ਗੁਰਦਾਸਪੁਰ

ਗੁਰਦਾਸਪੁਰ ਮੈਰੀਟੋਰੀਅਸ ਸਕੂਲ ਦੇ ਸਾਰੇ ਵਿਦਿਆਰਥੀਆਂ ਦੀ ਸਿਹਤ ਠੀਕ–ਪ੍ਰਿੰਸੀਪਲ ਰਾਜੀਵ ਮਹਾਜਨ

ਗੁਰਦਾਸਪੁਰ ਮੈਰੀਟੋਰੀਅਸ ਸਕੂਲ ਦੇ ਸਾਰੇ ਵਿਦਿਆਰਥੀਆਂ ਦੀ ਸਿਹਤ ਠੀਕ–ਪ੍ਰਿੰਸੀਪਲ ਰਾਜੀਵ ਮਹਾਜਨ
  • PublishedFebruary 2, 2026

ਬੀਤੇ ਕੱਲ 7 ਵਿਦਿਆਰਥੀਆਂ ਦੀ ਆਇਰਨ ਦੀ ਗੋਲੀ ਖਾਣ ਨਾਲ ਹਾਲਤ ਵਿਗੜਨ ਤੋਂ ਬਾਅਦ ਸਿਵਲ ਹਸਪਤਾਲ ਗੁਰਦਾਸਪੁਰ ਵਿੱਚ ਕਰਵਾਈ ਗਈ ਸੀ ਮੁੱਢਲੀ ਜਾਂਚ

ਗੁਰਦਾਸਪੁਰ, 2 ਫਰਵਰੀ 2026 (ਮੰਨਣ ਸੈਣੀ )। ਗੁਰਦਾਸਪੁਰ ਮੈਰੀਟੋਰੀਅਸ ਸਕੂਲ ਦੇ ਪ੍ਰਿੰਸੀਪਲ ਰਾਜੀਵ ਮਹਾਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ 01 ਫਰਵਰੀ ਨੂੰ ਸਕੂਲ ਦੇ 7 ਵਿਦਿਆਰਥੀ ਬਿਮਾਰ ਹੋਏ ਸਨ। ਜਿਨ੍ਹਾਂ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਲਿਜਾਇਆ ਗਿਆ ਸੀ, ਸਬੰਧਤ ਵਿਦਿਆਰਥੀਆਂ ਨੂੰ ਮੌਕੇ ਤੇ ਸਿਵਲ ਹਸਪਤਾਲ ਦੀ ਟੀਮ ਵੱਲੋਂ ਲੋੜੀਂਦੀ ਮੁੱਢਲੀ ਜਾਂਚ ਅਤੇ ਦਵਾਈਆਂ ਦੇਣ ਤੋਂ ਬਆਦ ਸਕੂਲ ਹੋਸਟਲ ਵਿਖੇ ਭੇਜ ਦਿੱਤਾ ਗਿਆ ਸੀ, ਸਾਰੇ ਬੱਚੇ ਬਿਲਕੁਲ ਠੀਕ ਹਨਯ

ਉਨ੍ਹਾਂ ਦੱਸਿਆ ਕਿ ਬੀਤੇ ਕੱਲ ਬੱਚਿਆ ਨੂੰ ਫੋਲੀਐਸਿਡ ਆਇਰਨ ਦੀਆਂ ਗੋਲੀਆਂ ਦਿੱਤੀਆਂ ਗਈਆ ਸਨ, ਜਿਨ੍ਹਾਂ ਵਿੱਚੋਂ 6-7 ਬੱਚਿਆਂ ਨੂੰ ਘਬਰਾਹਟ ਅਤੇ ਪੇਟ ਵਿੱਚ ਦਰਦ ਹੋਇਆ ਸੀ, ਜਿਸ ਕਾਰਨ ਬੱਚਿਆਂ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਡਾਕਟਰਾਂ ਵੱਲ਼ੋਂ ਮੁੱਢਲੀ ਜਾਂਚ ਉਪਰੰਤ ਬੱਚਿਆਂ ਨੂੰ ਵਾਪਸ ਹੋਸਟਲ ਭੇਜ ਦਿੱਤਾ ਗਿਆ ਹੈ ਅਤੇ ਸਾਰੇ ਬੱਚਿਆਂ ਦੀ ਸਿਹਤ ਠੀਕ ਹੈ।

ਪ੍ਰਿੰਸੀਪਲ ਰਾਜੀਵ ਮਹਾਜਨ ਨੇ ਦੱਸਿਆ ਕਿ ਸਬੰਧਿਤ ਵਿਦਿਆਰਥੀਆਂ ਨੂੰ ਸਬ- ਡਿਵਿਜਨਲ ਮੈਜਿਸਟਰੇਟ, ਗੁਰਦਾਸਪੁਰ ਸਿਵਲ ਸਰਜਨ ਦੀ ਟੀਮ ਅਤੇ ਜਿਲ੍ਹਾ ਸਿੱਖਿਆ ਅਫਸਰ ਸੀਨੀਅਰ ਸੈਕੰਡਰੀ ਗੁਰਦਾਸਪੁਰ ਵੱਲ਼ੋਂ ਵੀ ਵਿਦਿਆਰਥੀਆਂ ਨੂੰ ਮਿਲਿਆ ਗਿਆ ਹੈ। ਉਨ੍ਹਾ ਕਿਹਾ ਕਿ ਸਿਵਲ ਸਰਜਨ ਗੁਰਦਾਸਪੁਰ ਦੀ ਟੀਮ ਵੱਲੋਂ ਸਬੰਧਿਤ ਵਿਦਿਆਰਥੀਆਂ ਨੂੰ ਚੈਕ ਕਰਨ ਉਪਰੰਤ ਤੰਦਰੁਸਤ ਪਾਇਆ ਗਿਆ ਅਤੇ ਇਨ੍ਹਾਂ ਵਿਦਿਆਰਥੀਆਂ ਨੂੰ ਹੁਣ ਕਿਸੇ ਕਿਸਮ ਦੀ ਕੋਈ ਵੀ ਸਮੱਸਿਆ ਨਹੀਂ ਹੈ।

Written By
The Punjab Wire