Close

Recent Posts

ਗੁਰਦਾਸਪੁਰ

ਸ਼੍ਰੀ ਸਨਾਤਨ ਚੇਤਨਾ ਮੰਚ ਇਸ ਵਾਰ ਵੀ ਹਨੁਮਾਨ ਚੌਂਕ ਨੂੰ ਦੀਪ ਮਾਲਾ ਨਾਲ ਕਰੇਗੀ ਜਗਮਗ

ਸ਼੍ਰੀ ਸਨਾਤਨ ਚੇਤਨਾ ਮੰਚ ਇਸ ਵਾਰ ਵੀ ਹਨੁਮਾਨ ਚੌਂਕ ਨੂੰ ਦੀਪ ਮਾਲਾ ਨਾਲ ਕਰੇਗੀ ਜਗਮਗ
  • PublishedSeptember 27, 2025

11000 ਤੋਂ ਵੱਧ ਜਗਾਏ ਜਾਣਗੇ ਦੀਪਕ, ਸ਼ਹਿਰ ਦੀਆਂ ਧਾਰਮਿਕ ਹਸਤੀਆਂ ਨੂੰ ਕੀਤਾ ਜਾਏਗਾ ਸਨਮਾਨਿਤ

ਗੁਰਦਾਸਪੁਰ 27 ਸਤੰਬਰ 2025 (ਮਨਨ ਸੈਣੀ)। ਸ਼੍ਰੀ ਸਨਾਤਨ ਚੇਤਨਾ ਮੰਚ ਦੀ ਇੱਕ ਵਿਸ਼ੇਸ਼ ਬੈਠਕ ਪ੍ਰਧਾਨ ਅਨੂੰ ਗੰਡੋਤਰਾ ਦੀ ਪ੍ਰਧਾਨਗੀ ਹੇਠ ਸਥਾਨਕ ਹਨੁਮਾਨ ਮੰਦਰ ਵਿਖੇ ਹੋਈ ਜਿੱਥੇ ਫੈਸਲਾ ਲਿਆ ਗਿਆ ਹੈ ਕਿ ਇਸ ਵਾਰ ਵੀ ਹਰ ਵਾਰ ਦੀ ਤਰ੍ਹਾਂ ਦੀਪ ਉਤਸਵ ਦਿਵਾਲੀ ਧੂਮਧਾਮ ਨਾਲ ਮਨਾਈ ਜਾਏਗੀ । ਬੈਠਕ ਦੀ ਕਾਰਵਾਈ ਮੀਡੀਆ ਨੂੰ ਜਾਰੀ ਕਰਦਿਆਂ ਨੂੰ ਗੰਡੋਤਰਾ ਨੇ ਦੱਸਿਆ ਕਿ ਇਸ ਵਾਰ ਵੀ ਸ਼ਹਿਰ ਦਾ ਦਿਲ ਕਿਹੇ ਜਾਣ ਵਾਲੇ ਹਨੁਮਾਨ ਚੌਂਕ ਵਿੱਚ ਦਿਵਾਲੀ ਦੇ ਤਿਉਹਾਰ ਤੇ 18 ਅਕਤੂਬਰ ਨੂੰ ਵਿਸ਼ੇਸ਼ ਸਮਾਗਮ ਕਰਵਾਇਆ ਜਾਏਗਾ , ਜਿਸ ਵਿੱਚ ਹਿੱਸਾ ਲੈਣ ਲਈ ਸਾਰੇ ਸ਼ਹਿਰ ਵਾਸੀਆਂ ਨੂੰ ਸੱਦਾ ਦਿੱਤਾ ਜਾਵੇਗਾ। ਇਸ ਮੌਕੇ ਹੁਣ ਮਨ ਚੌਂਕ ਨੂੰ 11000 ਤੋਂ ਵੱਧ ਦੀਵਿਆਂ ਨਾਲ ਜਗਮਗਾਇਆ ਜਾਏਗਾ ਤੇ ਸੁੰਦਰ ਲਾਈਟਾਂ ਨਾਲ ਵੀ ਸਜਾਇਆ ਜਾਏਗਾ। ਸਮਾਗਮ ਦੌਰਾਨ ਦੇ ਰਾਧਕ ਆਤਿਸ਼ਬਾਜ਼ੀ ਕੀਤੀ ਜਾਵੇਗੀ। ਨਾਲ ਹੀ ਸਮਾਗਮ ਵਿੱਚ ਸ਼ਹਿਰ ਦੀਆਂ ਸਾਰੀਆਂ ਪ੍ਰਮੁੱਖ ਧਾਰਮਿਕ ਹਸਤੀਆਂ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੂੰ ਸਨਮਾਨਿਤ ਕੀਤਾ ਜਾਏਗਾ।
