ਵਿਧਾਨ ਸਭਾ ਚੋਣਾਂ 2027 ਦੇ ਮੱਦੇਨਜ਼ਰ ਵਲਨਰਏਬਲਿਟੀ ਮੈਪਿੰਗ ਅਤੇ ਕਿਰਟੀਕਲ ਪੋਲਿੰਗ ਸਟੇਸ਼ਨ ਦੀ ਪਹਿਚਾਣ ਸਬੰਧੀ ਮੀਟਿੰਗ
ਜ਼ਿਲ੍ਹਾ ਚੋਣ ਅਫ਼ਸਰ- ਕਮ-ਡਿਪਟੀ ਕਮਿਸ਼ਨਰ ਸ੍ਰੀ ਆਦਿਤਿਆ ਉਪਲ ਦੀ ਪ੍ਰਧਾਨਗੀ ਹੇਠ ਚੋਣ ਅਧਿਕਾਰੀਆਂ ਨਾਲ ਮੀਟਿੰਗ
ਗੁਰਦਾਸਪੁਰ, 18 ਸਤੰਬਰ 2026 (ਮੰਨਨ ਸੈਣੀ)। ਆਗਾਮੀ ਵਿਧਾਨ ਸਭਾ ਚੋਣਾਂ 2027 ਦੇ ਮੱਦੇਨਜ਼ਰ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਆਦਿਤਿਆ ਉਪਲ ਦੀ ਪ੍ਰਧਾਨਗੀ ਹੇਠ ਕੈਂਪ ਦਫਤਰ ਡਿਪਟੀ ਕਮਿਸ਼ਨਰ,ਗੁਰਦਾਸਪੁਰ ਵਿਖੇ ਵਲਨਰਏਬਲਿਟੀ ਮੈਪਿੰਗ ਅਤੇ ਕਿਰਟੀਕਲ ਪੋਲਿੰਗ ਸਟੇਸ਼ਨ ਦੀ ਪਹਿਚਾਣ ਸਬੰਧੀ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ Vulnerability Mapping ਦਾ ਕੰਮ ਬਹੁਤ ਮਹੱਤਵਪੂਰਨ ਹੈ। ਇਸ ਕੰਮ ਲਈ ਚੋਣ ਹਲਕੇ ਦੇ ਸੁਪਰਵਾਈਜ਼ਰ/ਸੈਕਟਰ ਅਫ਼ਸਰ ਅਤੇ ਉਨ੍ਹਾਂ ਦੇ ਕਾਊਂਟਰ ਪਾਰਟ ਵਜੋਂ ਤਾਇਨਾਤ ਪੁਲਿਸ ਅਮਲੇ ਦੀ ਅਹਿਮ ਭੂਮਿਕਾ ਹੋਵੇਗੀ। ਚੋਣ ਕਮਿਸ਼ਨ ਵੱਲੋਂ ਨਿਰਧਾਰਤ ਅਨੈਕਚਰ-2 ਦੇ ਆਧਾਰ ’ਤੇ Vulnerability Mapping ਤਿਆਰ ਕੀਤੀ ਜਾਣੀ ਹੈ।
ਉਨ੍ਹਾਂ ਕਿਹਾ ਕਿ ਵਲਨਰਏਬਲ ਖੇਤਰਾਂ ਦੀ ਸ਼ਨਾਖਤ ਕਰਦੇ ਸਮੇਂ ਖਾਸ ਤੌਰ ’ਤੇ ਇਹ ਦੇਖਿਆ ਜਾਵੇਗਾ ਕਿ ਕੀ ਪਿਛਲੀਆਂ ਚੋਣਾਂ ਦੌਰਾਨ ਅਨੁਸੂਚਿਤ ਜਾਤੀਆਂ ਜਾਂ ਕਮਜ਼ੋਰ ਵਰਗਾਂ ਦੇ ਲੋਕਾਂ ਨੂੰ ਵੋਟ ਪਾਉਣ ਤੋਂ ਰੋਕਿਆ ਗਿਆ ਸੀ ਜਾਂ ਰੋਕੇ ਜਾਣ ਦੀ ਸੰਭਾਵਨਾ ਹੈ ਜਾਂ ਉਨ੍ਹਾਂ ’ਤੇ ਕਿਸੇ ਕਿਸਮ ਦਾ ਦਬਾਅ, ਡਰ ਜਾਂ ਲਾਲਚ ਪਾਇਆ ਗਿਆ ਸੀ।
