Close

Recent Posts

ਗੁਰਦਾਸਪੁਰ

ਜੂਨੀਅਰ ਨੈਸ਼ਨਲ ਜੂਡੋ ਚੈਂਪੀਅਨਸ਼ਿਪ 2026 ਕਲਕੱਤਾ ਵਿਖੇ ਗੁਰਦਾਸਪੁਰ ਦੇ ਦੋ ਜੂਡੋ ਖਿਡਾਰੀਆਂ ਨੇ ਮੈਡਲ ਜਿੱਤ ਕੇ ਪੰਜਾਬ ਦਾ ਨਾਮ ਕੀਤਾ ਰੌਸ਼ਨ

ਜੂਨੀਅਰ ਨੈਸ਼ਨਲ ਜੂਡੋ ਚੈਂਪੀਅਨਸ਼ਿਪ  2026 ਕਲਕੱਤਾ ਵਿਖੇ ਗੁਰਦਾਸਪੁਰ ਦੇ ਦੋ ਜੂਡੋ ਖਿਡਾਰੀਆਂ ਨੇ ਮੈਡਲ ਜਿੱਤ ਕੇ ਪੰਜਾਬ ਦਾ ਨਾਮ ਕੀਤਾ ਰੌਸ਼ਨ
  • PublishedJanuary 29, 2026