ਅਨੂ ਗੰਡੋਤਰਾ ਨੇ ਦੱਸਿਆ ਕਿ ਸ਼੍ਰੀ ਸਨਾਤਨ ਚੇਤਨਾ ਮੰਚ ਦਾ ਮਕਸਦ ਪੁਰਾਣੀ ਅਤੇ ਸਨਾਤਨੀ ਭਾਰਤੀ ਵਿਰਾਸਤ ਨੂੰ ਜਿੰਦਾ ਰੱਖਣਾ ਤੇ ਆਉਣ ਵਾਲੀਆਂ ਪੀੜੀਆਂ ਨੂੰ ਇਸ ਤੋਂ ਜਾਣੂ ਕਰਵਾਉਣਾ ਹੈ ਕਿਉਂਕਿ ਆਧੁਨਿਕਤਾ ਦੀ ਦੌੜ ਵਿੱਚ ਭਾਰਤ ਦੇ ਲੋਕ ਵਿਸ਼ੇਸ਼ ਕਰ ਨੌਜਵਾਨ ਪੀੜੀ ਆਪਣੇ ਸਭਿਅਤਾ ਦੇ ਸੰਸਕ੍ਰਿਤੀ ਨੂੰ ਭੁੱਲਦੀ ਜਾ ਰਹੀ ਹੈ। ਲਗਾਤਾਰ ਇਸੇ ਉਦੇਸ਼ ਨੂੰ ਹਾਸਲ ਕਰਨ ਲਈ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ ਅਤੇ ਧਾਰਮਿਕ ਸਮਾਗਮਾਂ ਵਿੱਚ ਸ਼ਿਰਕਤ ਕਰਨ ਵਾਲੀ ਹਨ ਜਥੇਬੰਦੀਆਂ ਨੂੰ ਵੀ ਮੰਚ ਵੱਲੋਂ ਹੱਲੇ ਸ਼ੇਰੀ ਦਿੱਤੀ ਜਾ ਰਹੀ ਹੈ।
ਬੈਠਕ ਵਿੱਚ ਅਨੂ ਗੰਡੋਤਰਾ ਤੋਂ ਇਲਾਵਾ ਜੁਗਲ ਕਿਸ਼ੋਰ, ਸੁਭਾਸ਼ ਭੰਡਾਰੀ, ਮਮਤਾ ਗੋਇਲ, ਰੇਣੂ, ਅਸ਼ੋਕ ਮਹਾਜਨ, ਸੁਰਿੰਦਰ ਮਹਾਜਨ, ਅਤੁਲ ਮਹਾਜਨ, ਰਿੰਕੂ ਮਹਾਜਨ, ਸੰਜੀਵ ਪ੍ਰਭਾਕਰ, ਪ੍ਰਬੋਧ ਗਰੋਵਰ, ਅਸ਼ਵਨੀ ਗੁਪਤਾ, ਨਿਖਿਲ ਮਹਾਜਨ, ਮੋਹਿਤ ਅਗਰਵਾਲ, ਭਾਰਤ ਗਾਬਾ, ਪੰਡਿਤ ਵਿਸ਼ਨੂ ਸ਼ਰਮਾ ,ਤ੍ਰਿਭੁਵਨ ਮਹਾਜਨ , ਰਿੰਕੂ ਮਹਾਜਨ, ਅਭੈ ਮਹਾਜਨ, ਵਿਸ਼ਾਲ ਅਗਰਵਾਲ, ਹੀਰੋ ਮਹਾਜਨ, ਅਨਮੋਲ ਸ਼ਰਮਾ ਆਦਿ ਵੀ ਹਾਜ਼ਰ ਸਨ।

Written By
The Punjab Wire