰਦਰ ਸਿੰਘ ਵਿੱਕੀ, ਜਨਰਲ ਸਕੱਤਰ, ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਪੰਜਾਬ, ਡਾ. ਕਿਰਤਪ੍ਰੀਤ ਕੌਰ ਡੀ.ਐਸ.ਐਸ.ਓ, ਡਾ. ਜੀ.ਐਸ. ਪੰਨੂ ਸਹਾਇਕ ਕਮਿਸ਼ਨਰ, ਫੂਡ ਐਂਡ ਡਰੱਗਜ਼, ਸਰਬਜੀਤ ਸਿੰਘ ਡਿਗਰਾ ਪ੍ਰਧਾਨ, ਮਨਿਸਟੀਰੀਅਲ ਯੂਨੀਅਨ ਪੰਜਾਬ, ਰਾਸ਼ਟਰੀ ਪੁਰਸਕਾਰ ਜੇਤੂ ਪਰਮਜੀਤ ਸਿੰਘ ਕਲਸੀ, ਪ੍ਰੋ. ਪ੍ਰਬੋਧ ਗਰੋਵਰ ਡੀਨ, ਯੁਵਕ ਭਲਾਈ ਵਿਭਾਗ, ਰਣਜੀਤ ਕੌਰ ਭੰਗਵਾਂ, ਤਰੁਣਜੋਤ ਕੌਰ ਲੈਕਚਰਾਰ, ਸਟੇਟ ਅਵਾਰਡੀ ਸੁਰਿੰਦਰ ਮੋਹਨ ਅਤੇ ਕੁਲਦੀਪ ਕੌਰ ਮੈਂਬਰ, ਜਗਤ ਪੰਜਾਬੀ ਸਭਾ ,ਪ੍ਰੋਫੈਸਰ ਸੋਨੂੰ ਮੰਗੋਤਰਾ ਮੈਂਬਰ ਜਗਤ ਪੰਜਾਬੀ ਸਭਾ ਸਮੇਤ ਕਈ ਮਾਨਯੋਗ ਹਸਤੀਆਂ ਮੌਜੂਦ ਸਨ।

Written By
The Punjab Wire