Close

Recent Posts

ਗੁਰਦਾਸਪੁਰ

ਵੋਟਿੰਗ ਮਸ਼ੀਨਾਂ ਦੀ ਫਸਟ ਲੈਵਲ ਚੈਕਿੰਗ ਤੋਂ ਬਾਅਦ ਵੋਟਿੰਗ ਮਸ਼ੀਨਾਂ ਦੀ ਮੋਕ ਪੋਲ 3 ਦਸੰਬਰ ਨੂੰ ਹੋਵੇਗੀ

ਵੋਟਿੰਗ ਮਸ਼ੀਨਾਂ ਦੀ ਫਸਟ ਲੈਵਲ ਚੈਕਿੰਗ ਤੋਂ ਬਾਅਦ ਵੋਟਿੰਗ ਮਸ਼ੀਨਾਂ ਦੀ ਮੋਕ ਪੋਲ 3 ਦਸੰਬਰ ਨੂੰ ਹੋਵੇਗੀ
  • PublishedNovember 27, 2026

ਗੁਰਦਾਸਪੁਰ, 27 ਨਵੰਬਰ 2026 (ਮੰਨਨ ਸੈਣੀ )। ਵਧੀਕ ਡਿਪਟੀ ਕਮਿਸ਼ਨਰ-ਕਮ- ਵਧੀਕ ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ, ਗੁਰਸਿਮਰਨ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਵਿਧਾਨ ਸਭਾ ਚੋਣਾਂ 2027 ਲਈ ਪ੍ਰਾਪਤ ਹੋਈਆਂ ਵੋਟਿੰਗ ਮਸ਼ੀਨਾਂ ਦੀ ਫਸਟ ਲੈਵਲ ਚੈਕਿੰਗ (FLC) ਦਾ ਕੰਮ ਵੋਟਿੰਗ ਮਸ਼ੀਨਾਂ ਦੇ ਵੇਅਰਹਾਊਸ (ਨੇੜੇ ਪਿੰਡ ਘੁੱਲਾ, ਜੇਲ੍ਹ ਰੋਡ ਗੁਰਦਾਸਪੁਰ) ਵਿਖੇ ਚੱਲ ਰਿਹਾ ਹੈ। ਫਸਟ ਲੈਵਲ ਚੈਕਿੰਗ ਦੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਬੀ.ਈ.ਐਲ. ਦੇ ਇੰਜੀਨੀਅਰਾਂ ਵੱਲੋਂ 3 ਦਸੰਬਰ (ਵੀਰਵਾਰ) ਨੂੰ ਸਵੇਰੇ 10 ਵਜੇ ਵੋਟਿੰਗ ਮਸ਼ੀਨਾਂ ਦੀ ਮੋਕ ਪੋਲ ਕੀਤੀ ਜਾਣੀ ਹੈ।

ਉਹਨਾਂ ਰੀਜ਼ਨਲ ਟਰਾਂਸਪੋਰਟ ਅਫਸਰ,ਗੁਰਦਾਸਪੁਰ-ਕਮ- ਜ਼ਿਲ੍ਹਾ ਨੋਡਲ ਅਫਸਰ ਈ.ਵੀ.ਐਮਜ਼ ਅਤੇ ਕਾਰਜਕਾਰੀ ਇੰਜੀਨੀਅਰ, ਕੈਨਾਲ ਐਂਡ ਗਰਾਊਂਡ ਵਾਟਰ ਡਵੀਜ਼ਨ ਗੁਰਦਾਸਪੁਰ-ਕਮ-ਸਹਾਇਕ ਜ਼ਿਲ੍ਹਾ ਨੋਡਲ ਅਫਸਰ ਈ.ਵੀ.ਐਮਜ਼, ਕਾਰਜਕਾਰੀ ਇੰਜਨੀਅਰ ਨੂੰ ਲੋੜੀਂਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ।

ਉਹਨਾਂ ਜ਼ਿਲ੍ਹੇ ਦੀਆਂ ਸਮੂਹ ਮਾਨਤਾ ਪ੍ਰਾਪਤ ਰਾਜਸੀ ਪਾਰਟੀਆਂ ਦੇ ਜ਼ਿਲ੍ਹਾ ਪ੍ਰਧਾਨਾਂ/ਸਕੱਤਰਾਂ ਨੂੰ ਸੂਚਿਤ ਕੀਤਾ ਕਿ ਵੋਟਿੰਗ ਮਸ਼ੀਨਾਂ ਦੀ ਮੋਕ ਪੋਲ ਆਪ ਦੀ ਹਾਜ਼ਰੀ ਵਿਚ ਕੀਤੀ ਜਾਣੀ ਹੈ। ਇਸ ਲਈ 3 ਦਸੰਬਰ (ਵੀਰਵਾਰ) ਨੂੰ ਸਵੇਰੇ 10 ਵਜੇ ਵੋਟਿੰਗ ਮਸ਼ੀਨਾਂ ਦੇ ਵੇਅਰਹਾਊਸ (ਪਿੰਡ ਘੁੱਲਾ, ਜੇਲ੍ਹ ਰੋਡ ਗੁਰਦਾਸਪੁਰ) ਵਿਖੇ ਆਪ ਜਾਂ ਆਪਣੇ ਅਧਿਕਾਰਤ ਨੁੰਮਾਇੰਦੇ ਨੂੰ ਮੋਕ ਪੋਲ ਪ੍ਰੋਸੈੱਸ ਵਿਚ ਸ਼ਾਮਲ ਹੋਣ ਲਈ ਭੇਜਿਆ ਜਾਵੇ।

Written By
The Punjab Wire