Close

Recent Posts

ਗੁਰਦਾਸਪੁਰ

ਡਿਪਟੀ ਕਮਿਸ਼ਨਰ ਆਦਿਤਿਆ ਉੱਪਲ ਦੀ ਪ੍ਰਧਾਨਗੀ ਹੇਠ ਖਰੀਫ ਸ਼ੀਜਨ 2026-27 ਦੌਰਾਨ ਖ੍ਰੀਦ ਕੀਤੇ ਜਾ ਰਹੇ ਝੋਨੇ ਦੇ ਪ੍ਰਬੰਧਾਂ ਸਬੰਧੀ ਮੀਟਿੰਗ

ਡਿਪਟੀ ਕਮਿਸ਼ਨਰ ਆਦਿਤਿਆ ਉੱਪਲ ਦੀ ਪ੍ਰਧਾਨਗੀ ਹੇਠ ਖਰੀਫ ਸ਼ੀਜਨ 2026-27 ਦੌਰਾਨ ਖ੍ਰੀਦ ਕੀਤੇ ਜਾ ਰਹੇ ਝੋਨੇ ਦੇ ਪ੍ਰਬੰਧਾਂ ਸਬੰਧੀ ਮੀਟਿੰਗ
  • PublishedSeptember 23, 2026

ਸਮੂਹ ਅਧਿਕਾਰੀ ਅਤੇ ਕਰਮਚਾਰੀ ਕਿਸਾਨਾਂ ਨੂੰ ਸੁੱਕ ਝੋਨਾ ਮੰਡੀਆ ਵਿਚ ਲਿਆਉਣ ਲਈ ਪ੍ਰੇਰਿਤ ਕਰਨ

ਗੁਰਦਾਸਪੁਰ,23 ਸਤੰਬਰ 2026 (ਮੰਨਨ ਸੈਣੀ)– ਡਿਪਟੀ ਕਮਿਸ਼ਨਰ ਗੁਰਦਾਸਪੁਰ ਆਦਿਤਿਆ ਉੱਪਲ ਦੀ ਪ੍ਰਧਾਨਗੀ ਹੇਠ ਖਰੀਫ ਸੀਜਨ 2026-27 ਦੌਰਾਨ ਖ੍ਰੀਦ ਕੀਤੇ ਜਾ ਰਹੇ ਝੋਨੇ ਦੇ ਪ੍ਰਬੰਧਾਂ ਸਬੰਧੀ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਅਮਨਜੀਤ ਸਿੰਘ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ, ਗੁਰਦਾਸਪੁਰ ਸਮੂਹ ਜ਼ਿਲ੍ਹਾ ਮੈਨੇਜਰ (ਮਾਰਕਫੈਡ, ਪਨਸਪ, ਵੇਅਰ ਹਾਊਸ ਅਤੇ ਐਫ.ਸੀ.ਆਈ) ਖ੍ਰੀਦ ਏਜੰਸੀਆ ਗੁਰਦਾਸਪੁਰ ਅਤੇ ਜਿਲਾ ਮੰਡੀ ਅਫਸਰ ਗੁਰਦਾਸਪੁਰ ਹਾਜਰ ਹੋਏ।

ਮੀਟਿੰਗ ਦੌਰਾਨ ਡਿਪਟੀ ਕਮਿਸ਼ਨ ਵਲੋਂ ਜ਼ਿਲ੍ਹਾ ਮੈਨੇਜਰ ਐਫ.ਸੀ.ਆਈ ਨੂੰ ਕਿਹਾ ਗਿਆ ਕਿ ਜਿੰਨਾ ਮੰਡੀਆਂ ਅਤੇ ਰਾਈਸ ਮਿਲਾਂ ਵਿਚ ਰੱਬੀ ਸਾਲ 2026-27 ਦੀ ਕਣਕ ਭੰਡਾਰ ਹੈ,ਉਸ ਦੀ ਤੁਰੰਤ ਸਪੈਸ਼ਲਾਂ ਰਾਹੀ ਅਤੇ ਰੋਡ ਮੂਵਮੈਂਟ ਰਾਹੀ ਨਿਕਾਸੀ ਕਰਵਾਉਣੀ ਯਕੀਨੀ ਬਣਾਈ ਜਾਵੇ ਤਾਂ ਜੋ ਸੀਜਨ ਦੌਰਾਨ ਆੜਤੀਆਂ ਅਤੇ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਔਕੜ ਪੇਸ ਨਾ ਆਵੇ।