ਹਰਪੁਨੀਤ ਕੌਰ ਅਤੇ ਰਿਹਾਨ ਸ਼ਰਮਾ ਨੇ ਬਰਾਉਨਜ ਮੈਡਲ ਜਿੱਤਿਆ

ਗੁਰਦਾਸਪੁਰ 29 ਜਨਵਰੀ 2026 ( ਮੰਨਨ ਸੈਣੀ )–ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਦੇ ਦੋ ਜੂਡੋ ਖਿਡਾਰੀਆਂ ਨੇ ਜੂਨੀਅਰ ਨੈਸ਼ਨਲ ਜੂਡੋ ਚੈਂਪੀਅਨਸ਼ਿਪ 2026 ਵਿੱਚ ਬਰਾਉਨਜ ਮੈਡਲ ਜਿੱਤ ਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ। ਇਹ ਖਿਡਾਰੀ ਸ੍ਰੀ ਮਤੀ ਧੰਨ ਦੇਵੀ ਡੀ ਏ ਵੀ ਸਕੂਲ ਦੇ ਵਿਦਿਆਰਥੀ ਹਨ।ਮੈਡਲ ਜਿੱਤ ਕੇ ਸੈਂਟਰ ਪਰਤੇ ਜੂਡੋ ਖਿਡਾਰੀਆਂ ਨੂੰ ਅੱਜ ਜ਼ਿਲ੍ਹਾ ਜੂਡੋਕਾ ਵੈਲਫੇਅਰ ਸੁਸਾਇਟੀ ਗੁਰਦਾਸਪੁਰ ਵਲੋਂ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸੈਂਟਰ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਦੱਸਿਆ ਕਿ ਸਾਲ 2026 ਦਾ ਵਰ੍ਹਾ ਖਿਡਾਰੀਆਂ ਦੀ ਸੁਨਹਿਰੀ ਇਤਿਹਾਸ ਸਿਰਜ ਰਿਹਾ ਹੈ। ਸੈਂਟਰ ਗੁਰਦਾਸਪੁਰ ਦੀ ਜੂਡੋ ਖਿਡਾਰਣ ਹਰਪੁਨੀਤ ਕੌਰ ਰਾਵਲਪਿੰਡੀ ਨੇ +78 ਕਿਲੋ ਭਾਰ ਵਰਗ ਵਿੱਚ ਬਰਾਉਨਜ ਮੈਡਲ ਜਿੱਤਿਆ ਹੈ ਇਸੇ ਤਰ੍ਹਾਂ ਰਿਹਾਨ ਸ਼ਰਮਾ ਨੇ 100 ਕਿਲੋ ਭਾਰ ਵਰਗ ਵਿੱਚ ਬਰਾਉਨਜ ਮੈਡਲ ਜਿੱਤਿਆ ਹੈ। ਕੋਚ ਰਵੀ ਕੁਮਾਰ ਗੁਰਦਾਸਪੁਰ ਅਨੁਸਾਰ ਇਹ ਖਿਡਾਰੀ ਭਾਰਤੀ ਜੁਨੀਅਰ ਜੂਡੋ ਟੀਮ ਵਿਚ ਆਪਣੀ ਥਾਂ ਬਣਾਈ ਹੈ। ਪੰਜਾਬ ਸਰਕਾਰ ਵੱਲੋਂ ਇਹਨਾਂ ਨੂੰ 10000 ਰੁਪਏ ਮਹੀਨਾ ਵਜ਼ੀਫਾ ਦਿੱਤਾ ਜਾਵੇਗਾ। ਇਹ ਖਿਡਾਰੀ ਹੁਣ ਪੰਜਾਬ ਸਰਕਾਰ ਵੱਲੋਂ ਉਲੀਕੀ ਖੇਡ ਨੀਤੀ ਅਨੁਸਾਰ ਤਿੰਨ ਪ੍ਰਤੀ ਸਤ ਖੇਡ ਕੋਟੇ ਅਨੁਸਾਰ ਨੌਕਰੀ ਲਈ ਕਾਬਿਲ ਹੋ ਗਏ ਹਨ। ਉਹਨਾਂ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਇਹ ਖਿਡਾਰੀਆਂ ਨੇ ਅੰਡਰ 18 ਸਾਲ ਹੁੰਦੇ ਹੋਏ ਅੰਡਰ 21 ਸਾਲ ਵਿੱਚ ਮੈਡਲ ਜਿੱਤ ਕੇ ਇਤਿਹਾਸ ਸਿਰਜਿਆ ਹੈ।ਇਸ ਮੌਕੇ ਪੰਜਾਬ ਦੀ ਟੀਮ ਦੇ ਮੈਨੇਜਰ ਬਣ ਕੇ ਗਈ ਮੈਡਮ ਬਲਵਿੰਦਰ ਕੌਰ ਰਾਵਲਪਿੰਡੀ ਨੇ ਦੱਸਿਆ ਕਿ ਪੰਜਾਬ ਦੀ ਟੀਮ ਨੇ ਕਲਕੱਤੇ ਵਿੱਚ ਪਹਿਲੇ ਸਥਾਨ ਤੇ ਆ ਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਆਉਣ ਵਾਲੇ ਦਿਨਾਂ ਵਿੱਚ ਇਹ ਖਿਡਾਰੀ 69 ਵੀਆਂ ਨੈਸ਼ਨਲ ਸਕੂਲ ਖੇਡਾਂ ਜੂਡੋ ਚੈਂਪੀਅਨਸ਼ਿਪ ਦਿੱਲੀ ਵਿਖੇ ਅੰਡਰ 19 ਸਾਲ ਗਰੁੱਪ ਵਿਚ ਭਾਗ ਲੈਣ ਜਾ ਰਹੇ ਹਨ। ਜੂਡੋ ਸੈਂਟਰ ਦੇ ਸੀਨੀਅਰ ਖਿਡਾਰੀ ਵਰਿੰਦਰ ਸਿੰਘ ਸੰਧੂ, ਕਪਿਲ ਕੌਸਲ ਸ਼ਰਮਾ, ਰਾਜ ਕੁਮਾਰ ਸ਼ਰਮਾ, ਸਤੀਸ਼ ਕੁਮਾਰ ਟੈਕਨੀਕਲ ਚੇਅਰਮੈਨ ਪੰਜਾਬ, ਸਿਮਰਨ ਜੀਤ ਸਿੰਘ ਰੰਧਾਵਾ ਜ਼ਿਲ੍ਹਾ ਖੇਡ ਅਫ਼ਸਰ ਗੁਰਦਾਸਪੁਰ ਨਵੀਨ ਸਲਗੋਤਰਾ ਰਵਿੰਦਰ ਖੰਨਾ ਅਤੁਲ ਕੁਮਾਰ, ਦਿਨੇਸ਼ ਕੁਮਾਰ ਬਟਾਲਾ, ਡਾਕਟਰ ਰਵਿੰਦਰ ਸਿੰਘ, ਜਤਿੰਦਰ ਪਾਲ ਸਿੰਘ ਸਾਹਿਲ ਪਠਾਣੀਆਂ ਵਿਸ਼ਾਲ ਕਾਲੀਆ ਅਤੇ ਸਤਿੰਦਰ ਪਾਲ ਸਿੰਘ , ਗਗਨਦੀਪ ਸ਼ਰਮਾ ਨੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਆਸ ਪ੍ਰਗਟਾਈ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਖਿਡਾਰੀ ਹੋਰ ਮੈਡਲ ਜਿੱਤ ਕੇ ਪੰਜਾਬ ਦਾ ਨਾਮ ਰੌਸ਼ਨ ਕਰਨਗੇ।

Written By
The Punjab Wire