ਇਸ ਤੋਂ ਇਲਾਵਾ ਪਿਛਲੀਆਂ ਲੋਕ ਸਭਾ, ਵਿਧਾਨ ਸਭਾ, ਪੰਚਾਇਤੀ ਅਤੇ ਸਥਾਨਕ ਬਾਡੀ ਚੋਣਾਂ ਦੌਰਾਨ ਦੋ ਗੁੱਟਾਂ ਵਿਚਕਾਰ ਹੋਈ ਕਿਸੇ ਗੜਬੜੀ, ਲੜਾਈ-ਝਗੜੇ, ਹਿੰਸਕ ਘਟਨਾ ਜਾਂ ਰੀ-ਪੋਲ ਦੇ ਮਾਮਲੇ ਨੂੰ ਵੀ ਧਿਆਨ ਵਿੱਚ ਰੱਖਿਆ ਜਾਵੇਗਾ। ਔਰਤ ਵੋਟਰਾਂ ਲਈ ਸੁਰੱਖਿਅਤ ਅਤੇ ਨਿਰਪੱਖ ਮਾਹੌਲ, ਰਾਜਨੀਤਿਕ ਤਕਰਾਰ ਨਾਲ ਸਬੰਧਤ ਘਟਨਾਵਾਂ ਅਤੇ ਪਿਛਲੀਆਂ ਚੋਣਾਂ ਦੌਰਾਨ ਵੋਟਰਾਂ ਨੂੰ ਲਾਲਚ ਦੇ ਕੇ ਵੋਟਾਂ ਖਰੀਦਣ ਸਬੰਧੀ ਸਾਹਮਣੇ ਆਏ ਮਾਮਲਿਆਂ ਦੀ ਵੀ ਪੜਤਾਲ ਕੀਤੀ ਜਾਵੇਗੀ।
ਮੀਟਿੰਗ ਦੌਰਾਨ ਦੱਸਿਆ ਕਿ Vulnerable Polling Stations ਦੀ ਪਛਾਣ ਕਰਨ ਲਈ ਵੱਖ-ਵੱਖ ਅਨੈਕਚਰ ਤਿਆਰ ਕੀਤੇ ਜਾਣਗੇ। ਅਨੈਕਚਰ-1 ਪੋਲਿੰਗ ਸਟੇਸ਼ਨਵਾਈਜ਼ ਸਬੰਧਤ ਐੱਚ.ਸੀ./ਏ.ਐੱਸ.ਆਈ. ਅਤੇ ਸੈਕਟਰ ਅਫ਼ਸਰ ਵੱਲੋਂ ਸਾਂਝੇ ਤੌਰ ’ਤੇ ਮੌਕੇ ਦਾ ਦੌਰਾ ਕਰਕੇ ਭਰਿਆ ਜਾਵੇਗਾ ਅਤੇ ਪੋਲਿੰਗ ਏਰੀਏ ਦੇ ਨਾਗਰਿਕਾਂ, ਜਿਨ੍ਹਾਂ ਵਿੱਚ 2 ਔਰਤਾਂ, 2 ਬਜ਼ੁਰਗ, 2 ਨੌਜਵਾਨ ਅਤੇ ਹੋਰ ਵਿਅਕਤੀ ਸ਼ਾਮਲ ਹੋਣਗੇ, ਦੇ ਹਸਤਾਖਰ ਵੀ ਲਏ ਜਾਣਗੇ।
ਅਨੈਕਚਰ-2 ਵਿੱਚ ਪੋਲਿੰਗ ਸਟੇਸ਼ਨਵਾਈਜ਼ ਸੈਕਟਰ ਅਫ਼ਸਰ ਵੱਲੋਂ Vulnerable ਘਰਾਂ ਅਤੇ ਪਰਿਵਾਰਾਂ ਦੇ ਨਾਮ ਦਰਜ ਕੀਤੇ ਜਾਣਗੇ। ਅਨੈਕਚਰ-4 ਵਿੱਚ ਸੈਕਟਰਵਾਈਜ਼ ਸੈਕਟਰ ਅਫ਼ਸਰ ਵੱਲੋਂ ਪੜਤਾਲ ਕੀਤੇ ਗਏ ਪੋਲਿੰਗ ਸਟੇਸ਼ਨਾਂ ਦਾ ਵੇਰਵਾ ਦਰਜ ਕੀਤਾ ਜਾਵੇਗਾ। ਅਨੈਕਚਰ-5 ਵਿੱਚ ਐੱਚ.ਸੀ./ਏ.ਐੱਸ.ਆਈ. ਅਤੇ ਸੈਕਟਰ ਅਫ਼ਸਰ ਵੱਲੋਂ ਇਹ ਸਰਟੀਫਿਕੇਟ ਦਿੱਤਾ ਜਾਵੇਗਾ ਕਿ ਰਿਪੋਰਟ ਨਿੱਜੀ ਤੌਰ ’ਤੇ ਪੋਲਿੰਗ ਸਟੇਸ਼ਨ ਦਾ ਦੌਰਾ ਕਰਕੇ ਤਿਆਰ ਕੀਤੀ ਗਈ ਹੈ ਅਤੇ ਕੋਈ ਵੀ ਖੇਤਰ ਰਿਪੋਰਟ ਵਿੱਚ ਦਰਜ ਹੋਣ ਤੋਂ ਬਿਨਾਂ ਨਹੀਂ ਛੱਡਿਆ ਗਿਆ।
ਇਸੇ ਤਰ੍ਹਾਂ ਅਨੈਕਚਰ-6 ਵਿੱਚ ਰਿਟਰਨਿੰਗ ਅਫ਼ਸਰ ਵੱਲੋਂ ਆਪਣੇ ਸਬੰਧਤ ਚੋਣ ਹਲਕੇ ਦੀ ਰਿਪੋਰਟ ਸੰਕਲਿਤ ਕਰਕੇ ਜ਼ਿਲ੍ਹਾ ਚੋਣ ਅਫ਼ਸਰ, ਗੁਰਦਾਸਪੁਰ ਨੂੰ ਭੇਜੀ ਜਾਵੇਗੀ।
