ਗੁਰਦਾਸਪੁਰ, 19 ਨਵੰਬਰ 2026 (ਮੰਨਨ ਸੈਣੀ)। ਭਾਜਪਾ ਦੇ ਕੌਮੀ ਪ੍ਰਧਾਨ ਸ੍ਰੀ ਨਿਤਿਨ ਨਬੀਨ ਜੀ ਵੱਲੋਂ ਸ਼ੁਰੂ ਕੀਤੀ ਗਈ ‘ਸਮਾਜਿਕ ਸਮਰਸਤਾ ਸੰਕਲਪ ਯਾਤਰਾ’ ਅੱਜ ਗੁਰਦਾਸਪੁਰ ਪਹੁੰਚੀ। ਯਾਤਰਾ ਦੇ ਪਹੁੰਚਣ ’ਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਬਘੇਲ ਸਿੰਘ ਬਾਹੀਆਂ ਜੀ ਨੇ ਜ਼ਿਲ੍ਹੇ ਦੇ ਸਾਥੀਆਂ ਸਮੇਤ ਇਸ ਦਾ ਨਿੱਘਾ ਸਵਾਗਤ ਕੀਤਾ।
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਯਾਤਰਾ ਸਮਾਜਿਕ ਏਕਤਾ, ਸਮਾਨਤਾ, ਭਾਈਚਾਰਕ ਸਾਂਝ ਅਤੇ ਸਮਰਸਤਾ ਦਾ ਸੰਦੇਸ਼ ਲੈ ਕੇ ਅੱਗੇ ਵਧ ਰਹੀ ਹੈ।

ਇਸ ਮੌਕੇ ਪਾਰਟੀ ਦੇ ਕਈ ਕੌਮੀ ਅਤੇ ਸੂਬਾ ਪੱਧਰ ਦੇ ਆਗੂ ਵੀ ਹਾਜ਼ਰ ਰਹੇ। ਇਨ੍ਹਾਂ ਵਿੱਚ ਕੌਮੀ ਮੀਤ ਪ੍ਰਧਾਨ ਸ਼੍ਰੀ ਲਾਲ ਸਿੰਘ ਆਰੀਆ ਜੀ, ਕੌਮੀ ਪ੍ਰਧਾਨ ਐੱਸਸੀ ਮੋਰਚਾ ਸ਼੍ਰੀ ਸ਼ਿਵੇਸ਼ ਕੁਮਾਰ ਰਾਮ, ਸਾਬਕਾ ਕੇਂਦਰੀ ਰਾਜ ਮੰਤਰੀ ਸ਼੍ਰੀ ਸੋਮ ਪ੍ਰਕਾਸ਼ ਜੀ, ਸੂਬਾ ਜਨਰਲ ਸਕੱਤਰ ਸ਼੍ਰੀ ਰਜਨੀਸ਼ ਧੀਮਾਨ ਜੀ ਅਤੇ ਸੂਬਾ ਜਨਰਲ ਸਕੱਤਰ ਸ਼੍ਰੀ ਰਾਜੇਸ਼ ਬਾਘਾ ਜੀ ਸ਼ਾਮਲ ਸਨ। ਸੂਬਾ ਮੀਤ ਪ੍ਰਧਾਨ ਰਵੀਕਰਨ ਸਿੰਘ ਕਾਹਲੋਂ ਵੀ ਮੌਜੂਦ ਰਹੇ।
ਇਨ੍ਹਾਂ ਤੋਂ ਇਲਾਵਾ ਸ਼੍ਰੀ ਹਰਵਿੰਦਰ ਸੰਧੂ ਜੀ, ਸ਼੍ਰੀ ਸੂਰਜ ਭਾਰਦਵਾਜ ਜੀ, ਸ਼੍ਰੀ ਰਾਕੇਸ਼ ਜੋਤੀ ਜੀ, ਸ਼੍ਰੀਮਤੀ ਰੇਣੂ ਕਸ਼ਯਪ, ਵਿਕਾਸ ਗੁਪਤਾ, ਰਾਜੂ ਪੰਡਿਤ, ਬਲਵਿੰਦਰ ਬਿੱਟੂ, ਵਿਨੈ ਚੌਧਰੀ, ਸ਼੍ਰੀਮਤੀ ਬਿੰਦੀਆ, ਜੋਗਿੰਦਰ ਛੀਨਾ, ਗੁਰਮੀਤ ਕੌਰ, ਵਿਜੇ ਸੋਨੀ, ਰਜਿੰਦਰ ਬਿੱਟਾ ਅਤੇ ਹੋਰ ਸਾਥੀ ਵੀ ਇਸ ਮੌਕੇ ਹਾਜ਼ਰ ਸਨ।