Close

Recent Posts

ਗੁਰਦਾਸਪੁਰ

ਪ੍ਰਬੰਧਕੀ ਆਧਾਰ ਤੇ ਬਦਲੀ ਹੋਣ ਤੇ ਵੀ  ਬੀ ਪੀ ਈ ਓ ਪੋਹਲਾ ਸਿੰਘ  ਕਰ ਰਿਹਾ ਵਿੱਤੀ ਸ਼ਕਤੀਆਂ ਦੀ ਦੁਰਵਰਤੋਂ

ਪ੍ਰਬੰਧਕੀ ਆਧਾਰ ਤੇ ਬਦਲੀ ਹੋਣ ਤੇ ਵੀ  ਬੀ ਪੀ ਈ ਓ ਪੋਹਲਾ ਸਿੰਘ  ਕਰ ਰਿਹਾ ਵਿੱਤੀ ਸ਼ਕਤੀਆਂ ਦੀ ਦੁਰਵਰਤੋਂ
  • PublishedNovember 20, 2026

‌ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਵੱਲੋਂ ਮੁੱਖ ਮੰਤਰੀ ਪੰਜਾਬ ਤੋਂ ਜਾਂਚ ਦੀ ਮੰਗ।

ਗੁਰਦਾਸਪੁਰ 20 ਨਵੰਬਰ  2026 (ਮੰਨਨ ਸੈਣੀ) — ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਵੱਲੋਂ ਮੁੱਖ ਮੰਤਰੀ ਫੀਲਡ ਅਫ਼ਸਰ ਆਦਿਮਾ ਅਨਮ ਆਈ ਏ ਐਸ ਗੁਰਦਾਸਪੁਰ ਰਾਂਹੀ ਬੀ ਪੀ ਈ ਓ ਪੋਹਲਾ ਸਿੰਘ ਖਿਲਾਫ ਸ਼ਿਕਾਇਤ ਪੱਤਰ ਭੇਜ ਕੇ  ਜਾਂਚ ਪੜਤਾਲ ਕਰਨ ਦੀ ਮੰਗ ਕੀਤੀ ਹੈ। 

ਪ੍ਰੈਸ ਨੂੰ ਜਾਣਕਾਰੀ ਦਿੰਦਿਆਂ  ਕਮੇਟੀ ਦੀ ਕਨਵੀਨਰ ਮੈਡਮ ਬਲਵਿੰਦਰ ਕੌਰ ਰਾਵਲਪਿੰਡੀ ਨੇ ਦੱਸਿਆ ਕਿ ਸਿਖਿਆ ਸੱਕਤਰ ਪੰਜਾਬ ਵਲੋਂ ਬੀ ਪੀ ਈ ਓ ਪੋਹਲਾ ਸਿੰਘ ਦੀ ਪ੍ਰਬੰਧਕੀ ਆਧਾਰ ਤੇ ਕਾਦੀਆਂ 2 ਤੋਂ ਡੇਰਾ ਬਾਬਾ ਨਾਨਕ ਵਿਖੇ 6 ਅਕਤੂਬਰ ਨੂੰ ਬਦਲੀ ਕਰ ਦਿੱਤੀ ਸੀ। ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਕੂਲ ਵਲੋਂ ਉਨ੍ਹਾਂ ਨੂੰ 13 ਅਕਤੂਬਰ ਨੂੰ ਡਿਊਟੀ ਤੋਂ ਫਾਰਗ ਕਰ ਦਿੱਤਾ ਸੀ। ਪੋਹਲਾ ਸਿੰਘ ਵੱਲੋਂ ਨਵੀਂ ਨਿਯੁਕਤੀ ਸਥਾਨ ਤੇ ਹਾਜ਼ਰ ਹੋਣ ਦੀ ਬਜਾਏ  6 ਨਵੰਬਰ ਨੂੰ  ਵਿਭਾਗੀ ਨਿਯਮਾਂ ਦੇ ਉਲਟ ਕਾਦੀਆਂ 2 ਬਲਾਕ ਦੀਆਂ ਵਿੱਤੀ ਸ਼ਕਤੀਆਂ ਦੀ ਦੁਰਵਰਤੋਂ ਕਰਕੇ ਆਪਣੀ ਅਤੇ ਉਥੋਂ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਕਢਵਾਉਣ ਦੀ ਕੁਤਾਹੀ ਕੀਤੀ ਹੈ। ਜਦੋਂ ਕਿ ਉਸ ਨੇ ਆਪਣੀ ਕਿਸੇ ਵੀ ਸਥਾਨ ਤੇ ਹਾਜ਼ਰੀ ਨਹੀਂ ਦਿੱਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਹ ਸਾਰਾ ਕੁੱਝ ਸਿਖਿਆ ਵਿਭਾਗ ਗੁਰਦਾਸਪੁਰ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਵਾਪਰਿਆ ਹੈ।  17 ਨਵੰਬਰ ਤੱਕ ਪੂਰਾ ਇਕ ਮਹੀਨਾ ਇਹ ਬਲਾਕ ਬਗੈਰ ਕਿਸੇ ਸਿਖਿਆ ਅਧਿਕਾਰੀ ਤੋਂ ਵਾਂਝਾ ਰੱਖਿਆ ਗਿਆ।

