Close

Recent Posts

ਗੁਰਦਾਸਪੁਰ

ਸਿਵਲ ਸਰਜਨ ਵੱਲੋਂ ਐਂਟੀ ਰੈਬੀਜ਼ ਡੇ ਮੌਕੇ ਪੋਸਟਰ ਰਿਲੀਜ਼

ਸਿਵਲ ਸਰਜਨ ਵੱਲੋਂ ਐਂਟੀ ਰੈਬੀਜ਼ ਡੇ ਮੌਕੇ ਪੋਸਟਰ ਰਿਲੀਜ਼
  • PublishedSeptember 28, 2026

ਸਮੇਂ ਸਿਰ ਟੀਕਾਕਰਨ ਕਰਵਾ ਕੇ ਰੈਬੀਜ ਦੀ ਬੀਮਾਰੀ ਤੋ ਬੱਚਿਆ ਜਾ ਸਕਦਾ ਹੈ–ਡਾ: ਮਹੇਸ਼ ਕੁਮਾਰ ਪ੍ਰਭਾਕਰ

ਗੁਰਦਾਸਪੁਰ ਪੰਜਾਬ ਸਰਕਾਰ ਦੀਆਂ ਹਿਦਾਇਤਾਂ ਅਤੇ ਸਿਹਤ ਮੰਤਰੀ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਵਲ ਸਰਜਨ ਗੁਰਦਾਸਪੁਰ ਡਾ: ਮਹੇਸ਼ ਕੁਮਾਰ ਪ੍ਰਭਾਕਰ ਜੀ ਵੱਲੋਂ ਅੱਜ ਐਂਟੀ ਰੈਬੀਜ਼ ਡੇ ਮੌਕੇ ਪੋਸਟਰ ਰਿਲੀਜ਼ ਕੀਤਾ ਗਿਆ।

ਇਸ ਮੌਕੇ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਮਹੇਸ਼ ਕੁਮਾਰ ਪ੍ਰਭਾਕਰ ਜੀ ਨੇ ਕਿਹਾ ਕਿ ਰੈਬੀਜ ਦੀ ਬੀਮਾਰੀ ਜਾਨਲੇਵਾ ਹੋ ਜਾਂਦੀ ਹੈ, ਪਰ ਸਮੇਂ ਸਿਰ ਟੀਕਾਕਰਨ (Vaccination) ਕਰਵਾ ਕੇ ਇਸ ਤੋਂ 100 ਫੀਸਦੀ ਬਚਿਆ ਜਾ ਸਕਦਾ ਹੈ। ਜਾਨਵਰ ਦੇ ਕੱਟਣ ਦੀ ਸੂਰਤ ਵਿੱਚ ਹੇਠ ਲਿਖੀਆਂ ਸਾਵਧਾਨੀਆਂ ਵਰਤਣ ਦੀ ਜਰੂਰਤ ਹੈ। ਕੁੱਤੇ ਜਾਂ ਕਿਸੇ ਹੋਰ ਜਾਨਵਰ ਦੇ ਕੱਟਣ ‘ਤੇ ਜ਼ਖ਼ਮ ਨੂੰ ਬਿਨਾਂ ਦੇਰੀ ਕੀਤੇ ਤੁਰੰਤ ਸਾਬਣ ਅਤੇ ਵਗਦੇ ਪਾਣੀ (Running Water) ਨਾਲ 15 ਮਿੰਟ ਤੱਕ ਚੰਗੀ ਤਰ੍ਹਾਂ ਸਾਫ਼ ਕੀਤਾ ਜਾਵੇ। ਜ਼ਖ਼ਮ ‘ਤੇ ਮਿਰਚਾਂ, ਤੇਲ ਜਾਂ ਕੋਈ ਦੇਸੀ ਦਵਾਈ ਲਗਾਉਣ ਦੀ ਬਜਾਏ ਤੁਰੰਤ ਨਜ਼ਦੀਕੀ ਸਰਕਾਰੀ ਹਸਪਤਾਲ ਵਿਖੇ ਪਹੁੰਚ ਕੇ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ। ਸਰਕਾਰੀ ਹਸਪਤਾਲਾਂ ਵਿੱਚ ਐਂਟੀ-ਰੇਬੀਜ਼ ਵੈਕਸੀਨ (ARV) ਬਿਲਕੁਲ ਮੁਫ਼ਤ ਉਪਲਬਧ ਹੈ। ਡਾਕਟਰ ਦੀ ਸਲਾਹ ਅਨੁਸਾਰ ਟੀਕਾਕਰਨ ਦਾ ਕੋਰਸ ਪੂਰਾ ਕਰਨਾ ਲਾਜ਼ਮੀ ਹੈ। ਆਪਣੇ ਘਰਾਂ ਵਿੱਚ ਰੱਖੇ ਪਾਲਤੂ ਕੁੱਤਿਆਂ ਅਤੇ ਬਿੱਲੀਆਂ ਦਾ ਸਮੇਂ ਸਿਰ ਟੀਕਾਕਰਨ ਜ਼ਰੂਰ ਕਰਵਾਉਣਾ ਚਾਹੀਦਾ ਹੈ। ਇਸ ਮੌਕੇ ਏਸੀਐਸ ਡਾਕ੍ਟਰ ਪ੍ਰਭਜੋਤ ਕੌਰ ਕਲਸੀ, ਜ਼ਿਲਾ ਪਰਿਵਾਰ ਭਲਾਈ ਅਫ਼ਸਰ ਡਾਕਟਰ ਤੇਜਿੰਦਰ ਕੌਰ, ਜਿਲਾ ਸਿਹਤ ਅਫ਼ਸਰ ਡਾਕ੍ਟਰ ਰਮੇਸ਼ ਕੁਮਾਰ, ਜਿਲਾ ਟੀਕਾਕਰਨ ਅਫ਼ਸਰ ਡਾਕਟਰ ਭਾਵਨਾ ਸ਼ਰਮਾ, ਡੀ ਐਮ ਸੀ ਡਾਕਟਰ ਰਵਿੰਦਰ ਸਿੰਘ, ਸੀਨੀਅਰ ਮੈਡੀਕਲ ਅਫਸਰ ਡਾਕਟਰ ਗੁਰਪ੍ਰੀਤ ਸਿੰਘ, ਜਿਲਾ ਅਪਿਡਮੋਲੋਜਿਸਟ ਡਾਕਟਰ ਮਮਤਾ, ਡਾਕਟਰ ਵੰਦਨਾ, ਡਾਕਟਰ ਮਧੂ ਆਦਿ ਹਾਜ਼ਰ ਸਨ

Written By
The Punjab Wire