ਗੁਰਦਾਸਪੁਰ, 27 ਸਤੰਬਰ ( ਮੰਨਣ ਸੈਣੀ )। ਜਵਾਹਰ ਨਵੋਦਿਆ ਵਿਦਿਆਲਾ ਦਬੂੜੀ ਗੁਰਦਾਸਪੁਰ ਦੇ ਪਿ੍ਰੰਸੀਪਲ ਨਰੇਸ਼ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਵਾਹਰ ਨਵੋਦਿਆ ਵਿਦਿਆਲਾ ਦਬੂੜੀ ਗੁਰਦਾਸਪੁਰ ਵਿਚ ਵਿਦਿਅਕ ਵਰ੍ਹੇ 2022-23 ਲਈ ਨੌਂਵੀਂ ਸ਼੍ਰੇਣੀ ਵਿਚ ਖਾਲੀ ਸੀਟਾਂ ਭਰਨ ਵਿਚ ਦਾਖਲ ਪੱਤਰਾਂ ਦੀ ਮੰਗ ਕੀਤੀ ਗਈ ਹੈ। ਦਾਖਲਾ ਪੱਤਰ ਆਨਲਾਈਨ ਭਰਨ ਦੀ ਆਖਰੀ ਮਿਤੀ 31 ਅਕਤਬੂਰ 2021 ਹੈ। ਚਾਹਵਾਨ ਉਮੀਦਵਾਰ ਸ਼ੈਸਨ 2020-21 ਦੌਰਾਨ ਅੱਠਵੀਂ ਸ਼੍ਰੇਣੀ ਵਿਚ ਸਰਕਾਰੀ ਜਾਂ ਸਰਕਾਰੀ ਮਾਨਤਾ ਪ੍ਰਾਪਤ ਸਕੂਲ ਵਿਚ ਪੜ੍ਹਦੇ ਹੋਣ। ਚਾਹਵਾਨ ਉਮੀਦਵਾਰ ਦਾ ਜਨਮ 01-05-2006 ਤੋਂ 30-04-2010 ਦੌਰਾਨ ਹੋਇਆ ਹੋਵੇ। ਦਾਖਲਾ ਪੱਤਰ ਸਮਿਤੀ ਦੀ ਵੈਬਸਾਈਟ www.navodaya.gov.in ਅਤੇ www.nvsadmissionclassnine.in ਮੁਫ਼ਤ ਭਰੇ ਦਾ ਸਕਦੇ ਹਨ। ਵਧੇਰੇ ਜਾਣਕਾਰੀ ਲਈ ਪਿ੍ਰੰਸੀਪਲ ਜਵਾਹਰ ਨਵੋਦਿਆ ਵਿਦਿਆਲਾ ਗੁਰਦਾਸਪੁਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਜਾਂ ਮੋਬਾਇਲ ਨੰਬਰ 94639-69990 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
Recent Posts
- ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਿਜਦਾ ਕਰਨ ਲਈ ਪੰਜਾਬ ਦੇ ਸਕੂਲਾਂ ਵਿੱਚ 3-ਰੋਜ਼ਾ ਵਿਦਿਅਕ ਪ੍ਰੋਗਰਾਮ
- ਮਾਨ ਸਰਕਾਰ ਦੀ ਅਗਵਾਈ ਹੇਠ, ਪੰਜਾਬ ਬਣਿਆ ਦੇਸ਼ ਦਾ ‘ਕਰੀਅਰ ਕੈਪੀਟਲ’ , IIT ਮਦਰਾਸ ਦੀ ਟ੍ਰੇਨਿੰਗ ਦੁਆਰਾ 5000+ ਅਧਿਆਪਕ ਬਣਨਗੇ ‘ਟਰੇਂਡ ਕਰੀਅਰ ਕੌਂਸਲਰ’, 100 ਹਾਈ-ਡਿਮਾਂਡ ਨੌਕਰੀਆਂ ਬਾਰੇ ਹੋਣਗੇ ਜਾਣੂ
- 2026 ਤੱਕ ਕੌਮੀ ਔਸਤ ਤੋਂ ਬਿਹਤਰ ਲਿੰਗ ਅਨੁਪਾਤ ਦਾ ਟੀਚਾ, ਪੰਜਾਬ ਸਰਕਾਰ ਦੀ ਅਗਵਾਈ ਵਿੱਚ ਧੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਚੁੱਕਿਆ ਵੱਡਾ ਕਦਮ।
- 📰 ਪੰਚਾਇਤੀ ਜ਼ਮੀਨ ‘ਤੇ ਨਾਜਾਇਜ਼ ਕਬਜ਼ਾ: ਸਰਪੰਚ ਅਤੇ ਪੰਚਾਂ ਨੇ ਕੀਤੀ ਸ਼ਿਕਾਇਤ, BDPO ਨੇ ਲਿਆ ਨੋਟਿਸ, ਮਾਮਲਾ ਦਰਜ਼
- ਨਾਮਜਦਗੀ ਪੱਤਰਾਂ ਦੀ ਪੜਤਾਲ ਕਰਨ ਉਪਰੰਤ ਜਿਲ੍ਹਾ ਪ੍ਰੀਸ਼ਦ ਲਈ 111 ਅਤੇ ਪੰਚਾਇਤ ਸੰਮਤੀ ਲਈ 680 ਉਮੀਦਵਾਰ ਚੋਣ ਮੈਦਾਨ ਵਿੱਚ