ਗੁਰਦਾਸਪੁਰ, 9 ਫਰਵਰੀ (ਮੰਨਨ ਸੈਣੀ)। ਨਗਰ ਕੌਂਸਲ ਚੋਣਾਂ ਦੇ ਮੱਦੇਨਜਰ ਸੱਤਾਧਾਰੀ ਕਾਂਗਰਸ ਵੱਲੋਂ ਵੋਟਰ ਸੂਚੀਆਂ ਵਿੱਚ ਕੀਤੀ ਗੜਬੜੀ ਦੇ ਮੱਦੇਨਜਰ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਅੱਜ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਨੂੰ ਮਿਲੇ । ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪ ਕੇ ਦੱਸਿਆ ਵਿਰੋਧੀਆਂ ਨੂੰ ਢਾਹ ਲਾਉਣ ਦੀ ਮੰਸ਼ਾ ਨਾਲ ਕਾਂਗਰਸ ਵੱਲੋਂ ਵੋਟਰ ਸੂਚੀਆਂ ਵਿੱਚ ਵੱਡੇ ਪੱਧਰ ਤੇ ਗੜਬੜ ਕੀਤੀ ਗਈ ਹੈ । ਮੰਗ ਕੀਤੇ ਜਾਣ ਤੇ ਉਨ੍ਹਾਂ ਨੂੰ ਸਹੀ ਵੋਟਰ ਸੂਚੀਆਂ ਉਪਲਬਧ ਨਹੀਂ ਕਰਵਾਈਆਂ ਜਾ ਰਹੀਆਂ । ਬੱਬੇਹਾਲੀ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਐੱਸਡੀਐੱਮ ਨੂੰ ਇਸ ਦੀ ਜਾਂਚ ਕਰ ਕੇ ਰਿਪੋਰਟ ਦੇਣ ਨੂੰ ਕਿਹਾ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੱਬੇਹਾਲੀ ਨੇ ਕਿਹਾ ਕਿ ਕਾਂਗਰਸ ਵਿਚਾਰਾਂ ਅਤੇ ਵਿਕਾਸ ਦੀ ਲੜਾਈ ਤੋਂ ਭੱਜ ਰਹੀ ਹੈ ।
Recent Posts
- ਸਰਕਾਰੀ ਦਫ਼ਤਰਾਂ ਵਿੱਚ ਜੇਕਰ ਲੋਕ ਖੱਜਲ-ਖੁਆਰ ਹੋਏ ਤਾਂ ਡਿਪਟੀ ਕਮਿਸ਼ਨਰ ਜਵਾਬਦੇਹ ਹੋਣਗੇ-ਮੁੱਖ ਮੰਤਰੀ
- ਰਾਹੁਲ ਗਾਂਧੀ ਵਾਇਨਾਡ ਸੀਟ ਛੱਡਣਗੇ, ਰਾਏਬਰੇਲੀ ਤੋਂ ਸੰਸਦ ਮੈਂਬਰ ਰਹਿਣਗੇ: ਭੈਣ ਪ੍ਰਿਅੰਕਾ ਵਾਇਨਾਡ ਤੋਂ ਉਪ ਚੋਣ ਲੜੇਗੀ
- ਤਲਾਸ਼ੀ ਅਭਿਆਨ- ਦੂਜਾ ਦਿਨ: ਪੰਜਾਬ ਪੁਲਿਸ ਨੇ ਸੂਬੇ ਭਰ ਦੇ ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ ’ਤੇ ਕੀਤੀ ਚੈਕਿੰਗ
- ਨਸ਼ਾ ਤਸਕਰਾਂ ਖਿਲਾਫ ਸ਼ਿਕੰਜਾ ਕੱਸਣ ਲਈ ਡਰੱਗ ਸਕੁਐਡ ਟੀਮ ਦਾ ਗਠਨ – ਐਸਐਸਪੀ ਹਰੀਸ਼ ਦਾਯਮਾ
- ਈ ਵੀ ਐਮ ਅੰਕੜਿਆਂ ਦੇ ਹੇਰ ਫੇਰ ਦਾ ਰਹੱਸ: ਸੁਖਬੀਰ ਸਿੰਘ ਬਾਦਲ ਨੇ ਨਿਰਪੱਖ ਜਾਂਚ ਮੰਗੀ