Close

Recent Posts

ਪੰਜਾਬ ਮੁੱਖ ਖ਼ਬਰ ਰਾਜਨੀਤੀ

ਪਠਾਨਕੋਟ ਅਤੇ ਭੋਆ ਵਿੱਚ ਆਦਰਸ ਚੋਣ ਜਾਬਤਾ ਦੀ ਉਲੰਘਣਾ ਕਰਨ ਤੇ ਦੋ ਪਾਰਟੀਆਂ ਨੂੰ ਭੇਜੇ ਗਏ ਨੋਟਿਸ

ਪਠਾਨਕੋਟ ਅਤੇ ਭੋਆ ਵਿੱਚ ਆਦਰਸ ਚੋਣ ਜਾਬਤਾ ਦੀ ਉਲੰਘਣਾ ਕਰਨ ਤੇ ਦੋ ਪਾਰਟੀਆਂ ਨੂੰ ਭੇਜੇ ਗਏ ਨੋਟਿਸ
  • PublishedMarch 20, 2024

ਬਿਨ੍ਹਾਂ ਪਰਮਿਸਨ ਅਤੇ ਬਿਨ੍ਹਾਂ ਜਾਣਕਾਰੀ ਦਿੱਤਿਆਂ ਹੋਟਲ ਅੰਦਰ ਰਾਜਨੀਤਿਕ ਮੀਟਿੰਗ ਕਰਨ ਤੇ ਹੋਟਲ ਮਾਲਕ ਨੂੰ ਵੀ ਨੋਟਿਸ ਜਾਰੀ

ਪਠਾਨਕੋਟ 20 ਮਾਰਚ 2024 (ਦੀ ਪੰਜਾਬ ਵਾਇਰ)। ਲੋਕ ਸਭਾ ਚੋਣਾਂ-2024 ਦਾ ਆਗਾਜ ਹੋ ਚੁੱਕਿਆ ਹੈ ਅਤੇ ਪਿਛਲੇ ਕਰੀਬ ਦੋ ਹਫਤਿਆਂ ਤੋਂ ਸ਼੍ਰੀ ਆਦਿੱਤਿਆ ਉੱਪਲ ਜਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਵੱਖ ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਵੀ ਮੀਟਿੰਗ ਕਰਕੇ ਆਦਰਸ਼ ਚੋਣ ਜਾਬਤਾ ਦੇ ਸਬੰਧ ਵਿੱਚ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ, ਇਸ ਤੋਂ ਇਲਾਵਾ ਹੋਟਲ ਮਾਲਕਾਂ, ਮੈਰਿਜ ਪੈਲੇਸ ਮਾਲਕਾਂ, ਰੇਸਟੋਰੈਂਟ ਮਾਲਕਾਂ, ਪਿ੍ਰੰਟਿੰਗ ਪ੍ਰੈਸ ਅਤੇ ਹੋਰ ਵੱਖ ਵੱਖ ਵਰਗਾਂ ਨਾਲ ਮੀਟਿੰਗ ਕਰਕੇ ਚੋਣ ਕਮਿਸ਼ਨ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਤੋਂ ਜਾਣੂ ਕਰਵਾਇਆ ਗਿਆ ਹੈ।

ਜਿਕਰਯੋਗ ਹੈ ਕਿ ਬੁੱਧਵਾਰ ਨੂੰ ਏ.ਆਰ.ਓ. ਭੋਆ ਅੰਕੁਰਜੀਤ ਸਿੰਘ ਵਧੀਕ ਡਿਪਟੀ ਕਮਿਸ਼ਨਰ(ਜ) ਵੱਲੋਂ ਭੋਆ ਖੇਤਰ ਅੰਦਰ ਆਦਰਸ਼ ਚੋਣ ਜਾਬਤਾ ਦੀ ਉਲੰਘਣਾਂ ਕਰਨ ਤੇ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਬਿਨ੍ਹਾਂ ਕਿਸੇ ਪਰਮਿਸਨ ਤੋਂ ਪਾਰਟੀ ਦੇ ਵਰਕਰਜ਼ ਵੱਲੋਂ ਇਕੱਠ ਕਰਨ ਅਤੇ ਰਾਜਨੀਤਿਕ ਮੀਟਿੰਗਾਂ ਵੀ ਬਿਨ੍ਹਾਂ ਪਰਮਿਸ਼ਨ ਤੋਂ ਕੀਤੀਆਂ ਗਈਆਂ ਹਨ।

