Close

Recent Posts

ਗੁਰਦਾਸਪੁਰ ਪੰਜਾਬ

ਮੰਨ ਗਏ ਕਿਸਾਨ ਪਰ ਅੜ੍ਹੀਆਂ ਕਿਸਾਨ ਜੱਥੇਬੰਦੀਆਂ:- ਦਿੱਲੀ-ਕਟੜਾ ਨੈਸ਼ਨਲ ਹਾਈਵੇ ਲਈ ਜ਼ਮੀਨ ਅਕਵਾਇਰ ਕਰਨ ਲਈ ਪਹੁੰਚੀ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਦਾ ਕੀਤਾ ਵਿਰੋਧ

ਮੰਨ ਗਏ ਕਿਸਾਨ ਪਰ ਅੜ੍ਹੀਆਂ ਕਿਸਾਨ ਜੱਥੇਬੰਦੀਆਂ:- ਦਿੱਲੀ-ਕਟੜਾ ਨੈਸ਼ਨਲ ਹਾਈਵੇ ਲਈ ਜ਼ਮੀਨ ਅਕਵਾਇਰ ਕਰਨ ਲਈ ਪਹੁੰਚੀ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਦਾ ਕੀਤਾ ਵਿਰੋਧ
  • PublishedMay 17, 2023

ਗੁਰਦਾਸਪੁਰ, 17 ਮਈ 2023 (ਦੀ ਪੰਜਾਬ ਵਾਇਰ)। ਦਿੱਲੀ ਕਟੜਾ ਨੈਸ਼ਨਲ ਹਾਈਵੇ ਲਈ ਜ਼ਮੀਨ ਅਕਵਾਇਰ ਕਰਨ ਲਈ ਐਸਡੀਐਮ ਗੁਰਦਾਸਪੁਰ ਅਮਨਦੀਪ ਕੌਰ ਦੀ ਅਗਵਾਈ ਵਿੱਚ ਪਿੰਡ ਥਾਨੇਵਾਲ ਵਿਖੇ ਸ਼ੁਰੂ ਕਰਵਾਏ ਗਏ ਕੰਮ ਨੂੰ ਕਿਸਾਨ ਜਥੇਬੰਦੀਆ ਨੇ ਬੰਦ ਕਰਵਾ ਦਿੱਤਾ ਅੱਤੇ ਜ਼ਿਲਾ ਪ੍ਰਸ਼ਾਸਨ ਦੀ ਟੀਮ ਦਾ ਵਿਰੋਧ ਕਰਨਾਂ ਸ਼ੁਰੂ ਕਰ ਦਿੱਤਾ । ਸਥਿੱਤੀ ਤਨਾਵ ਪੂਰਨ ਹੁੰਦੀ ਦੇਖ ਮੋਕੇ ਤੇ ਭਾਰੀ ਪੁਲਿਸ ਬਲ ਤਾਇਨਾਤ ਕਰਨਾਂ ਪਿਆ। ਇੱਥੇ ਦੱਸਣਾ ਬਣਦਾ ਹੈ ਕਿ ਜਿਸ ਕਿਸਾਨ ਦੀ ਜਮੀਨ ਅਕਵਾਇਰ ਕੀਤੀ ਜਾ ਰਹੀ ਸੀ ਉਸ ਕਿਸਾਨ ਨੂੰ ਕੋਈ ਇਤਰਾਜ ਨਹੀਂ ਸੀ, ਪਰ ਕਿਸਾਨ ਜੱਥੇਬੰਦਿਆ ਵੱਲ਼ੋਂ ਬਿਨ੍ਹਾਂ ਵਜ੍ਹਾ ਅੜਚਨ ਪਾਈ ਗਈ।

