ਦੀਨਾਨਗਰ (ਗੁਰਦਾਸਪੁਰ), 25 ਮਈ 2025 (ਦੀ ਪੰਜਾਬ ਵਾਇਰ)।ਥਾਣਾ ਦੀਨਾਨਗਰ ਅਧੀਨ ਪਿੰਡ ਪਚੋਵਾਲ ਦੇ ਦੋ ਨੌਜਵਾਨਾਂ ਵੱਲੋਂ ਹਥਿਆਰ ਲਹਿਰਾ ਕੇ ਗੀਤਾਂ ‘ਤੇ ਨੱਚਦੇ ਹੋਏ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਦੇ ਮਾਮਲੇ ‘ਚ ਪੁਲਿਸ ਨੇ ਗੰਭੀਰ ਕਾਨੂੰਨੀ ਕਾਰਵਾਈ ਕਰਦਿਆਂ ਉਨ੍ਹਾਂ ਖਿਲਾਫ ਕੇਸ ਦਰਜ ਕਰ ਲਿਆ ਹੈ। ਇਹ ਵੀਡੀਓ 25 ਮਈ ਦੀ ਰਾਤ 10:50 ਵਜੇ ਵਾਇਰਲ ਹੋਈ ਸੀ, ਜਿਸ ‘ਚ ਦੋ ਨੌਜਵਾਨ ਹੱਥ ਵਿਚ ਰਿਵਾਲਵਰ ਫੜਕੇ ਧਮਰੀ ਭਰੇ ਗੀਤਾਂ ਦੀ ਧੁਨ ‘ਤੇ ਨੱਚ ਰਹੇ ਸਨ ਅਤੇ ਡਰ ਭੈ ਵਾਲਾ ਮਾਹੌਲ ਪੈਦਾ ਕਰ ਰਹੇ ਸਨ।
ਇਸ ਸਬੰਧੀ ਏਐਸਆਈ ਰਮੇਸ਼ ਕੁਮਾਰ ਨੇ ਦੱਸਿਆ ਕਿ ਦੋਸ਼ਿਆਂ ਦੀ ਪਛਾਣ ਸੰਨੀ ਕੁਮਾਰ ਮਹਿਰਾ ਅਤੇ ਰਾਹੁਲ ਮਹਿਰਾ ਨਿਵਾਸੀ ਪਚੋਵਾਲ ਥਾਣਾ ਦੀਨਾਨਗਰ ਵਜੋਂ ਹੋਈ ਹੈ। ਜਿਸ ਤਹਿਤ ਆਰਮਜ਼ ਐਕਟ ਦੀ ਧਾਰਾ 25, 27, 30, 54, 59 ਅਤੇ ਭਾਰਤੀ ਨਿਆਂ ਸੰਹਿਤਾ (BNS) ਦੀ ਧਾਰਾ 351(2) ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧੀ ਵਧੇਰੀ ਜਾਂਚ ਜਾਰੀ ਹੈ ਅਤੇ ਹੋਰ ਵਿਅਕਤੀਆਂ ਦੀ ਪਛਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।