ਮੀਟਿੰਗ ਦੌਰਾਨ ਉਨ੍ਹਾਂ ਸਮੂਹ ਅਧਿਕਾਰੀਆਂ/ਕਰਮਚਾਰੀਆਂ ਨੂੰ ਕਿਹਾ ਕਿ ਉਹ ਸ਼ੀਜਨ ਦੌਰਾਨ ਕਿਸਾਨਾਂ ਨੂੰ ਸੁੱਕ ਝੋਨਾ ਮੰਡੀਆ ਵਿਚ ਲਿਆਉਣ ਲਈ ਪ੍ਰੇਰਿਤ ਕੀਤਾ ਜਾਵੇ ਕਿਉਂ ਜੋ ਭਾਰਤ ਸਰਕਾਰ ਵਲੋ 17% ਨਮੀ ਵਾਲਾ ਝੋਨਾ ਹੀ ਖਰੀਦਿਆ ਜਾਣਾ ਹੈ। ਇਸ ਲਈ ਸਮੂਹ ਕਿਸਾਨ ਖਰੀਫ ਸੀਜਨ 2026-27 ਦੌਰਾਨ ਸੁੱਕਾ ਝੋਨਾ ਹੀ ਮੰਡੀਆ ਵਿਚ ਲੈ ਕੇ ਆਉਣ ਤਾਂ ਜੋ ਫਸਲ ਵੇਚਣ ਸਮੇਂ ਕਿਸੇ ਤਰ੍ਹਾਂ ਦੀ ਔਂਕੜ ਪੇਸ਼ ਨਾ ਆਵੇ ਅਤੇ ਕਿਸਾਨਾਂ ਨੂੰ ਸਰਕਾਰ ਦੁਆਰਾ ਨਿਰਧਾਰਿਤ ਐਮ.ਐਸ.ਪੀ 2461 ਰੁਪਏ ਪ੍ਰਤੀ ਕੁਇੰਲ ਹੀ ਪ੍ਰਾਪਤ ਹੋਵੇ।

ਮੀਟਿੰਗ ਦੌਰਾਨ ਮਾਨਯੋਗ ਡਿਪਟੀ ਕਮਿਸ਼ਨਰ ਵਲੋਂ ਕਿਹਾ ਕਿ ਪੈਡੀ ਸ਼ੀਜਨ ਵਿਚ ਕਿਸੇ ਵੀ ਕਿਸਾਨ/ਆੜਤੀਆ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਉਣ ਦਿੱਤੀ ਜਾਵੇ ਅਤੇ ਜੇਕਰ ਕੋਈ ਮਸਲਾ ਧਿਆਨ ਵਿਚ ਆਉਦਾ ਹੈ ਤਾਂ ਉਸਦਾ ਜਲਦੀ ਤੋਂ ਜਲਦੀ ਨਿਪਟਾਰਾ ਕੀਤਾ ਜਾਵੇ।

ਮੀਟਿੰਗ ਦੌਰਾਨ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਵਲੋ ਦੱਸਿਆ ਗਿਆ ਕਿ ਝੋਨੇ ਦੀ ਖ੍ਰੀਦ ਪਹਿਲੀ ਅਕਤੂਬਰ ਤੋਂ 30 ਨਵੰਬਰ 2026 ਤੱਕ ਮੁਕੰਮਲ ਹੋਵੇਗੀ। ਭਾਰਤ ਸਰਕਾਰ ਵਲੋ ਇਸ ਸਾਲ ਝੋਨੇ ਦੀ ਖ੍ਰੀਦ ਸਾਲ 2022-23,2023-24 ਅਤੇ 2024-25 ਦੌਰਾਨ ਖ੍ਰੀਦ ਕੀਤੀ ਗਈ ਪੈਡੀ (ਖਰੀਫ ਸਾਲ 2025-26 ਨੂੰ ਛੱਡਕੇ) ਪਿਛਲੇ ਤਿੰਨਾਂ ਸਾਲਾਂ ਦੀ ਔਸਤ ਦੇ ਅਧਾਰ ‘ਤੇ ਕੀਤੀ ਜਾਣੀ ਹੈ। ਜਿਸ ਮੁਤਾਬਿਕ ਜ਼ਿਲ੍ਹੇ ਵਿਚ ਪੈਡੀ ਦੀ ਖ੍ਰੀਦ 785520 ਐਮ.ਟੀ ਲਗਭਗ ਹੋਣ ਦਾ ਅਨੁਮਾਨ ਹੈ। ਉਨ੍ਹਾਂ ਦੱਸਿਆ ਕਿ ਜ਼ਿਲੇ ਵਿਚ 92 ਮੰਡੀਆ ਹਨ ਅਤੇ ਇਸ ਤੋ ਇਲਾਵਾ ਸਬ ਮੰਡੀ ਯਾਰਡ ਵੀ ਲੋੜ ਪੈਣ ਤੇ ਬਣਾਏ ਜਾਣਗੇ।

Written By
The Punjab Wire