ਵਲਨਰਏਬਲਿਟੀ ਮੈਪਿੰਗ ਦੇ ਨਾਲ-ਨਾਲ ਜ਼ੋਨ ਪਲਾਨ ਅਤੇ ਰੂਟ ਪਲਾਨ ਵੀ ਤਿਆਰ ਕੀਤਾ ਜਾਣਾ ਹੈ। ਇਸ ਦਾ ਉਦੇਸ਼ ਚੋਣਾਂ ਦੌਰਾਨ ਪੋਲਿੰਗ ਪਾਰਟੀਆਂ ਦੀ ਆਵਾਜਾਈ ਨੂੰ ਸੁਚਾਰੂ ਬਣਾਉਣਾ ਹੈ। ਚੋਣ ਹਲਕੇਵਾਰ ਪੋਲਿੰਗ ਸਟੇਸ਼ਨਾਂ ਦਾ ਰੂਟ/ਜ਼ੋਨ ਪਲਾਨ ਇਸ ਢੰਗ ਨਾਲ ਤਿਆਰ ਕੀਤਾ ਜਾਵੇਗਾ ਕਿ ਪੁਲਿਸ ਅਤੇ ਪੋਲਿੰਗ ਅਮਲੇ ਨੂੰ ਪੋਲਿੰਗ ਸਟੇਸ਼ਨਾਂ ਤੱਕ ਪਹੁੰਚਣ ਵਿੱਚ ਕਿਸੇ ਕਿਸਮ ਦੀ ਦੇਰੀ ਜਾਂ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
ਮੀਟਿੰਗ ਦੌਰਾਨ Critical Polling Stations ਦੀ ਪਛਾਣ ਸਬੰਧੀ ਵੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਸ਼ਨਾਖਤ ਕੀਤੇ ਗਏ ਵਲਨਰਏਬਲ ਖੇਤਰਾਂ ਵਿੱਚ ਪੈਂਦੇ ਪੋਲਿੰਗ ਸਟੇਸ਼ਨਾਂ ਨੂੰ Critical Polling Stations ਵਜੋਂ ਚਿੰਨ੍ਹਿਤ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਉਹ ਪੋਲਿੰਗ ਸਟੇਸ਼ਨ ਵੀ Critical ਵਜੋਂ ਪਛਾਣੇ ਜਾਣਗੇ, ਜਿੱਥੇ ਪਿਛਲੀ ਵਿਧਾਨ ਸਭਾ ਜਾਂ ਲੋਕ ਸਭਾ ਚੋਣ ਦੌਰਾਨ 90 ਫ਼ੀਸਦੀ ਤੋਂ ਵੱਧ ਪੋਲਿੰਗ ਹੋਈ ਹੋਵੇ ਅਤੇ ਕਿਸੇ ਇੱਕ ਉਮੀਦਵਾਰ ਨੂੰ 75 ਫ਼ੀਸਦੀ ਤੋਂ ਵੱਧ ਵੋਟਾਂ ਪਈਆਂ ਹੋਣ। ਇਸੇ ਤਰ੍ਹਾਂ ਉਹ ਪੋਲਿੰਗ ਸਟੇਸ਼ਨ ਵੀ ਧਿਆਨ ਅਧੀਨ ਲਿਆਂਦੇ ਜਾਣਗੇ, ਜਿੱਥੇ ਪੋਲਿੰਗ 10 ਫ਼ੀਸਦੀ ਤੋਂ ਘੱਟ ਰਹੀ ਹੋਵੇ।
ਉਹ ਪੋਲਿੰਗ ਸਟੇਸ਼ਨ ਵੀ Critical ਵਜੋਂ ਪਛਾਣੇ ਜਾਣਗੇ, ਜਿੱਥੇ ਪਿਛਲੇ ਪੰਜ ਸਾਲਾਂ ਦੌਰਾਨ ਲੋਕ ਸਭਾ ਜਾਂ ਵਿਧਾਨ ਸਭਾ ਦੀ ਕਿਸੇ ਵੀ ਚੋਣ ਵਿੱਚ ਚੋਣ ਪ੍ਰਕਿਰਿਆ ਦੀ ਉਲੰਘਣਾ, ਚੋਣ ਅਪਰਾਧ, ਬੂਥ ਕੈਪਚਰਿੰਗ, ਰੀ-ਪੋਲ ਜਾਂ ਕਿਸੇ ਕਿਸਮ ਦੀ ਹਿੰਸਾ ਸਬੰਧੀ ਐੱਫ.