Close

Recent Posts

ਪੰਜਾਬ ਰਾਜਨੀਤੀ

ਬਰਸਾਤ ਨਾਲ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਫਸਲ ਨੁਕਸਾਨ ਦਾ ਅੰਦਾਜ਼ਾ ਲਗਾਉਣ ਲਈ ਭਾਜਪਾ ਪੰਜਾਬ ਵੱਲੋਂ ਟੀਮਾਂ ਦਾ ਗਠਨ

ਬਰਸਾਤ ਨਾਲ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਫਸਲ ਨੁਕਸਾਨ ਦਾ ਅੰਦਾਜ਼ਾ ਲਗਾਉਣ ਲਈ ਭਾਜਪਾ ਪੰਜਾਬ ਵੱਲੋਂ ਟੀਮਾਂ ਦਾ ਗਠਨ
  • PublishedApril 11, 2026

ਚੰਡੀਗੜ੍ਹ, 11 ਅਪ੍ਰੈਲ 2026 (ਦੀ ਪੰਜਾਬ ਵਾਇਰ)। ਪੰਜਾਬ ਦੇ ਬਰਸਾਤ ਨਾਲ ਪ੍ਰਭਾਵਿਤ ਇਲਾਕਿਆਂ ਵਿੱਚ ਫਸਲਾਂ ਦੇ ਨੁਕਸਾਨ ਦਾ ਅੰਦਾਜ਼ਾ ਲਗਾਉਣ ਅਤੇ ਕਿਸਾਨਾਂ ਤੋਂ ਸਿੱਧਾ ਫੀਡਬੈਕ ਪ੍ਰਾਪਤ ਕਰਨ ਲਈ ਭਾਰਤੀ ਜਨਤਾ ਪਾਰਟੀ (ਭਾਜਪਾ) ਪੰਜਾਬ ਨੇ ਆਪਣੇ ਸੀਨੀਅਰ ਆਗੂਆਂ ਨੂੰ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਅਤੇ ਸਥਿਤੀ ਦਾ ਜਾਇਜ਼ਾ ਲੈਣ ਲਈ ਨਿਯੁਕਤ ਕੀਤਾ ਹੈ। ਸੂਬਾ ਜਨਰਲ ਸਕੱਤਰ ਅਨਿਲ ਸਰਿਨ ਵੱਲੋਂ ਜਾਰੀ ਕੀਤੀ ਸੂਚੀ ਅਨੁਸਾਰ, ਪਾਰਟੀ ਨੇ ਸੂਬੇ ਦੇ ਦੱਸ ਪ੍ਰਭਾਵਿਤ ਜ਼ਿਲ੍ਹਿਆਂ ਨੂੰ ਕਵਰ ਕਰਨ ਲਈ ਪੰਜ ਟੀਮਾਂ ਦਾ ਗਠਨ ਕੀਤਾ ਹੈ।

ਫਾਜ਼ਿਲਕਾ ਅਤੇ ਸ੍ਰੀ ਮੁਕਤਸਰ ਸਾਹਿਬ ਲਈ ਨਿਯੁਕਤ ਟੀਮ ਵਿੱਚ ਸਰਦਾਰ ਮਨਪ੍ਰੀਤ ਸਿੰਘ ਬਾਦਲ, ਸਰਦਾਰ ਦਿਆਲ ਸਿੰਘ ਸੋਢੀ, ਸ਼੍ਰੀ ਸੁਜੀਤ ਜਿਆਣੀ, ਸ਼੍ਰੀ ਅਸ਼ਵਨੀ ਸੇਖਰੀ, ਸ਼੍ਰੀਮਤੀ ਵੰਦਨਾ ਸਾਂਗਵਾਨ ਅਤੇ ਸਰਦਾਰ ਲਖਬੀਰ ਸਿੰਘ ਸ਼ਾਮਲ ਹਨ।

