ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਵੀ ਕੱਸੇ ਤੰਗ, ਕਿਹਾ ਸਿੰਦੂਰ ਕੇਵਲ ਔਰਤ ਦੇ ਪਤੀ ਦਾ ਹੱਕ ਹੈ ਨਾ ਕੀ ਭਾਜਪਾ ਦਾ
ਚੰਡੀਗੜ੍ਹ, 3 ਜੂਨ 2025 (ਦੀ ਪੰਜਾਬ ਵਾਇਰ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਵੱਲੋਂ ਕਥਿਤ ਤੌਰ ਤੇ ਸਿੰਦੂਰ ਨੂੰ ਕੇਂਦਰ ਬਣਾ ਕੇ ਚਲਾਈ ਜਾ ਰਹੀ ਸਿਆਸਤ ਨੂੰ ਲੈ ਕੇ ਗੰਭੀਰ ਹਮਲਾ ਕੀਤਾ ਹੈ। ਉਨ੍ਹਾਂ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਭਾਜਪਾ ਨਾਰੀ ਦੇ ਸਨਮਾਨ ਨੂੰ ਰਾਜਨੀਤਿਕ ਨਾਟਕ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਭਗਵੰਤ ਮਾਨ ਦੇ ਸ਼ਬਦਾ ਦਾ ਅਰਥ ਸੀ ਕਿ “ਸਿੰਦੂਰ ਔਰਤ ਦੀ ਆਸਥਾ, ਪਿਆਰ ਅਤੇ ਪਤਿਤਵ ਦੀ ਨਿਸ਼ਾਨੀ ਹੈ। ਭਾਜਪਾ ਉੱਤੇ ਇਹ ਆਖਰੀ ਉਮੀਦ ਵੀ ਨਹੀਂ ਸੀ ਕਿ ਉਹ ਇਤਨੇ ਨੀਵੇਂ ਪੱਧਰ ਤੇ ਉਤਰ ਆਉਣਗੇ। ਉਨ੍ਹਾਂ ਨੇ ਤਿੱਖਾ ਸ਼ਬਦੀ ਹਮਲਾ ਕਰਦੇ ਹੋਏ ਕਿਹਾ ਕਿ ਕੋਈ ‘ਵਨ ਨੇਸ਼ਨ, ਵਨ ਹਸਬੈਂਡ’ ਦੀ ਯੋਜਨਾ ਚੱਲ ਰਹੀ ਹੈ?”
“ਸਿੰਦੂਰ ਪਤੀ ਦਾ ਹੱਕ, ਭਾਜਪਾ ਦੀ ਮਲਕੀਅਤ ਨਹੀਂ” – ਰਾਜਾ ਵੜਿੰਗ
ਉਧਰ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਵੀ ਭਾਜਪਾ ਦੀ ਚੋਣੀ ਰਣਨੀਤੀ ਦੀ ਨਿੰਦਾ ਕਰਦਿਆਂ ਕਿਹਾ:
“ਜੇਕਰ ਭਾਜਪਾ ਸਿੰਦੂਰ ਦੀ ਔਟ ਲੈ ਕੇ ਪੰਜਾਬ ਆਉਣ ਦੀ ਕੋਸ਼ਿਸ਼ ਕਰੇਗੀ, ਤਾਂ ਪੰਜਾਬਣਾਂ ਉਨ੍ਹਾਂ ਨੂੰ ਸਿੱਧਾ ਜਵਾਬ ਦੇਣਗੀਆਂ। ਸਿੰਦੂਰ ਕਿਸੇ ਰਾਜਨੀਤਿਕ ਪਾਰਟੀ ਦੀ ਮਲਕੀਅਤ ਨਹੀਂ, ਇਹ ਇੱਕ ਔਰਤ ਦੀ ਪਤੀ ਨਾਲ ਨਿਭਾਈ ਨਿਸ਼ਠਾ ਦੀ ਮੋਹਰ ਹੁੰਦੀ ਹੈ।” ਸਿੰਦੂਰ ਕੇਵਲ ਅਤੇ ਕੇਵਲ ਔਰਤ ਦੇ ਪਤੀ ਦਾ ਹੱਕ ਹੈ ਨਾ ਕੀ ਭਾਜਪਾ ਦਾ।