Close

Recent Posts

ਗੁਰਦਾਸਪੁਰ ਮੁੱਖ ਖ਼ਬਰ

ਇੱਕ ਸਾਰ ਹੀ ਹੋਇਆ ਮਾਂ-ਪੁੱਤ ਅਤੇ ਕਤਲ ਕਰਨ ਵਾਲੇ ਪਿਓ ਦਾ ਅੰਤਿਮ ਸੰਸਕਾਰ

ਇੱਕ ਸਾਰ ਹੀ ਹੋਇਆ ਮਾਂ-ਪੁੱਤ ਅਤੇ ਕਤਲ ਕਰਨ ਵਾਲੇ ਪਿਓ ਦਾ ਅੰਤਿਮ ਸੰਸਕਾਰ
  • PublishedApril 5, 2023

ਮ੍ਰਿਤਕਾ ਦੇ ਪਿਤਾ ਨੇ ਦੱਸਿਆ ਕਿ ਉਹ ਪਹਿਲਾਂ ਵੀ ਉਸਦੀ ਧੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਰਹਿੰਦਾ ਸੀ।

ਗੁਰਦਾਸਪੁਰ, 5 ਅਪ੍ਰੈਲ 2023 (ਦੀ ਪੰਜਾਬ ਵਾਇਰ)। ਤਿੱਬੜ ਥਾਣੇ ਅਧੀਨ ਪੈਂਦੇ ਪਿੰਡ ਭੁੰਬਲੀ ਵਿੱਚ ਬੀਤੇ ਦਿਨ ਆਪਣੀ ਪਤਨੀ ਅਤੇ ਪੁੱਤਰ ਦਾ ਕਤਲ ਕਰਕੇ ਖੁਦਕੁਸ਼ੀ ਕਰਨ ਵਾਲੇ ਪੁਲੀਸ ਏਐਸਆਈ ਭੁਪਿੰਦਰ ਸਿੰਘ ਦਾ ਬੁੱਧਵਾਰ ਨੂੰ ਪਿੰਡ ਵਿੱਚ ਹੀ ਇੱਕਠਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਪੁਲੀਸ ਵੱਲੋਂ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਗਈਆਂ। ਜਿਸ ਤੋਂ ਬਾਅਦ ਤਿੰਨਾਂ ਦਾ ਪਿੰਡ ਦੇ ਹੀ ਸ਼ਮਸ਼ਾਨਘਾਟ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਹਾਲਾਂਕਿ ਵਿਦੇਸ਼ ‘ਚ ਰਹਿੰਦੇ ਮ੍ਰਿਤਕ ਪਰਿਵਾਰ ਦਾ ਇਕਲੌਤਾ ਪੁੱਤਰ ਗੁਰਲੀਨ ਸਿੰਘ ਅੰਤਿਮ ਸੰਸਕਾਰ ‘ਚ ਸ਼ਾਮਲ ਨਹੀਂ ਹੋ ਸਕਿਆ।

ਦੂਜੇ ਪਾਸੇ ਪੁਲੀਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਮ੍ਰਿਤਕ ਪੁਲੀਸ ਮੁਲਾਜਿਮ ਭੁਪਿੰਦਰ ਸਿੰਘ ਪਹਿਲਾਂ ਵੀ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਰਹਿੰਦਾ ਸੀ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੀਦਾਰ ਸਿੰਘ ਪੁੱਤਰ ਚੰਨਣ ਸਿੰਘ ਨੇ ਦੱਸਿਆ ਕਿ ਕਰੀਬ 22 ਸਾਲ ਪਹਿਲਾਂ ਉਸ ਦੀ ਲੜਕੀ ਮ੍ਰਿਤਕ ਬਲਜੀਤ ਕੌਰ ਦਾ ਵਿਆਹ ਮ੍ਰਿਤਕ ਭੁਪਿੰਦਰ ਸਿੰਘ ਨਾਲ ਹੋਇਆ ਸੀ। ਅਕਸਰ ਉਸ ਦੀ ਧੀ ਉਸ ਨੂੰ ਦੱਸਦੀ ਸੀ ਕਿ ਭੁਪਿੰਦਰ ਸਿੰਘ ਛੋਟਾ ਸੁਭਾਅ ਦਾ ਹੈ। ਅਕਸਰ ਉਹ ਘਰ ਵਿਚ ਝਗੜਾ ਕਰਦਾ ਰਹਿੰਦਾ ਹੈ। ਜਦਕਿ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਉਸ ਦੀ ਲੜਕੀ ਨੇ ਵੀ ਬੀਤੇ ਦਿਨ ਦੱਸਿਆ ਸੀ ਕਿ ਉਸ ਦਾ ਪਤੀ ਉਸ ਦਾ ਸਰਕਾਰੀ ਸਰਵਿਸ ਰਿਵਾਲਵਰ ਲੈ ਕੇ ਆਇਆ ਸੀ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਸੀ। ਜਿਸ ਤੋਂ ਬਾਅਦ ਜਿਵੇਂ ਹੀ ਉਹ ਘਰ ਪਹੁੰਚਿਆ ਤਾਂ ਦੇਖਿਆ ਕਿ ਦੋਸ਼ੀ ਹੱਥ ‘ਚ ਰਿਵਾਲਵਰ ਫੜ ਕੇ ਗੁਆਂਢ ‘ਚ ਰਹਿਣ ਵਾਲੀ ਲੜਕੀ ਨੂੰ ਬਾਂਹ ਤੋਂ ਫੜ ਕੇ ਜ਼ਬਰਦਸਤੀ ਕਾਰ ‘ਚ ਬੈਠ ਕੇ ਫਰਾਰ ਹੋ ਗਿਆ। ਅੰਦਰ ਜਾ ਕੇ ਦੇਖਿਆ ਤਾਂ ਉਸ ਦੀ ਲੜਕੀ ਬਲਜੀਤ ਕੌਰ ਅਤੇ ਦੋਸਤ ਬਲਪ੍ਰੀਤ ਸਿੰਘ ਅਤੇ ਪਾਲਤੂ ਕੁੱਤੇ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ।

Written By
The Punjab Wire