ਸ਼੍ਰੀ ਸਨਾਤਨ ਚੇਤਨਾ ਮੰਚ ਨੇ ਸ਼੍ਰੀ ਰਾਮ ਦੀ ਸ਼ੋਭਾ ਯਾਤਰਾ ਦਾ ਭਰਵਾਂ ਸਵਾਗਤ ਕੀਤਾ
ਗੁਰਦਾਸਪੁਰ 31 ਦਸੰਬਰ 2025 (ਮਨਨ ਸੈਣੀ)। ਅਯੋਧਿਆ ਵਿਖੇ ਸ਼੍ਰੀ ਰਾਮ ਮੰਦਿਰ ਵਿੱਚ ਸ਼੍ਰੀ ਰਾਮ ਦੀ ਮੂਰਤੀ ਸਥਾਪਨਾ ਦੀ ਤੀਜੀ ਵਰੇਗੰਢ ਤੇ ਗੁਰਦਾਸਪੁਰ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ , ਜਿਸ ਦਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਭਰਵਾਂ ਸਵਾਗਤ ਕੀਤਾ ਗਿਆ। ਇਸੇ ਕੜੀ ਵਿੱਚ ਸ਼੍ਰੀ ਸਨਾਤਨ ਚੇਤਨਾ ਮੰਚ ਵੱਲੋਂ ਵੀ ਜੀਟੀ ਰੋਡ ਮੰਡੀ ਗੁਰਦਾਸਪੁਰ ਵਿਖੇ ਸ਼ੋਭਾ ਯਾਤਰਾ ਦਾ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਗਿਆ ।
ਮੰਚ ਦੇ ਪ੍ਰਧਾਨ ਅਨੂੰ ਗੰਡੋਤਰਾ ਨੇ ਦੱਸਿਆ ਕਿ ਸ਼੍ਰੀ ਸਨਾਤਨ ਚੇਤਨਾ ਮੰਚ ਸਨਾਤਨ ਸੰਸਕ੍ਰਿਤੀ ਨਾਲ ਜੁੜੇ ਧਾਰਮਿਕ ਸਮਾਗਮ ਕਰਵਾਉਣ ਦੇ ਨਾਲ ਨਾਲ ਸ਼ਹਿਰ ਦੇ ਵਿੱਚ ਹੋਣ ਵਾਲੇ ਹਰ ਧਾਰਮਿਕ ਆਯੋਜਨ ਵਿੱਚ ਵੱਧ ਚੜ ਕੇ ਹਿੱਸਾ ਲੈਂਦੀ ਹੈ। ਅੱਜ ਸ਼ਹਿਰ ਵਿੱਚ ਠੀਕ ਆ ਓਕੇ ਆ ਸ਼੍ਰੀ ਰਾਮ ਦੀ ਸ਼ੋਭਾ ਯਾਤਰਾ ਸਜਾਈ ਗਈ ਜਿਸ ਦਾ ਮੰਚ ਦੇ ਵੱਲੋਂ ਸਵਾਗਤ ਕੀਤਾ ਗਿਆ ।ਇਸ ਮੌਕੇ ਮੰਚ ਦੇ ਅਹੁਦੇਦਾਰਾਂ ਵੱਲੋਂ ਸ਼ੋਭਾ ਯਾਤਰਾ ਵਿੱਚ ਸ਼ਾਮਿਲ ਸ਼ਰਧਾਲੂਆਂ ਲਈ ਲੰਗਰ ਵੀ ਲਗਾਇਆ ਗਿਆ ਸੀ।
ਇਸ ਮੌਕੇ ਰਿੰਕੂ ਮਹਾਜਨ, ਸੁਰਿੰਦਰ ਮਹਾਜਨ, ਮਨੂ ਅਗਰਵਾਲ, ਵਿਸ਼ਾਲ ਅਗਰਵਾਲ, ਲੱਕੀ, ਸੰਜੂ ਮਹਾਜਨ, ਜੁਗਲ ਕਿਸ਼ੋਰ, ਸੁਭਾਸ਼ ਭੰਡਾਰੀ, ਤ੍ਰਿਭੁਵਨ ਮਹਾਜਨ, ਹੀਰੋ ਮਹਾਜਨ, ਭਰਤ ਗਾਬਾ, ਅਸ਼ਵਨੀ ਮਹਾਜਨ, ਮੋਹਿਤ ਅਗਰਵਾਲ ਵੀ ਹਾਜਰ ਸਨ ।