ਭਗਵਤ ਕਥਾ ਦੌਰਾਨ ਸ਼੍ਰੀ ਸਨਾਤਨ ਚੇਤਨਾ ਮੰਚ ਨੇ ਕੀਤੀ ਪ੍ਰਸ਼ਾਦ ਵੰਡਣ ਦੀ ਸੇਵਾ
ਗੁਰਦਾਸਪੁਰ, 19 ਦਸੰਬਰ 2025 (ਮੰਨਨ ਸੈਣੀ)– ਕ੍ਰਿਸ਼ਨਾ ਮੰਦਰ ਮੰਡੀ ਗੁਰਦਾਸਪੁਰ ਵਿੱਚ ਚੱਲ ਰਹੇ ਹਫਤਾਵਾਰ ਸ਼੍ਰੀਮਦ ਭਾਗਵਤ ਕਥਾ ਦੌਰਾਨ ਸ਼੍ਰੀ ਸਨਾਤਨ ਚੇਤਨਾ ਮੰਚ ਵੱਲੋਂ ਪ੍ਰਸ਼ਾਦ ਵੰਡਣ ਦੀ ਸੇਵਾ ਨਿਭਾਈ ਗਈ । ਮੰਚ ਦੇ ਪ੍ਰਧਾਨ ਅਨੂ ਗੰਡੋਤਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੀ ਕ੍ਰਿਸ਼ਨਾ ਮੰਦਰ ਮੰਡੀ ਗੁਰਦਾਸਪੁਰ ਵਿਖੇ 16 ਤਰੀਕ ਤੋਂ ਸ਼੍ਰੀਮਦ ਭਾਗਵਤ ਕਥਾ ਸ਼ੁਰੂ ਹੋਈ ਹੈ ਜੋ 22 ਤਰੀਕ ਤੱਕ ਚਲੇਗੀ । ਮਸ਼ਹੂਰ ਭਗਵੰਤ ਕਥਾ ਵਾਚਕ ਰਵੀਨੰਦਨ ਸ਼ਾਸਤਰੀ ਵੱਲੋਂ ਇਹ ਭਾਗਵਤ ਕਥਾ ਕੀਤੀ ਜਾ ਰਹੀ ਹੈ ਜਿਸ ਦਾ ਸਰੋਤੇ ਬੜੇ ਸ਼ਰੱਧਾ ਭਾਵਨਾ ਨਾਲ ਆਨੰਦ ਲੈ ਰਹੇ ਹਨ। ਉਹਨਾਂ ਦੱਸਿਆ ਕਿ ਸ਼੍ਰੀ ਕ੍ਰਿਸ਼ਨ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਕਰਵਾਈ ਜਾ ਰਹੀ ਇਹ ਸਭਾਗਤ ਕਥਾ ਵਿੱਚ ਸ਼੍ਰੀ ਸਨਾਤਨ ਚੇਤਨਾ ਮੰਚ ਦੀ ਪ੍ਰਸ਼ਾਦ ਵੰਡਣ ਦੀ ਸੇਵਾ ਲਗਾਈ ਗਈ ਸੀ , ਜਿਸ ਨੂੰ ਸ਼੍ਰੀ ਸਨਾਤਨ ਮੰਚ ਦੇ ਅਹੁਦੇਦਾਰਾਂ ਨੇ ਬਖੂਬੀ ਨਿਭਾਇਆ ਹੈ।
ਪ੍ਰਸਾਦ ਵੰਡਣ ਦੀ ਸੇਵਾ ਦੌਰਾਨ ਸ੍ਰੀ ਸਨਾਤਨ ਚੇਤਨਾ ਮੰਚ ਦੇ ਅਹੁਦੇਦਾਰ ਜੁਗਲ ਕਿਸ਼ੋਰ, ਸੁਰਿੰਦਰ ਮਹਾਜਨ, ਰਿੰਕੂ ਮਹਾਜਨ, ਵਿਸ਼ਾਲ ਅਗਰਵਾਲ, ਧਰੁਵ ਅਗਰਵਾਲ, ਨਿਖਿਲ ਮਹਾਜਨ, ਰਾਕੇਸ਼ ਕੁਮਾਰ, ਅਤੁਲ ਮਹਾਜਨ, ਸੰਜੂ ਮਹਾਜਨ, ਅਸ਼ਵਨੀ ਮਹਾਜਨ, ਵਿਪਨ ਕੁਮਾਰ ਆਦਿ ਵੀ ਹਾਜ਼ਰ ਸਨ।