ਆਈ.ਆਰ. ਦਰਜ ਹੋਈ ਹੋਵੇ। ਇਸ ਤੋਂ ਇਲਾਵਾ ਕਿਸੇ ਵਿਸ਼ੇਸ਼ ਖੇਤਰ ਵਿੱਚ ਅਸਾਧਾਰਨ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਹੋਣ ਨੂੰ ਵੀ ਧਿਆਨ ਵਿੱਚ ਰੱਖਿਆ ਜਾਵੇਗਾ।
ਉਨ੍ਹਾਂ ਨੇ ਚੋਣ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵਲਨਰਏਬਲਿਟੀ ਮੈਪਿੰਗ ਅਤੇ ਕਿਰਟੀਕਲ ਪੋਲਿੰਗ ਸਟੇਸ਼ਨ ਦੀ ਪਹਿਚਾਣ ਦਾ ਕੰਮ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੂਰੀ ਸਾਵਧਾਨੀ, ਨਿਰਪੱਖਤਾ ਅਤੇ ਤੱਥਾਂ ਦੇ ਆਧਾਰ ’ਤੇ ਕੀਤਾ ਜਾਵੇ, ਤਾਂ ਜੋ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਹਰ ਯੋਗ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਸੁਰੱਖਿਅਤ ਅਤੇ ਨਿਰਪੱਖ ਮਾਹੌਲ ਵਿੱਚ ਕਰ ਸਕੇ।
ਮੀਟਿੰਗ ਵਿੱਚ ਮਹਿਤਾਬ ਸਿੰਘ, ਐੱਸ ਐੱਸ ਪੀ , ਬਟਾਲਾ, ਗੁਰਸਿਮਰਨ ਸਿੰਘ ਢਿੱਲੋਂ, ਕਮਿਸ਼ਨਰ, ਐੱਮ.ਸੀ. ਬਟਾਲਾ-ਕਮ-ਈ.ਆਰ.ਓ., ਬਟਾਲਾ, ਮਨਿੰਦਰਪਾਲ ਸਿੰਘ, ਐੱਸ ਪੀ (ਐੱਚ) ਗੁਰਦਾਸਪੁਰ, ਅਸ਼ੋਕ ਕੁਮਾਰ ਐੱਸ.ਡੀ.ਐੱਮ. ਕਮ- ਈ.ਆਰ.ਓ, ਗੁਰਦਾਸਪੁਰ, ਗਗਨਦੀਪ ਸਿੰਘ, ਐੱਸ.ਡੀ.ਐੱਮ.- ਕਮ- ਈ.ਆਰ.ਓ., ਦੀਨਾਨਗਰ, ਕੁਲਦੀਪ ਚੰਦ, ਏ.ਸੀ. (ਜੀ) ਕਮ-ਈ.ਆਰ.ਓ., ਕਾਦੀਆਂ, ਸਾਰੰਗਪ੍ਰੀਤ ਸਿੰਘ ਔਜਲਾ, ਐੱਸ.ਡੀ.ਐੱਮ ਕਮ-ਈ.ਆਰ.ਓ., ਸ੍ਰੀ ਹਰਗੋਬਿੰਦਪੁਰ ਸਾਹਿਬ, ਸੁਖਜਿੰਦਰ ਸਿੰਘ ਟਿਵਾਣਾ, ਐੱਸ.ਡੀ.ਐੱਮ.-ਕਮ- ਈ.ਆਰ.ਓ., ਫਤਿਹਗੜ੍ਹ ਚੂੜੀਆਂ, ਲਛਮਣ ਸਿੰਘ, ਐੱਸ.ਡੀ.ਐੱਮ.-ਕਮ-ਈ.ਆਰ., ਡੇਰਾ ਬਾਬਾ ਨਾਨਕ, ਮਨਜਿੰਦਰ ਸਿੰਘ, ਚੋਣ ਤਹਿਸੀਲਦਾਰ, ਸ੍ਰੀ ਸੁਨੀਲ ਕੁਮਾਰ, ਕਾਨੂੰਨਗੋ,ਸਮੇਤ ਸਬੰਧਤ ਅਧਿਕਾਰੀ ਹਾਜ਼ਰ ਸਨ।