ਇਹ ਵਰਨਣਯੋਗ ਹੈ ਕਿ ਬੀ ਪੀ ਈ ਓ ਪੋਹਲਾ ਸਿੰਘ ਖਿਲਾਫ ਔਰਤ ਅਧਿਆਪਕਾਂਵਾ ਵਲੋਂ ਵੱਡੀ ਪੱਧਰ ਤੇ ਸ਼ਿਕਾਇਤਾਂ ਕਰਨ ਉਪਰੰਤ ਮਈ ਮਹੀਨੇ ਇਸ ਦੀ ਬਦਲੀ ਮਾਨਸਾ ਵਿਖੇ ਕੀਤੀ ਗਈ ਸੀ। ਪਰ ਉਸ ਵਲੋਂ ਸਿਆਸੀ ਦਬਾਅ ਸਦਕਾ ਬਦਲੀ ਰੱਦ ਕਰਵਾਉਣ ਉਪਰੰਤ ਮੁੜ ਬਦਲੀ ਕਾਦੀਆਂ ਵਿਖੇ ਕਰਵਾ ਲਈ ਗਈ। ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਅਤੇ ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਵੱਲੋਂ ਸਿਖਿਆ ਸੱਕਤਰ ਪੰਜਾਬ ਅਤੇ ਹੋਰਨਾਂ ਅਧਿਕਾਰੀਆਂ ਨੂੰ ਮੁੜ ਅਪੀਲ ਕਰਕੇ ਇਸ ਦੀ ਬਦਲੀ ਡੇਰਾ ਬਾਬਾ ਨਾਨਕ ਵਿਖੇ ਕਰਵਾਈ ਹੈ। ਪਰ ਉਸ ਵਲੋਂ ਡਿਊਟੀ ਤੇ ਹਾਜ਼ਰ ਹੋਣ ਦੀ ਬਜਾਏ ਆਪਣੇ ਸਿਆਸੀ ਆਕਾਵਾਂ ਦੀ ਸ਼ਰਨ ਲੈ ਕੇ , ਵਿੱਤੀ ਸ਼ਕਤੀਆਂ ਦੀ ਦੁਰਵਰਤੋਂ ਕਰਕੇ ਗ੍ਰਾਂਟਾਂ ਦੀ  ਵੰਡ ਅਤੇ ਤਨਖਾਹਾਂ ਕਢਵਾਉਣ ਦੀ ਕੁਤਾਹੀ ਕੀਤੀ ਹੈ। ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਇਸ ਅਧਿਕਾਰੀ ਦੇ ਸਮੁੱਚੇ ਕਾਰਜ ਕਾਲ ਦੀ ਜਾਂਚ ਪੜਤਾਲ ਕਰਨ ਤੇ ਵੱਡੇ ਘਪਲਿਆਂ ਦੇ ਸੁਰਾਗ ਮਿਲ ਸਕਦੇ ਹਨ। ਮੁਲਾਜ਼ਮ ਜਥੇਬੰਦੀਆਂ ਅਤੇ ਜਨਤਕ ਜਥੇਬੰਦੀਆਂ ਦੇ ਆਗੂਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਕੋਈ ਕਾਰਵਾਈ ਨਾ ਕੀਤੀ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਕਮਲਪ੍ਰੀਤ ਕੌਰ, ਸੁਲਖਣੀ, ਮੋਨਿਕਾ, ਕਾਮਰੇਡ ਜੋਗਿੰਦਰ ਪਾਲ ਪਨਿਆੜ, ਅਤੇ ਮੁਲਾਜ਼ਮ ਆਗੂ  ਅਮਰਜੀਤ ਸ਼ਾਸਤਰੀ ਹਾਜ਼ਰ ਸਨ।

Written By
The Punjab Wire