ਕਰਫਿਊ ਪਾਸ,ਰਾਸ਼ਨ ਦੀ ਲੋੜ ਸੰਬੰਧੀ ਆਪਣੀ ਕਿਸੇ ਮੁਸ਼ਕਿਲ ਜਾਂ ਹੋਰ ਲੋੜੀਦੀ ਜਾਣਕਾਰੀ ਲਈ ਆਪਣੇ ਹਲਕੇ ਦੇ ਸਬੰਧਿਤ ਸਬ ਡਵੀਜ਼ਨ ਦਫਤਰ ‘ਤੇ ਸੰਪਰਕ ਕਰਨ ਲੋਕ, ਸੇਅਰ ਕਰੋ
ਮੈਡੀਕਲ ਜਾਂ ਦਵਾਈ ਆਦਿ ਨਾਲ ਸਬੰਧਿਤ ਜਾਣਕਾਰੀ ਜਾਂ ਮਦਦ ਲਈ ਡਰੱਗ ਇੰਸਪੈਕਟਰਾਂ ਨਾਲ ਸੰਪਰਕ ਕੀਤਾ ਜਾਵੇ
ਗੁਰਦਾਸਪੁਰ, 26 ਮਾਰਚ। ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲਾ ਪ੍ਰਸ਼ਾਸਨ ਵਲੋਂ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਹਰ ਲੋੜੀਦੇ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਕੋਈ ਸਮੱਸਿਆ ਪੇਸ਼ ਨਾ ਆਵੇ।
ਉਨਾਂ ਲੋਕਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕ ਆਪਣੀ ਕਿਸੇ ਮੁਸ਼ਕਿਲ, ਰਾਸ਼ਨ, ਕਰਫਿਊ ਪਾਸ ਜਾਂ ਹੋਰ ਲੋੜੀਦੀ ਜਾਣਕਾਰੀ ਲਈ ਆਪਣੇ ਹਲਕੇ ਦੇ ਸਬੰਧਿਤ ਸਬ ਡਵੀਜਨ ਦਫਥਰ ਤੇ ਸੰਪਰਕ ਕਰ ਸਕਦੇ ਹਨ। ਉਨਾਂ ਦੱਸਿਆ ਕਿ ਦੀਨਾਨਗਰ ਖੇਤਰ ਦੇ ਲੋਕ ਸਬ ਡਵੀਜ਼ਨ ਦੀਨਾਨਗਰ ਦੇ ਫੋਨ ਨੰਬਰ 01875-220050 ਜਾਂ ਈ ਮੇਲ eomcdinanagar33@gmail.com, ਡੇਰਾ ਬਾਬਾ ਨਾਨਕ ਅਤੇ ਕਲਾਨੋਰ ਖੇਤਰ ਨਾਲ ਸਬੰਧਿਤ ਲੋਕ 01871-247420 ਜਾਂ ਈ ਮੇਲ eroderababananak@mail.com, ਬਟਾਲਾ ਖੇਤਰ ਦੇ ਲੋਕ 01871-240036 ਜਾਂ ਈਮੇਲ erobatala@mail.com, ਗੁਰਦਾਸਪੁਰ ਖੇਤਰ ਨਾਲ ਸਬੰਧਿਤ ਲੋਕ 01874-245175 ਜਾਂ ਈਮੇਲ sdmgsp@mail.com ਤੇ ਸੰਪਰਕ ਕਰ ਸਕਦੇ ਹਨ।
ਉਨਾਂ ਅੱਗੇ ਦੱਸਿਆ ਕਿ ਮੈਡੀਕਲ ਸਹੂਲਤ ਜਾਂ ਦਵਾਈ ਆਦਿ ਦੀ ਜਾਣਕਾਰੀ ਜਾਂ ਮਦਦ ਲਈ ਗੁਰਦਾਸਪੁਰ ਖੇਤਰ ਨਾਲ ਸਬੰਧਿਤ ਲੋਕ ਡਰੱਗ ਇੰਸਪੈਕਟਰ ਮੈਡਮ ਬਬਲੀਨ ਕੋਰ ਦੇ ਮੋਬਾਇਲ ਨੰਬਰ 97802-35495 ਅਤੇ ਬਟਾਲਾ ਖੇਤਰ ਨਾਲ ਸਬੰਧਿਤ ਲੋਕ ਡਰੱਗ ਇੰਸਪੈਕਟਰ ਗੁਰਦੀਪ ਸਿੰਘ ਦੇ ਮੋਬਾਇਲ ਨੰਬਰ 84271-20051 ਤੇ ਸੰਪਰਕ ਕਰ ਸਕਦੇ ਹਨ।