Close

Recent Posts

PUNJAB FLOODS

ਸਰੱਬਤ ਦਾ ਭਲਾ ਟਰੱਸਟ ਨੇ ਰਾਜਾਸਾਂਸੀ ਹਲਕੇ ਦੇ ਹੜ੍ਹ ਪੀੜਤਾਂ ਨੂੰ 20 ਟਨ ਪਸ਼ੂ-ਚਾਰਾ ਵੰਡਿਆ ਟਰੱਸਟ ਵੱਲੋਂ ਸੇਵਾ ਕਾਰਜ਼ ਨਿਰੰਤਰ ਜਾਰੀ ਰਹਿਣਗੇ : ਡਾ.ਉਬਰਾਏ

ਸਰੱਬਤ ਦਾ ਭਲਾ ਟਰੱਸਟ ਨੇ ਰਾਜਾਸਾਂਸੀ ਹਲਕੇ ਦੇ ਹੜ੍ਹ ਪੀੜਤਾਂ ਨੂੰ 20 ਟਨ ਪਸ਼ੂ-ਚਾਰਾ ਵੰਡਿਆ ਟਰੱਸਟ ਵੱਲੋਂ ਸੇਵਾ ਕਾਰਜ਼ ਨਿਰੰਤਰ ਜਾਰੀ ਰਹਿਣਗੇ : ਡਾ.ਉਬਰਾਏ
  • PublishedSeptember 4, 2025

ਲੋਪੋਕੇ/ਚੁਗਾਵਾਂ/ਅੰਮ੍ਰਿਤਸਰ,4 ਸਤੰਬਰ 2025 ( ਦੀ ਪੰਜਾਬ ਵਾਇਰ ) – ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਲਈ ਨਿਰੰਤਰ ਸੇਵਾ ਕਾਰਜ ਨਿਭਾ ਰਹੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਅਤੇ ਦੁਬਈ ਦੇ ਉੱਘੇ ਕਾਰੋਬਾਰੀ ਡਾ.ਐਸ.ਪੀ.ਸਿੰਘ ਓਬਰਾਏ ਵੱਲੋਂ ਆਪਣੇ ਸੇਵਾ ਕਾਰਜਾਂ ਨੂੰ ਨਿਰੰਤਰ ਜਾਰੀ ਰੱਖਦਿਆਂ ਹੋਇਆ ਅੱਜ ਰਾਜਾਸਾਂਸੀ ਹਲਕੇ ਨਾਲ ਸਬੰਧਿਤ ਪਿੰਡਾਂ ਦੇ ਹੜ੍ਹ ਪੀੜਤ ਪਸ਼ੂ ਪਾਲਕਾਂ ਨੂੰ 20 ਟਨ ਚਾਰਾ ਵੰਡਿਆ ਗਿਆ।

ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾ.ਐਸ.ਪੀ. ਓਬਰਾਏ ਨੇ ਦੱਸਿਆ ਕਿ ਇਸ ਔਖੀ ਘੜੀ ਵੇਲੇ ਪੰਜਾਬ ਦੇ ਸਮੁੱਚੇ ਪ੍ਰਭਾਵਿਤ ਖੇਤਰਾਂ ਵਿੱਚ ਉਨ੍ਹਾਂ ਦੀਆਂ ਟੀਮਾਂ ਦਿਨ-ਰਾਤ ਸੇਵਾ ਕਾਰਜ ਨਿਭਾ ਰਹੀਆਂ ਹਨ ਅਤੇ ਇਹ ਸੇਵਾ ਪੂਰੀ ਤਰ੍ਹਾਂ ਨਾਲ ਹਾਲਾਤ ਠੀਕ ਹੋਣ ਤੱਕ ਨਿਰੰਤਰ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਇਸੇ ਤਹਿਤ ਹੀ ਅੱਜ ਟਰੱਸਟ ਦੇ ਪੰਜਾਬ ਪ੍ਰਧਾਨ ਸੁਖਜਿੰਦਰ ਸਿੰਘ ਹੇਰ,ਜ਼ਿਲ੍ਹਾ ਪ੍ਰਧਾਨ ਸਿਸ਼ਪਾਲ ਸਿੰਘ ਲਾਡੀ, ਵਿੱਤ ਸਕੱਤਰ ਨਵਜੀਤ ਸਿੰਘ ਘਈ, ਅਮਰਜੀਤ ਸਿੰਘ ਸੰਧੂ ਅਤੇ ਹਰਜਿੰਦਰ ਸਿੰਘ ਮੁੱਧ ਦੀ ਮੌਜੂਦਗੀ ਵਿਚ ਰਾਜਾਸਾਂਸੀ ਹਲਕੇ ਦੇ ਪਿੰਡ ਕੜਿਆਲ,ਸੈਦਪੁਰ, ਕੱਲੇਵਾਲ, ਮੋਹਲੇਕੇ, ਮੁਜ਼ੱਫਰਪੁਰਾ, ਚੂਚਕਵਾਲ, ਭੱਗੂਪੁਰ ਬੇਟ, ਮੰਡਿਆਂਵਾਲਾ, ਕੋਟਲੀ, ਜਸਤਰਵਾਲ ਆਦਿ ਪਿੰਡਾਂ ਦੇ ਪ੍ਰਭਾਵਿਤ ਪਸ਼ੂ ਪਾਲਕਾਂ ਨੂੰ 20 ਟਨ ਸੁੱਕਾ ਚਾਰਾ ਵੰਡਿਆ ਗਿਆ ਹੈ। ਇਸ ਦੌਰਾਨ ਵੱਖ-ਵੱਖ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਸਰਪੰਚਾਂ ਤੋਂ ਇਲਾਵਾ ਪਸ਼ੂਆਂ ਦਾ ਚਾਰਾ ਪ੍ਰਾਪਤ ਕਰਨ ਵਾਲੇ ਕਿਸਾਨਾਂ ਵੱਲੋਂ ਡਾ. ਉਬਰਾਏ ਦਾ ਇਸ ਔਖੀ ਘੜੀ ਵੇਲੇ ਮਦਦ ਕਰਨ ਲਈ ਵਿਸ਼ੇਸ਼ ਤੌਰ ‘ਤੇ ਧੰਨਵਾਦ ਵੀ ਕੀਤਾ ਗਿਆ। ਇਸ ਮੌਕੇ ਮਾਸਟਰ ਤੇਜਿੰਦਰਪਾਲ ਸਿੰਘ ਮਾਨ,ਮਾਸਟਰ ਗੁਰਦਰਸ਼ਨ ਸਿੰਘ ਘਈ,ਪਰਮਿੰਦਰ ਸਿੰਘ ਸੰਧੂ, ਰਣਦੀਪ ਸਿੰਘ, ਨਵਤੇਜ ਸਿੰਘ ਮੁੱਧ, ਬਾਬਾ ਸੁੱਖਾ ਸਿੰਘ, ਸੁਖਦੇਵ ਸਿੰਘ ਆਦਿ ਮੌਜੂਦ ਸਨ।

Written By
The Punjab Wire