Close

Recent Posts

ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਅੰਮ੍ਰਿਤਸਰ ਨੇੜੇ ਮਨਾਵਾਲਾ (ਨਿਜਰਪੁਰਾ) ਟੋਲ ਪਲਾਜ਼ਾ ਹਟਾਉਣ ਅਤੇ ਬਿਆਸ–ਰਈਆ–ਬੁਟਾਰੀ ਸੈਕਸ਼ਨ ਦੇ ਕੰਮ ਜਲਦੀ ਪੂਰੇ ਕਰਨ ਸੰਬੰਧੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਲਿੱਖਿਆ ਪੱਤਰ

ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਅੰਮ੍ਰਿਤਸਰ ਨੇੜੇ ਮਨਾਵਾਲਾ (ਨਿਜਰਪੁਰਾ) ਟੋਲ ਪਲਾਜ਼ਾ ਹਟਾਉਣ ਅਤੇ ਬਿਆਸ–ਰਈਆ–ਬੁਟਾਰੀ ਸੈਕਸ਼ਨ ਦੇ ਕੰਮ ਜਲਦੀ ਪੂਰੇ ਕਰਨ ਸੰਬੰਧੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਲਿੱਖਿਆ ਪੱਤਰ

ਹੋਰ ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਕੇਂਦਰੀ ਜੇਲ੍ਹ ਗੁਰਦਾਸਪੁਰ ‘ਚ ਹਵਾਲਾਤਿਆਂ ਦੇ ਦੋ ਧੜਿਆਂ ‘ਚ ਹੋਈ ਝੜਪ, 7 ਜ਼ਖ਼ਮੀ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ

ਕੇਂਦਰੀ ਜੇਲ੍ਹ ਗੁਰਦਾਸਪੁਰ ‘ਚ ਹਵਾਲਾਤਿਆਂ ਦੇ ਦੋ ਧੜਿਆਂ ‘ਚ ਹੋਈ ਝੜਪ, 7 ਜ਼ਖ਼ਮੀ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ
  • PublishedSeptember 14, 2022

ਗੁਰਦਾਸਪੁਰ, 14 ਸਤੰਬਰ (ਮੰਨਣ ਸੈਣੀ)। ਕੇਂਦਰੀ ਜੇਲ੍ਹ ਗੁਰਦਾਸਪੁਰ ਦਾ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ ਹਵਾਲਾਤਿਆਂ ਦੇ ਦੋ ਗੁੱਟਾਂ ਵਿੱਚ ਟਕਰਾਅ ਹੋ ਗਿਆ। ਲੜਾਈ ਦੌਰਾਨ 7 ਹਵਾਲਾਤੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜ਼ਖ਼ਮੀਆਂ ਵਿੱਚ ਸੁਖਜੀਤ ਲਾਲ ਵਾਸੀ ਤਲਵੰਡੀ, ਜਗਜੀਤ ਸਿੰਘ ਵਾਸੀ ਕਪੂਰਥਲਾ, ਸੁਖਚੈਨ ਸਿੰਘ ਵਾਸੀ ਜਲੰਧਰ ਹਵਾਲਾਤੀ, ਬਲਵਾਨ ਸਿੰਘ ਵਾਸੀ ਕਾਹਨੂੰਵਾਨ, ਨਿਰਮਲ ਸਿੰਘ ਵਾਸੀ ਕਾਹਨੂੰਵਾਨ, ਹਰੀਸ਼ ਕੁਮਾਰ ਵਾਸੀ ਮੁਕੇਰੀਆਂ ਤੇ ਅਸ਼ੀਸ਼ ਕੁਮਾਰ ਸ਼ਾਮਲ ਹਨ।

ਜਿਸ ਨੇ ਦੱਸਿਆ ਕਿ ਉਹ ਖਾਣਾ ਬਣਾ ਰਿਹਾ ਸਨ। ਇਸ ਦੌਰਾਨ ਦੂਜੇ ਗੁੱਟ ਦੇ ਕੁਝ ਹਵਾਲਾਤਿਆਂ ਨੇ ਤੇਜ਼ਧਾਰ ਚੀਜ਼ਾ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਉਹ ਸਾਰੇ ਜ਼ਖਮੀ ਹੋ ਗਏ। ਜੇਲ੍ਹ ਗਾਰਡ ਨੇ ਬੜੀ ਮੁਸ਼ਕਲ ਨਾਲ ਸਾਰਿਆਂ ਨੂੰ ਬਚਾਇਆ ਅਤੇ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ। ਉਸ ਨੇ ਦੋਸ਼ ਲਾਇਆ ਕਿ ਕਪੂਰਥਲਾ ਜੇਲ੍ਹ ਵਿੱਚ ਵੀ ਉਸ ਨਾਲ ਦੂਜੇ ਧੜਿਆਂ ਦੇ ਲੋਕਾਂ ਨੇ ਝਗੜਾ ਕੀਤਾ ਸੀ।

ਡੀਐਸਪੀ ਸਿਟੀ ਰਿਪੁਤਪਨ ਸਿੰਘ ਦਾ ਕਹਿਣਾ ਹੈ ਕਿ ਜੇਲ੍ਹ ਪ੍ਰਸ਼ਾਸਨ ਤੋਂ ਮਿਲੀ ਸ਼ਿਕਾਇਤ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

Written By
The Punjab Wire