ਚਿੜੀਆ ਘਰ, ਨਰਸਰੀਆਂ, ਪੋਦਿਆ ਲਈ ਪਾਣੀ, ਗਸ਼ਤ ਅਤੇ ਟਰਾਂਸਪੋਰਟ ਲਈ ਹਦਾਇਤਾਂ ਤਹਿਤ ਦਿੱਤੀ ਛੋਟ
ਗੁਰਦਾਸਪੁਰ, 26 ਜਨਵਰੀ। ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲੇ ਅੰਦਰ ਕਰੋਨਾ ਵਾਇਰਸ ਦੇ ਬਚਾਅ ਲਈ ਕਰਫਿਊ ਲਗਾਇਆ ਹੈ। ਉਨਾਂ ਦੱਸਿਆ ਕਿ ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਵਲੋਂ ਜਾਰੀ ਹਦਾਇਤਾਂ ਤਹਿਤ ਚਿੜੀਆ ਘਰ, ਨਰਸਰੀਆਂ, ਜੰਗਲਾਤ ਵਿਚ ਵਾਈਲਡ ਲਾਈਫਸ ਨਾਲ ਸਬੰਧਿਤ, ਪੋਦਿਆ ਲਈ ਪਾਣੀ, ਗਸ਼ਤ ਅਤੇ ਟਰਾਂਸਪੋਰਟ ਦੀ ਆਵਾਜਾਈ ਲਈ ਕਰਫਿਊ ਵਿਚ ਹਦਾਇਤਾਂ ਤਹਿਤ ਛੋਟ ਦਿੱਤੀ ਗਈ ਹੈ।
ਉਨਾਂ ਦੱਸਿਆ ਕਿ ਜੰਗਲਾਤ ਵਿਭਾਗ ਦੇ ਅਧਿਕਾਰੀ ਸੁਨਿਸ਼ਚਿਤ ਕਰਨਗੇ ਕਿ ਡਿਊਟੀ ਦੌਰਾਨ ਸਟਾਫ ਦੀ ਗਿਣਤੀ ਘੱਟ ਤੋਂ ਘੱਟ ਰੱਖੀ ਜਾਵੇ। ਕੰਮਕਾਜ ਦੌਰਾਨ 50 ਫੀਸਦ ਤੋਂ ਵੱਧ ਸਟਾਫ ਤਾਇਨਾਤ ਨਾ ਕੀਤਾ ਜਾਵੇ। ਸਟਾਫ ਸਿਹਤ ਵਿਭਾਗ ਵਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰੇਗਾ ਅਤੇ ਆਪਸੀ ਦੂਰੀ ਨੂੰ ਯਕੀਨੀ ਬਣਾਏਗਾ। ਇਹ ਛੋਟ ਕੇਵਲ ਡਿਊਟੀ ਦੌਰਾਨ ਤਕ ਦੀ ਹੋਵੇਗੀ। ਜਿਲਾ ਜੰਗਲਾਤ ਅਫਸਰ ਸਟਾਫ ਨੂੰ ਕਿਸ ਸਥਾਨ ਤੋਂ ਕਿਸ ਸਥਾਨ ਲਈ ਡਿਊਟੀ ਕਰਨੀ ਹੈ ਨਰਧਾਰਿਤ ਕਰਨ ਉਪਰੰਤ ਸ਼ਨਾਖਤੀ ਕਾਰਡ ਜਾਰੀ ਕਰੇਗਾ। ਡਿਊਟੀ ਤੋ ਇਲਾਵਾ ਕੋਈ ਹੋਰ ਛੋਟ ਨਹੀਂ ਹੋਵੇਗੀ।