ਫਿਰੋਜ਼ਪੁਰ ਅਤੇ ਬਠਿੰਡਾ ਲਈ ਟੀਮ ਵਿੱਚ ਸਰਦਾਰ ਰਾਣਾ ਗੁਰਮੀਤ ਸਿੰਘ ਸੋਢੀ, ਸਰਦਾਰ ਜਗਮੀਤ ਸਿੰਘ ਬਰਾੜ, ਸ਼੍ਰੀ ਸੁਸ਼ੀਲ ਰਿੰਕੂ, ਸ਼੍ਰੀ ਹਰਮਿੰਦਰ ਜੱਸੀ, ਸਰਦਾਰ ਜਗਦੀਪ ਸਿੰਘ ਨਕਈ, ਸਰਦਾਰ ਸਰਭਜੀਤ ਸਿੰਘ ਮੱਕੜ ਅਤੇ ਸਰਦਾਰ ਦਰਸ਼ਨ ਸਿੰਘ ਨੇਨੇਵਾਲ ਸ਼ਾਮਲ ਹਨ।

ਬਰਨਾਲਾ ਅਤੇ ਸੰਗਰੂਰ ਲਈ ਟੀਮ ਵਿੱਚ ਸ਼੍ਰੀ ਸੋਮ ਪ੍ਰਕਾਸ਼, ਸਰਦਾਰ ਕੇਵਲ ਸਿੰਘ ਢਿੱਲੋਂ, ਮਹਾਰਾਣੀ ਪਰਨੀਤ ਕੌਰ, ਸ਼੍ਰੀ ਹਰਬੰਸ ਲਾਲ, ਸ਼੍ਰੀ ਮੰਗਤ ਰਾਇ ਬੰਸਲ, ਸਰਦਾਰ ਰਣਜੀਤ ਸਿੰਘ ਗਿੱਲ ਅਤੇ ਸਰਦਾਰ ਜਗਦੀਪ ਸਿੰਘ ਚੀਮਾ ਸ਼ਾਮਲ ਹਨ।

ਇਸੇ ਤਰ੍ਹਾਂ, ਅੰਮ੍ਰਿਤਸਰ ਅਤੇ ਪਠਾਨਕੋਟ ਲਈ ਟੀਮ ਵਿੱਚ ਸ਼੍ਰੀ ਵਿਜੈ ਸਾਂਪਲਾ, ਸ਼੍ਰੀ ਸ਼ਵੇਤ ਮਲਿਕ, ਸ਼੍ਰੀ ਤੀਕਸ਼ਣ ਸੂਦ, ਸ਼੍ਰੀ ਦਿਨੇਸ਼ ਸਿੰਘ ਬੱਬੂ, ਸਰਦਾਰ ਫਤਿਹ ਜੰਗ ਸਿੰਘ ਬਾਜਵਾ, ਸਰਦਾਰ ਮਨਜੀਤ ਸਿੰਘ ਮੰਨਾ ਅਤੇ ਸਰਦਾਰ ਬਲਵਿੰਦਰ ਸਿੰਘ ਲਾਡੀ ਸ਼ਾਮਲ ਹਨ।

ਹੁਸ਼ਿਆਰਪੁਰ ਅਤੇ ਕਪੂਰਥਲਾ ਲਈ ਟੀਮ ਵਿੱਚ ਸ਼੍ਰੀ ਮਨੋਰੰਜਨ ਕਾਲੀਆ, ਸ਼੍ਰੀ ਅਵਿਨਾਸ਼ ਖੰਨਾ, ਸ਼੍ਰੀ ਜੰਗੀ ਲਾਲ ਮਹਾਜਨ, ਸ਼੍ਰੀ ਸ਼ੀਤਲ ਅੰਗੁਰਾਲ, ਸ਼੍ਰੀ ਕੇ. ਡੀ. ਭੰਡਾਰੀ ਅਤੇ ਸਰਦਾਰ ਜਗਬੀਰ ਸਿੰਘ ਬਰਾੜ ਸ਼ਾਮਲ ਹਨ।

Written By
The Punjab Wire