ਐਸਡੀਐਮ ਗੁਰਦਾਸਪੁਰ ਨੇ ਕਿਹਾ ਕਿ ਜਿਸ ਕਿਸਾਨ ਦੀ ਜ਼ਮੀਨ ਅਕਵਾਇਰ ਕਿਤੀ ਜਾ ਰਹੀ ਹੈ ਉਸ ਕਿਸਾਨ ਦੇ ਖਾਤੇ ਵਿੱਚ ਮੁਆਵਜ਼ੇ ਦੇ ਪੈਸੈ ਪਹੁੰਚ ਚੁੱਕੇ ਹਨ ਅਤੇ ਕਿਸਾਨ ਨੇ ਜ਼ਮੀਨ ਅਕਵਾਇਰ ਕਰਨ ਲਈ ਲਿਖਤੀ ਰੂਪ ਵਿਚ ਦਿੱਤਾ ਹੋਇਆਂ ਹੈ ਪਰ ਕਿਸਾਨ ਮਜਦੂਰ ਸੰਘਰਸ਼ ਕਮੇਟੀ ਜਥੇਬੰਦੀ ਦੇ ਆਗੂ ਜ਼ਬਰੀ ਚਲ ਰਹੇ ਕੰਮ ਨੂੰ ਰੋਕ ਰਹੇ ਹਨ ਜੋ ਕਿ ਸਰਾਸਰ ਗਲਤ ਹੈ। ਦੂਜੇ ਪਾਸੇ ਕਿਸਾਨ ਜਥੇਬੰਦੀ ਦਾ ਕਹਿਣਾ ਹੈ ਕਿ ਸਿਰਫ ਕੁੱਝ ਹੀ ਕਿਸਾਨਾਂ ਨੂੰ ਮੁਆਵਜ਼ੇ ਦੇ ਪੈਸੈ ਦਿੱਤੇ ਗਏ ਹਨ ਅੱਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਵਾਰਡਬੰਦੀ ਸਹੀ ਤਰੀਕੇ ਨਾਲ ਨਹੀਂ ਕੀਤੀ ਜਿਸ ਕਰਕੇ ਕੰਮ ਨੂੰ ਰੋਕਿਆ ਗਿਆ।

ਇੱਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਆਗੂ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਥਾਨੇਵਾਲ ਵਿੱਖੇ ਜਿਲ੍ਹਾ ਪ੍ਰਸਾਸ਼ਨ ਵੱਲੋਂ ਦਿੱਲੀ ਕਟੜਾ ਨੈਸ਼ਨਲ ਹਾਈਵੇ ਲਈ ਧੱਕੇ ਨਾਲ ਜ਼ਮੀਨ ਅਕਵਾਇਰ ਕਿਤੀ ਜਾ ਰਹੀ ਹੈ ਇਸ ਲਈ ਇਥੇ ਆ ਕੇ ਕੰਮ ਨੂੰ ਰੋਕਿਆ ਗਿਆ ਹੈ । ਉਹਨਾਂ ਕਿਹਾ ਕਿ ਅਜੇ ਤੱਕ ਜਿਲ੍ਹਾ ਪ੍ਰਸ਼ਾਸ਼ਨ ਨੇ ਕਿਸਾਨਾਂ ਨੂੰ ਜ਼ਮੀਨ ਦਾ ਮੁਆਵਜਾ ਦੇਣ ਲਈ ਸਹੀ ਢੰਗ ਨਾਲ ਵਾਰਡਬੰਦੀ ਨਹੀ ਕਿਤੀ ਅੱਤੇ ਨਾ ਹੀ ਸਾਰੇ ਕਿਸਾਨਾਂ ਨੂੰ ਇਸਦਾ ਇਕਸਾਰ ਮੁਆਵਜ਼ਾ ਮਿਲ਼ਿਆ ਹੈ। ਇੱਸ ਸਬੰਧੀ ਡੀਸੀ ਗੁਰਦਾਸਪੁਰ ਨਾਲ ਮੀਟਿੰਗ ਹੋਈ ਸੀ ਪਰ ਅਜੈ ਤਕ ਕੋਈ ਹੱਲ ਨਹੀਂ ਨਿਕਲਿਆ।ਇਸ ਲਈ ਉਨ੍ਹਾਂ ਕਿਹਾ ਕਿ ਜਦੋਂ ਤੱਕ ਸਹੀ ਢੰਗ ਦੇ ਨਾਲ ਵਾਰਡਬੰਦੀ ਨਹੀਂ ਕੀਤੀ ਜਾਂਦੀ ਅਤੇ ਸਾਰੇ ਕਿਸਾਨਾਂ ਨੂੰ ਜ਼ਮੀਨ ਦਾ ਮੁਆਵਜ਼ਾ ਇਕਸਾਰ ਨਹੀਂ ਮਿਲਦਾ ਉਦੋਂ ਤੱਕ ਕੰਮ ਸ਼ੁਰੂ ਨਹੀਂ ਹੋਣ ਦਿੱਤਾ ਜਾਵੇਗਾ।

