Close

Recent Posts

ਗੁਰਦਾਸਪੁਰ

ਜਿਲਾ ਗੁਰਦਾਸਪੁਰ ਦੇ ਨੌਜਵਾਨਾ ਲਈ ਰੋਜਗਾਰ ਦੇ ਮੌਕੇ ਉਪਲੱਬਧ ਕਰਵਾਉਣ ਲਈ ਥਰਡ  ਆਈ ਪ੍ਰਜੈਕਟ ਵੱਲੋਂ ਰੋਜਗਾਰ ਮੇਲਾ।

ਜਿਲਾ ਗੁਰਦਾਸਪੁਰ ਦੇ ਨੌਜਵਾਨਾ ਲਈ ਰੋਜਗਾਰ ਦੇ ਮੌਕੇ ਉਪਲੱਬਧ ਕਰਵਾਉਣ ਲਈ ਥਰਡ  ਆਈ ਪ੍ਰਜੈਕਟ ਵੱਲੋਂ ਰੋਜਗਾਰ ਮੇਲਾ।
  • PublishedOctober 25, 2025

ਗੁਰਦਾਸਪੁਰ 25 ਅਕਤੂਬਰ 2025 (ਮੰਨਨ ਸੈਣੀ)— ਜ਼ਿਲ੍ਹਾ ਗੁਰਦਾਸਪੁਰ ਦੇ ਨੌਜਵਾਨਾਂ ਲਈ ਰੋਜਗਾਰ ਮੇਲਾ ਥਰਡ ਆਈ ਪ੍ਰੋਜੈਕਟ ਵਿਚ ਭਰਤੀ ਲਈ ਚੈਅਰਮੈਨ ਥਰਡ ਆਈ ਪੋਜੈਕਟ ਸ. ਗੁਰਪਾਲ ਸਿੰਘ ਵੱਲੋਂ ਜਿਲਾ ਰੋਜਗਾਰ ਬਿਓਰੋ ਗੁਰਦਾਸਪੁਰ ਵਿਚ ਮਿਤੀ 28/10/2025 ਨੂੰ ਕਰਵਾਇਆ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਰਜਿੰਦਰ ਸਿੰਘ ਬੇਦੀ ਨੇ ਦੱਸਿਆ ਕਿ ਬੇਰੁਜਗਾਰ ਚਾਹਵਾਨ ਨੌਜਵਾਨ ਲੜਕੇ/ਲੜਕੀਆਂ ਇਸ ਰੋਜਗਾਰ ਮੇਲੇ ਵਿਚ ਹਿੱਸਾ ਲੈ ਕੇ ਰੋਜਗਾਰ ਪ੍ਰਾਪਤ ਕਰ ਸਕਦੇ ਹਨ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਥਰਡ ਆਈ ਪ੍ਰੋਜੈਕਟ ਦੇ ਚੈਅਰਮੈਨ ਸ. ਗੁਰਪਾਲ ਸਿੰਘ ਨੇ ਦੱਸਿਆ ਕਿ ਪਹਿਲੇ ਪੜਾਅ ਵਿਚ 300 ਦੇ ਕਰੀਬ ਨੌਜਵਾਨਾਂ ਨੂੰ ਭਰਤੀ ਕੀਤਾ ਜਾਵੇਗਾ ਜਿਹਨਾ ਨੂੰ ਟਰੇਨਿੰਗ ਅਤੇ  ਹਰ ਤਰ੍ਹਾਂ ਦੀ ਸਿਖਲਾਈ ਕੰਪਨੀ ਵੱਲੋਂ ਮੁਫਤ ਕਰਵਾਈ ਜਾਵੇਗੀ ਭਰਤੀ ਕੀਤੇ ਨੌਜਵਾਨ ਲੜਕੇ/ਲੜਕੀਆਂ ਨੂੰ ਘਰ ਦੇ ਨੇੜੇ 20 ਕਿਲੋਮੀਟਰ ਦੇ ਘੇਰੇ ਵਿਚ ਨੋਕਰੀ ਉਪਲਬਦ ਕਰਵਾ ਕੇ 10,000 ਤੋ 20,000 ਰੁਪਏ ਪ੍ਰਤੀ ਮਹੀਨਾ ਕਮਾਉਂਣ ਦੇ ਸਮਰੱਥ ਬਣਾ ਦਿੱਤਾ ਜਾਵੇਗਾ। ਉਹਨਾ ਨੇ ਕਿਹਾ ਕਿ ਇਸ਼ ਸਬੰਧ ਵਿਚ ਚਾਹਵਾਨ ਨੋਜਵਾਨ ਲੜਕੇ/ਲੜਕੀਆਂ ਸ਼੍ਰੀ ਪ੍ਰਸ਼ੋਤਮ ਸਿੰਘ ਚਿੱਬ, ਜਿਲਾ ਰੋਜਗਾਰ ਅਫਸਰ ਅਤੇ ਸ਼੍ਰੀ ਪਰਮਿੰਦਰ ਸਿੰਘ ਸੈਣੀ ਜਿਲਾ ਗਾਈਡੈਂਸ ਕਾਊਂਸਲਰ  ਨਾਲ ਸੰਪਰਕ ਕਰ ਸਕਦੇ ਹਨ ।ਚਾਹਵਾਨ ਨੌਜਵਾਨ ਮਿਸ਼ਨ ਉਮੀਦ ਦੀ ਹੈਲਪ ਲਾਈਨ ਨੰਬਰ 7888592634 ਤੇ ਵੀ ਸੰਪਰਕ ਕਰ ਸਕਦੇ ਹਨ।

Written By
The Punjab Wire