ਸਲਾਰੀਆ ਦਾ ਕਹਿਣਾ ਹੈ ਕਿ ਚੋਣ ਲੜ੍ਹਨੀ ਹੀ ਹੈ, ਚਾਹੇ ਕਿਸੇ ਵੀ ਪਾਰਟੀ ਤੋਂ ਕਿਉਂ ਨਾ ਹੋਵੇ
ਗੁਰਦਾਸਪੁਰ, 1 ਜਨਵਰੀ 2024 (ਮੰਨਨ ਸੈਣੀ)। ਭਾਰਤੀ ਜਨਤਾ ਪਾਰਟੀ ਨੇ ਲੋਕ ਸਭਾ ਚੋਣਾਂ ਲਈ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਸੰਸਦ ਮੈਂਬਰ ਅਤੇ ਸਿਨੇ ਅਭਿਨੇਤਾ ਸੰਨੀ ਦਿਓਲ ਦੀ ਕਾਰਗੁਜ਼ਾਰੀ ਅਤੇ ਗੈਰ-ਹਾਜ਼ਰੀ ਤੋਂ ਨਾਰਾਜ਼ ਲੋਕਾਂ ਨੂੰ ਖੁਸ਼ ਕਰਨ ਲਈ ਇਸ ਵਾਰ ਪਾਰਟੀ ਨੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸਥਾਨਕ ਉਮੀਦਵਾਰ ਸਾਬਕਾ ਵਿਧਾਇਕ ਦਿਨੇਸ਼ ਬੱਬੂ ਨੂੰ ਚੋਣ ਮੈਦਾਨ ਵਿਚ ਉਤਾਰਿਆ ਸੀ।
ਪਰ ਹਾਲੇ ਪਾਰਟੀ ਵਰਕਰਾਂ ਵੱਲੋਂ ਦਿਨੇਸ਼ ਬੱਬੂ ਦੇ ਗਲੇ ਵਿੱਚ ਪਾਏ ਹਾਰਾਂ ਦੀ ਮਹਿਕ ਹੀ ਨਹੀਂ ਸੀ ਘੱਟ ਹੋਈ ਕਿ ਭਾਜਪਾ ਦੇ ਦੋ ਵੱਡੇ ਚਿਹਰਿਆਂ ਦੀ ਨਾਰਾਜ਼ਗੀ ਜ਼ਾਹਰ ਹੋ ਗਈ ਹੈ। ਦੋਵੇਂ ਚਿਹਰੇ ਸਾਧਾਰਨ ਨਹੀਂ ਹਨ ਅਤੇ ਹਲਕੇ ਅੰਦਰ ਚੰਗਾ ਆਧਾਰ ਰੱਖਣ ਵਾਲੇ ਹਨ। ਪਹਿਲੀ ਆਗੂ ਹੈ ਗੁਰਦਾਸਪੁਰ ਦੇ ਸਾਬਕਾ ਸੰਸਦ ਮੈਂਬਰ ਅਤੇ ਪੁਲੇ ਦੇ ਰਾਜਾ ਵਜੋਂ ਜਾਣੇ ਜਾਂਦੇ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਅਤੇ ਦੂਜੇ ਹਨ ਸਵਰਨ ਸਲਾਰੀਆ, ਜਿਨ੍ਹਾਂ ਨੇ ਭਾਜਪਾ ਵੱਲੋਂ ਜ਼ਿਮਨੀ ਚੋਣ ਦੌਰਾਨ ਸੁਨੀਲ ਜਾਖੜ ਨੂੰ ਚੁਣੌਤੀ ਦਿੱਤੀ ਸੀ।
ਗੱਲਬਾਤ ਕਰਦੇ ਹੋਏ ਕਵਿਤਾ ਖੰਨਾ ਨੇ ਕਿਹਾ ਕਿ ਵਿਨੋਦ ਜੀ ਆਪਣੇ ਆਖਰੀ ਪਲਾਂ ਤੱਕ ਗੁਰਦਾਸਪੁਰ ਲਈ ਫਿਕਰਮੰਦ ਰਹੇ ਸਨ। ਪ੍ਰਮਾਤਮਾ ਦੀ ਕਿਰਪਾ ਨਾਲ ਉਨ੍ਹਾਂ ਕੋਲ ਸਭ ਕੁਝ ਹੈ। ਗੁਰਦਾਸਪੁਰ ਆ ਕੇ ਵਿਨੋਦ ਜੀ ਨੇ ਵੀ ਲੋਕਾਂ ਵੱਲੋਂ ਮਿਲੇ ਪਿਆਰ ਸਦਕਾ ਗੁਰਦਾਸਪੁਰ ਨੂੰ ਆਪਣੀ ਔਲਾਦ ਸਮਝਿਆ। ਉਨ੍ਹਾਂ ਦੱਸਿਆ ਕਿ ਉਹ 36 ਸਾਲਾਂ ਤੋਂ ਲੋਕਾਂ ਦੀ ਸੇਵਾ ਕਰ ਰਹੇ ਹਨ। ਜਿਸ ਕਾਰਨ ਉਨ੍ਹਾਂ ਨੇ ਇੱਥੇ ਕਵਿਤਾ ਵਿਨੋਦ ਖੰਨਾ ਫਾਊਂਡੇਸ਼ਨ ਦੀ ਸਥਾਪਨਾ ਕੀਤੀ ਹੈ ਅਤੇ ਬੱਚਿਆਂ ਦੇ ਭਵਿੱਖ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਧਰਮ ਵੀ ਇਹੀ ਕਹਿੰਦਾ ਹੈ ਕਿ ਮਨੁੱਖ ਦੇ ਕੰਮ ਆਉਣਾ ਚਾਹੀਦਾ ਹੈ ਪਰ ਪਲੇਟਫਾਰਮ ਰਾਜਨੀਤੀ ਵਿੱਚ ਮਿਲਦਾ ਹੈ ਉਸ ਤੋਂ ਬੇਹਤਰ ਹੋਰ ਕੀਤੇ ਨਹੀਂ। ਇਸ ਲਈ ਉਹ ਵਿਨੋਦ ਖੰਨਾ ਦੀ ਤਰਜ ਤੇ ਕੰਮ ਕਰਨਗੇ ਹਾਲੇ ਪਤਾ ਨਹੀਂ ਆਜਾਦ ਯਾ ਹੋਰ ਕਿਸੇ ਤਰ੍ਹਾਂ । ਬੇਸ਼ੱਕ ਉਸ ਨੇ ਸਪੱਸ਼ਟ ਤੌਰ ‘ਤੇ ਇਹ ਨਹੀਂ ਕਿਹਾ ਕਿ ਉਹ ਚੋਣ ਲੜ ਰਹੀ ਹੈ ਪਰ ਉਸ ਨੇ ਦੱਸਿਆ ਕਿ ਮੈਂ ਸਾਰੇ ਸਰਵੇਖਣਾਂ ‘ਚ ਜਿੱਤੀ ਸੀ ਇਸ ਲਈ ਮੈਂ ਇੱਥੇ ਸੇਵਾ ਕਰਾਂਗੀ।
ਦੂਜੇ ਪਾਸੇ ਸਵਰਨ ਸਲਾਰੀਆ ਨੇ ਇਹ ਵੀ ਕਿਹਾ ਕਿ ਉਹ ਸਥਾਨਕ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਸਲਾਰੀਆ ਜਨਸੇਵਾ ਫਾਊਂਡੇਸ਼ਨ ਰਾਹੀਂ ਪੰਜ ਲੱਖ ਲੋਕਾਂ ਤੱਕ ਪਹੁੰਚ ਕਰ ਰਹੇ ਹਨ। ਉਨ੍ਹਾਂ ਸਪੱਸ਼ਟ ਕਿਹਾ ਕਿ ਲੋਕਾਂ ਦੇ ਅਸਲ ਮਸਲੇ ਸਿਆਸਤ ਰਾਹੀਂ ਹੀ ਹੱਲ ਕੀਤੇ ਜਾ ਸਕਦੇ ਹਨ। ਇਸ ਲਈ ਜੋ ਵੀ ਹੋਵੇਗਾ, ਉਹ ਚੋਣ ਲੜੇਗਾ। ਉਹ ਆਜ਼ਾਦ ਹੋਵੇ ਜਾਂ ਕਿਸੇ ਵੀ ਪਾਰਟੀ ਤੋਂ ਚੋਣ ਲੜੇ।
ਦੂਜੇ ਪਾਸੇ ਉਕਤ ਆਗੂਆਂ ਵੱਲੋਂ ਦਿੱਤੇ ਬਿਆਨਾਂ ਨੇ ਭਾਜਪਾ ਵਰਕਰਾਂ ਤੇ ਆਗੂਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਜਿਸ ਕਾਰਨ ਉਹ ਹੁਣ ਉਹ ਜੋੜ ਤੋੜ ਲਗਾਉਣ ਵਿੱਚ ਜੁੱਟੇ ਹਨ ਹੋਇਆ ਹੈ। ਸਥਾਨਕ ਵਰਕਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇੰਨੇ ਸਾਲਾਂ ਬਾਅਦ ਸਥਾਨਕ ਉਮੀਦਵਾਰ ਮਿਲਿਆ ਹੈ, ਇਸ ਲਈ ਭਾਜਪਾ ਅਤੇ ਮੋਦੀ ਜੀ ਨੂੰ ਪਿਆਰ ਕਰਨ ਵਾਲੇ ਲੋਕ ਹੀ ਉਨ੍ਹਾਂ ਦਾ ਸਮਰਥਨ ਕਰਨਗੇ।