ਇਸੇ ਹੀ ਤਰ੍ਹਾਂ ਲੋਕ ਸਭਾ ਸੈਗਮੈਂਟ ਪਠਾਨਕੋਟ ਦੇ ਅਧੀਨ ਆਉਂਦੇ ਖੇਤਰ ਵਿੱਚ ਸਿਟੀ ਪਠਾਨਕੋਟ ਤੋਂ ਮਿਲੀ ਇੱਕ ਸ਼ਿਕਾਇਤ ਤੇ ਕਾਰਵਾਈ ਕਰਦਿਆਂ ਏ.ਆਰ.ਓ. ਪਠਾਨਕੋਟ ਡਾ. ਸੁਮਿਤ ਮੁਧ ਐਸ.ਡੀ.ਐਮ. ਪਠਾਨਕੋਟ ਵੱਲੋਂ ਇੱਕ ਹੋਟਲ ਅੰਦਰ ਭਾਜਪਾ ਰਾਜਨੀਤਿਕ ਪਾਰਟੀ ਵੱਲੋਂ ਬਿਨ੍ਹਾਂ ਪਰਮਿਸ਼ਨ ਦੇ ਮੀਟਿੰਗ ਆਯੋਜਿਤ ਕਰਨ ਤੇ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ ਹੋਟਲ ਦੇ ਅੰਦਰ ਰਾਜਨੀਤਿਕ ਮੀਟਿੰਗ ਕਰਵਾਉਂਣ ਲਈ ਨਾ ਤਾਂ ਕੋਈ ਪਰਮਿਸ਼ਨ ਲਈ ਗਈ ਅਤੇ ਨਾ ਹੀ ਉਪਰੋਕਤ ਅਧਿਕਾਰੀਆਂ ਨੂੰ ਹੋਟਲ ਅੰਦਰ ਰਾਜਨੀਤਿਕ ਪਾਰਟੀ ਦੀ ਮੀਟਿੰਗ ਦੇ ਲਈ ਸੂਚਿਤ ਕੀਤਾ ਗਿਆ। ਜਿਸ ਤੇ ਕਾਰਵਾਈ ਕਰਦਿਆਂ ਏ.ਆਰ.ਓ. ਪਠਾਨਕੋਟ ਵੱਲੋਂ ਹੋਟਲ ਦੇ ਮਾਲਕ ਨੂੰ ਅਤੇ ਭਾਜਪਾ ਦੇ ਜਿਲ੍ਹਾ ਪ੍ਰਧਾਨ ਨੂੰ ਨੋਟਿਸ ਜਾਰੀ ਕੀਤੇ ਗਏ ਹਨ।

ਇਸ ਸਬੰਧ ਵਿੱਚ ਜਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਪਠਾਨਕੋਟ ਆਦਿੱਤਿਆ ਉੱਪਲ ਨੇ ਜਾਣਕਾਰੀ ਦਿੰਦਿਆਂ ਕਿਹਾ ਗਿਆ ਕਿ ਲੋਕ ਸਭਾ ਚੋਣਾਂ-2024 ਦੇ ਸਬੰਧ ਵਿੱਚ ਪਹਿਲਾ ਤੋਂ ਹੀ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਦੋ ਮੀਟਿੰਗਾਂ ਕਰਕੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਅਤੇ ਕਿਹਾ ਗਿਆ ਸੀ ਕਿ ਕਿਸੇ ਵੀ ਤਰ੍ਹਾਂ ਦੀ ਰਾਜਨੀਤਿਕ ਮੀਟਿੰਗ, ਰੈਲੀ, ਇਕੱਠ, ਕੰਪੇਨ ਆਦਿ ਦੇ ਲਈ ਸਬੰਧਤ ਏ.ਆਰ.ਓ. ਤੋਂ ਪਰਮਿਸਨ ਲੈ ਲਈ ਜਾਵੇ ਅਤੇ ਇਸ ਦੇ ਨਾਲ ਹੀ ਹੋਟਲ, ਮੈਰਿਜ ਪੈਲੇਸ ਅਤੇ ਰੇਸਟੋਰੈਂਟ ਦੇ ਮਾਲਕਾਂ ਨੂੰ ਵੀ ਹਦਾਇਤ ਕੀਤੀ ਗਈ ਸੀ ਕਿ ਕਿਸੇ ਵੀ ਰਾਜਨੀਤਿਕ ਪਾਰਟੀ ਦੀ ਮੀਟਿੰਗ ਕਰਨ ਲਈ ਪਰਮਿਸ਼ਨ ਲੈਣਗੇ ਅਤੇ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਸਬੰਧਤ ਵਿਅਕਤੀ ਵਿਸੇਸ ਦੀ ਜਾਣਕਾਰੀ ਸਬੰਧਤ ਏ.ਆਰ.ਓ. ਨੂੰ ਅਤੇ ਜਿਲ੍ਹਾ ਚੋਣ ਅਫਸਰ ਨੂੰ ਦਿੱਤੀ ਜਾਵੇਗੀ।

Written By
The Punjab Wire