ਉਧਰ ਮੌਕੇ ਤੇ ਪਹੁੰਚੇ ਐਸਡੀਐਮ ਗੁਰਦਾਸਪੁਰ ਅਮਨਦੀਪ ਕੌਰ ਨੇ ਦੱਸਿਆ ਕਿ ਦਿੱਲੀ ਕਟੜਾ ਨੈਸ਼ਨਲ ਹਾਈਵੇ ਪ੍ਰੋਜੈਕਟ ਲਈ ਪਿੰਡ ਥਾਨੇਵਾਲ ਵਿਖੇ ਜ਼ਮੀਨ ਅਕਵਾਇਰ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਪਰ ਕਿਸਾਨਾਂ ਨੇ ਮੌਕੇ ਤੇ ਪਹੁੰਚ ਕੇ ਚੱਲ ਰਹੇ ਕੰਮ ਨੂੰ ਜ਼ਬਰੀ ਬੰਦ ਕਰਵਾ ਦਿੱਤਾ ਹੈ ਉਹਨਾਂ ਕਿਹਾ ਕਿ ਜਿਸ ਕਿਸਾਨ ਦੀ ਇਹ ਜ਼ਮੀਨ ਹੈ ਉਸ ਕਿਸਾਨ ਨੂੰ ਜ਼ਮੀਨ ਦਾ ਮੁਆਵਜ਼ਾ ਵੀ ਮਿਲ ਚੁੱਕਾ ਹੈ ਅਤੇ ਕਿਸਾਨ ਵਲੋ ਲਿਖਤੀ ਰੂਪ ਵਿਚ ਦਿੱਤਾ ਗਿਆ ਹੈ ਕਿ ਉਸਦੀ ਜ਼ਮੀਨ ਅਕਵਾਇਰ ਕੀਤੀ ਜਾਵੇ ਪਰ ਕਿਸਾਨ ਮਜਦੂਰ ਸੰਘਰਸ਼ ਕਮੇਟੀ ਜਥੇਬੰਦੀ ਵੱਲੋਂ ਜਬਰੀ ਕੰਮ ਨੂੰ ਰੋਕਿਆ ਗਿਆ ਹੈ ਜੋ ਕਿ ਸਰਾਸਰ ਗਲਤ ਹੈ ਉਹਨਾਂ ਕਿਹਾ ਕਿ ਡੀਸੀ ਗੁਰਦਾਸਪੁਰ ਦੇ ਵੱਲੋਂ ਵਾਰਡਬੰਦੀ ਵੀ ਕਿਸਾਨਾਂ ਦੇ ਕਹਿਣ ਮੁਤਾਬਿਕ ਕਰ ਦਿੱਤੀ ਗਈ ਹੈ ਪਰ ਕਿਸਾਨ ਜਾਣਬੁੱਝ ਕੇ ਆਪਣੀ ਜ਼ਿਦ ਤੇ ਅੜੇ ਹੋਏ ਹਨ ਉਨ੍ਹਾਂ ਕਿਹਾ ਕਿ ਇਨ੍ਹਾਂ ਕਿਸਾਨਾਂ ਨੂੰ ਹਟਾਉਣ ਦੇ ਲਈ ਡੀਸੀ ਗੁਰਦਾਸਪੁਰ ਦੇ ਨਾਲ ਗੱਲਬਾਤ ਕੀਤੀ ਜਾਂ ਰਹੀ ਹੈ। ਉਹਨਾਂ ਦੇ ਹੁਕਮਾਂ ਮੁਤਾਬਿਕ ਅਗਲੀ ਬਣਦੀ ਕਾਰਵਾਈ ਕੀਤੀ ਜਾਵੇਗੀ ।

Written By
The Punjab Wire