ਗੁਰਦਾਸਪੁਰ

ਗੁਰਦਾਸਪੁਰ ਵਿੱਚ ਸਵੈ-ਸਹਾਇਤਾ ਸਮੂਹਾਂ ਲਈ ਉਮੀਦ ਦੀ ਨਵੀਂ ਕਿਰਨ ਬਣਿਆ ‘ਉਮੀਦ ਬਜ਼ਾਰ’

ਗੁਰਦਾਸਪੁਰ ਵਿੱਚ ਸਵੈ-ਸਹਾਇਤਾ ਸਮੂਹਾਂ ਲਈ ਉਮੀਦ ਦੀ ਨਵੀਂ ਕਿਰਨ ਬਣਿਆ ‘ਉਮੀਦ ਬਜ਼ਾਰ’
  • PublishedAugust 2, 2025

1200 ਤੋਂ ਵੱਧ ਵਿਅਕਤੀਆਂ ਨੇ ਕੀਤੀ ਸ਼ਮੂਲੀਅਤ, 1 ਲੱਖ 73 ਹਜ਼ਾਰ ਰੁਪਏ ਦੀ ਹੋਈ ਵਿਕਰੀ

3 ਅਗਸਤ ਨੂੰ ਸਵੇਰੇ 10 ਵਜੇ ਤੋਂ ਸ਼ਾਮ 7 ਵਜੇ ਤੱਕ ਲਗੇਗਾ ਬਾਜਾਰ

ਗੁਰਦਾਸਪੁਰ, 2 ਅਗਸਤ 2025 (ਮੰਨਨ ਸੈਣੀ)– ਗੁਰਦਾਸਪੁਰ ਦੇ ਪੁਰਾਣੇ ਬੱਸ ਅੱਡੇ ਤੇ 2 ਅਗਸਤ 2025 ਨੂੰ ਉਮੀਦ ਬਜ਼ਾਰਦਾ ਆਗਾਜ਼ ਹੋਇਆ, ਜਿਸ ਨੇ ਜ਼ਿਲ੍ਹੇ ਦੇ ਸਵੈ-ਸਹਾਇਤਾ ਸਮੂਹਾਂ ਵਿੱਚ ਨਵੀਂ ਉਮੀਦ ਜਗਾਈ ਹੈ। ਇਸ ਦੋ-ਰੋਜ਼ਾ ਬਜ਼ਾਰ ਵਿੱਚ ਕੁੱਲ 60 ਸਵੈ-ਸਹਾਇਤਾ ਸਮੂਹਾਂ ਨੇ ਆਪਣੇ ਉਤਪਾਦਾਂ ਦੀ ਪ੍ਰਦਰਸ਼ਨੀ ਅਤੇ ਵਿਕਰੀ ਲਈ ਸਟਾਲ ਲਗਾਏ।

ਬਜ਼ਾਰ ਦੇ ਪਹਿਲੇ ਦਿਨ ਲੋਕਾਂ ਦਾ ਉਤਸ਼ਾਹ ਦੇਖਣ ਵਾਲਾ ਸੀ, ਜਿੱਥੇ 1200 ਤੋਂ ਵੱਧ ਵਿਅਕਤੀਆਂ ਨੇ ਸ਼ਿਰਕਤ ਕੀਤੀ। ਇਸ ਦੌਰਾਨ 1 ਲੱਖ 73 ਹਜ਼ਾਰ ਰੁਪਏ ਦੀ ਵਿਕਰੀ ਹੋਈ, ਜੋ ਕਿ ਸਵੈ-ਸਹਾਇਤਾ ਸਮੂਹਾਂ ਦੀ ਮਿਹਨਤ ਦਾ ਫਲ ਹੈ। ਇਹ ਬਜ਼ਾਰ ਸਿਰਫ਼ ਵਪਾਰ ਦਾ ਕੇਂਦਰ ਨਹੀਂ, ਸਗੋਂ ਇਹ ਮਹਿਲਾ ਸਸ਼ਕਤੀਕਰਨ ਅਤੇ ਸਥਾਨਕ ਕਾਰੀਗਰਾਂ ਦੀ ਹੌਸਲਾ ਅਫ਼ਜ਼ਾਈ ਦਾ ਪ੍ਰਤੀਕ ਵੀ ਹੈ। ਇੱਥੇ ਹੱਥਾਂ ਨਾਲ ਬਣੀਆਂ ਵਸਤਾਂ, ਖਾਣ-ਪੀਣ ਦੀਆਂ ਚੀਜ਼ਾਂ ਅਤੇ ਹੋਰ ਬਹੁਤ ਸਾਰੇ ਉਤਪਾਦ ਉਪਲਬਧ ਹਨ।

ਆਖਰੀ ਦਿਨ ਅੱਜ, ਖਰੀਦਦਾਰੀ ਕਰਨ ਦੀ ਅਪੀਲ

ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅੱਜ, 3 ਅਗਸਤ ਨੂੰ ਸਵੇਰੇ 10:00 ਵਜੇ ਤੋਂ ਸ਼ਾਮ 7:00 ਵਜੇ ਤੱਕ ਲੱਗਣ ਵਾਲੇ ਬਜ਼ਾਰ ਵਿੱਚ ਪਹੁੰਚ ਕੇ ਵੱਧ ਤੋਂ ਵੱਧ ਖ਼ਰੀਦਦਾਰੀ ਕਰਨ। ਇਸ ਨਾਲ ਜਿੱਥੇ ਸਥਾਨਕ ਉਤਪਾਦਾਂ ਨੂੰ ਉਤਸ਼ਾਹ ਮਿਲੇਗਾ, ਉੱਥੇ ਹੀ ਸਵੈ-ਸਹਾਇਤਾ ਸਮੂਹਾਂ ਦੇ ਮੈਂਬਰਾਂ ਦੀ ਆਰਥਿਕ ਮਜ਼ਬੂਤੀ ਵੀ ਵਧੇਗੀ। ਇਸ ਲਈ ਆਓ, ‘ਉਮੀਦ ਬਜ਼ਾਰਵਿੱਚ ਪਹੁੰਚ ਕੇ ਇਨ੍ਹਾਂ ਸਮੂਹਾਂ ਦੀ ਹਿੰਮਤ ਅਤੇ ਉੱਦਮ ਨੂੰ ਸਲਾਮੀ ਦੇਈਏ।

Written By
The Punjab Wire