Close

Recent Posts

ਗੁਰਦਾਸਪੁਰ

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਪਿੰਡ ਮਾਨ ਚੋਪੜਾ ਵਿਖੇ ਪੁਰਾਣੀ ਡੰਪ ਸਾਈਟ ਦਾ ਨਿਰੀਖਣ

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਪਿੰਡ ਮਾਨ ਚੋਪੜਾ ਵਿਖੇ ਪੁਰਾਣੀ ਡੰਪ ਸਾਈਟ ਦਾ ਨਿਰੀਖਣ
  • PublishedFebruary 6, 2025

ਨਗਰ ਕੌਂਸਲ ਗੁਰਦਾਸਪੁਰ ਦੇ ਅਧਿਕਾਰੀਆਂ ਨੂੰ ਮਾਨ ਚੋਪੜਾ ਵਿਖੇ ਕੂੜੇ ਦਾ ਢੇਰ ਖਤਮ ਕਰਨ ਦੀਆਂ ਹਦਾਇਤਾਂ ਦਿੱਤੀਆਂ

ਗੁਰਦਾਸਪੁਰ, 06 ਫਰਵਰੀ (ਦੀ ਪੰਜਾਬ ਵਾਇਰ)- ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਹਰਜਿੰਦਰ ਸਿੰਘ ਬੇਦੀ ਵੱਲੋਂ ਅੱਜ ਪਿੰਡ ਮਾਨ ਚੋਪੜਾ ਵਿਖੇ ਨਗਰ ਕੌਂਸਲ ਗੁਰਦਾਸਪੁਰ ਦੀ ਪੁਰਾਣੀ ਡੰਪ ਸਾਈਟ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਨਗਰ ਕੌਂਸਲ ਗੁਰਦਾਸਪੁਰ ਦੇ ਐੱਸ.ਡੀ.ਓ. ਗੁਰਿੰਦਰ ਸਿੰਘ, ਜੇ.ਈ. ਰਾਜੇਸ਼ ਰੈਣੀ ਅਤੇ ਸੈਂਨਟਰੀ ਇੰਸਪੈਕਟਰ ਰਿੰਕੂ ਭੱਟੀ ਵੀ ਮੌਜੂਦ ਸਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਪਿੰਡ ਮਾਨ ਚੋਪੜਾ ਵਿਖੇ ਪੁਰਾਣੀ ਡੰਪ ਸਾਈਟ ਦਾ ਨਿਰੀਖਣ ਕਰਦਿਆਂ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਕੂੜੇ ਦੇ ਢੇਰ ਨੂੰ ਵਿਗਿਆਨਿਕ ਢੰਗ ਨਾਲ ਏਥੋਂ ਖਤਮ ਕੀਤਾ ਜਾਵੇ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਹਰਜਿੰਦਰ ਸਿੰਘ ਬੇਦੀ ਨੇ ਕਿਹਾ ਕਿ ਨਗਰ ਕੌਂਸਲ ਗੁਰਦਾਸਪੁਰ ਵੱਲੋਂ ਪਿੰਡ ਮਾਨ ਚੋਪੜਾ ਦੇ ਬਾਹਰਵਾਰ ਅਬਾਦੀ ਤੋਂ ਦੂਰ ਕੂੜਾ ਸੁੱਟਿਆ ਜਾਂਦਾ ਸੀ, ਜਿਸਦਾ ਪਿੰਡ ਦੇ ਲੋਕਾਂ ਨੇ ਇਤਰਾਜ਼ ਜਤਾਇਆ ਸੀ। ਉਨ੍ਹਾਂ ਕਿਹਾ ਕਿ ਲੋਕਾਂ ਦੇ ਇਤਰਾਜ਼ ਤੋਂ ਬਾਅਦ ਨਗਰ ਕੌਂਸਲ ਵੱਲੋਂ ਓਥੇ ਕੂੜਾ ਸੁੱਟਣਾ ਪੱਕੇ ਤੌਰ `ਤੇ ਬੰਦ ਕਰ ਦਿੱਤਾ ਸੀ। ਇਸਦੇ ਨਾਲ ਹੀ ਪਿੰਡ ਦੇ ਵਸਨੀਕਾਂ ਨੇ ਇਹ ਮੰਗ ਕੀਤੀ ਸੀ ਕਿ ਕੂੜੇ ਦੇ ਢੇਰ ਨੂੰ ਏਥੋਂ ਖਤਮ ਕੀਤਾ ਜਾਵੇ। ਵਧੀਕ ਡਿਪਟੀ ਕਮਿਸ਼ਨਰ ਹਰਜਿੰਦਰ ਸਿੰਘ ਬੇਦੀ ਨੇ ਕਿਹਾ ਕਿ ਉਨ੍ਹਾਂ ਨੇ ਅੱਜ ਮੌਕਾ ਦੇਖਿਆ ਹੈ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਪਿੰਡ ਮਾਨ ਚੋਪੜਾ ਦੇ ਡੰਪ ਵਿਖੇ ਮਸ਼ੀਨਾਂ ਰਾਹੀਂ ਕੂੜੇ ਨੂੰ ਸੈਗਰੀਗੇਟ ਕੀਤਾ ਜਾਵੇ ਅਤੇ ਜੋ ਕੂੜੇ ਦੀ ਖਾਦ ਬਣੀ ਹੈ ਉਸ ਨੂੰ ਵੱਖ ਕੀਤਾ ਜਾਵੇ ਅਤੇ ਨਾਲ ਹੀ ਕੂੜੇ ਵਿਚੋਂ ਜੋ ਪਲਾਸਟਿਕ ਅਤੇ ਹੋਰ ਠੋਸ ਕੂੜਾ ਨਿਕਲਦਾ ਹੈ ਉਸਨੂੰ ਰੀ-ਸਾਈਕਲ ਕੀਤਾ ਜਾਵੇ।

Written By
The Punjab Wire