ਰੈਲੀਆਂ ਤੇ ਪਬਲਿਕ ਮੀਟਿੰਗਾਂ ਲਈ ਤਹਿਸੀਲ ਵਾਈਜ ਥਾਵਾਂ ਦੀ ਲਿਸਟ ਜਾਰੀ ਕੀਤੀ
ਗੁਰਦਾਸਪੁਰ, 20 ਫਰਵਰੀ 2024 (ਦੀ ਪੰਜਾਬ ਵਾਇਰ )। ਅਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਚੋਣ ਦਫ਼ਤਰ ਗੁਰਦਾਸਪੁਰ ਵੱਲੋਂ ਜ਼ਿਲ੍ਹੇ ਵਿੱਚ ਰਾਜਨੀਤਿਕ ਪਾਰਟੀਆਂ ਵੱਲੋਂ ਕੀਤੀਆਂ ਜਾਣ ਵਾਲੀਆਂ ਰੈਲੀਆਂ ਅਤੇ ਪਬਲਿਕ ਮੀਟਿੰਗਾਂ ਲਈ ਥਾਵਾਂ ਨਿਰਧਾਰਿਤ ਕਰ ਦਿੱਤੀਆਂ ਹਨ। ਜ਼ਿਲ੍ਹੇ ਦੀ ਹਰ ਤਹਿਸੀਲ ਵਿੱਚ ਰੈਲੀਆਂ ਲਈ ਇਹ ਥਾਵਾਂ ਨਿਰਧਾਰਿਤ ਕੀਤੀਆਂ ਗਈਆਂ ਹਨ ਅਤੇ ਰਾਜਨੀਤਿਕ ਪਾਰਟੀਆਂ ਅਗਾਊਂ ਮਨਜ਼ੂਰੀ ਲੈ ਕੇ ਇਨ੍ਹਾਂ ਥਾਵਾਂ ‘ਤੇ ਰੈਲੀਆਂ ਕਰ ਸਕਦੇ ਹਨ। ਇਨ੍ਹਾਂ ਥਾਵਾਂ ਲਈ ‘ਪਹਿਲਾਂ ਆਓ,ਪਹਿਲਾ ਪਾਓ’ ਦੀ ਨੀਤੀ ਲਾਗੂ ਹੋਵੇਗੀ।
ਵਧੀਕ ਜ਼ਿਲ੍ਹਾ ਚੋਣ ਅਧਿਕਾਰੀ-ਕਮ-ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਭਾਸ਼ ਚੰਦਰ ਨੇ ਰੈਲੀਆਂ ਲਈ ਇਨ੍ਹਾਂ ਥਾਵਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਹਿਸੀਲ ਗੁਰਦਾਸਪੁਰ ਵਿੱਚ ਦਾਣਾ ਮੰਡੀ ਮੈਦਾਨ ਗੁਰਦਾਸਪੁਰ, ਦਾਣਾ ਮੰਡੀ ਮੈਦਾਨ ਸਿਧਵਾਂ, ਦਾਣਾ ਮੰਡੀ ਮੈਦਾਨ ਕਾਹਨੂੰਵਾਨ, ਮਿੱਲ ਗਰਾਊਂਡ ਧਾਰੀਵਾਲ, ਦਾਣਾ ਮੰਡੀ ਮੈਦਾਨ ਧਾਰੀਵਾਲ ਅਤੇ ਫੋਕਲ ਪੁਆਇੰਟ ਭੱਟੀਆਂ ਨਿਰਧਾਰਿਤ ਕੀਤੇ ਗਏ ਹਨ।
ਦੀਨਾਨਗਰ ਤਹਿਸੀਲ ਵਿੱਚ ਦੁਸ਼ਿਹਰਾ ਗਰਾਊਂਡ ਦੀਨਾਨਗਰ, ਦਾਣਾ ਮੰਡੀ ਮੈਦਾਨ ਦੀਨਾਨਗਰ, ਮਹਾਰਾਜਾ ਰਣਜੀਤ ਸਿੰਘ ਪਾਰਕ ਦੀਨਾਨਗਰ, ਦਾਣਾ ਮੰਡੀ ਦੋਰਾਂਗਲਾ, ਦਾਣਾ ਮੰਡੀ ਕਲੀਜ਼ਪੁਰ, ਫੋਕਲ ਪੁਆਇੰਟ ਝਰੋਲੀ, ਫੋਕਲ ਪੁਆਇੰਟ ਪਨਿਆੜ ਨਿਰਧਾਰਿਤ ਕੀਤੇ ਗਏ ਹਨ।
ਬਟਾਲਾ ਤਹਿਸੀਲ ਵਿੱਚ ਸੁੱਖ ਸਿੰਘ ਮਹਿਤਾਬ ਸਿੰਘ ਪਾਰਕ ਬਟਾਲਾ, ਐੱਸ.ਐੱਲ ਬਾਵਾ ਦੀ ਗਰਾਊਂਡ ਬਟਾਲਾ, ਦਾਣਾ ਮੰਡੀ ਮੈਦਾਨ ਬਟਾਲਾ, ਸਰਕਾਰੀ ਆਈ.ਟੀ.ਆਈ. ਬਟਾਲਾ ਦਾ ਮੈਦਾਨ, ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਵਡਾਲਾ ਗ੍ਰੰਥੀਆਂ ਦਾ ਖੇਡ ਮੈਦਾਨ, ਦਾਣਾ ਮੰਡੀ ਮੈਦਾਨ ਸ੍ਰੀ ਹਰਗੋਬਿੰਦਪੁਰ ਸਾਹਿਬ, ਦਾਣਾ ਮੰਡੀ ਮੈਦਾਨ ਕਾਦੀਆਂ, ਦਾਣਾ ਮੰਡੀ ਮੈਦਾਨ ਅਲੀਵਾਲ, ਪੀ.ਡਬਲਿਊ.ਡੀ. ਕਿਲ੍ਹਾ ਲਾਲ ਸਿੰਘ, ਦਾਣਾ ਮੰਡੀ ਮੈਦਾਨ ਸਰੂਪਵਾਲੀ ਨਿਰਧਾਰਿਤ ਕੀਤੇ ਗਏ ਹਨ।
ਫ਼ਤਿਹਗੜ੍ਹ ਚੂੜੀਆਂ ਤਹਿਸੀਲ ਵਿੱਚ ਦੁਸ਼ਹਿਰਾ ਗਰਾਊਂਡ ਫ਼ਤਿਹਗੜ੍ਹ ਚੂੜੀਆਂ, ਦਾਣਾ ਮੰਡੀ ਮੈਦਾਨ ਫ਼ਤਿਹਗੜ੍ਹ ਚੂੜੀਆਂ ਨਿਰਧਾਰਿਤ ਕੀਤੇ ਗਏ ਹਨ।
ਕਲਾਨੌਰ ਤਹਿਸੀਲ ਲਈ ਦਾਣਾ ਮੰਡੀ ਮੈਦਾਨ ਕਲਾਨੌਰ, ਪਰਜਾਪਤੀ ਭਵਨ ਕਲਾਨੌਰ, ਬਾਬਾ ਕਾਰ ਸਟੇਡੀਅਮ ਕਲਾਨੌਰ ਅਤੇ ਸ਼ਹੀਦ ਭਗਤ ਸਿੰਘ ਸਟੇਡੀਅਮ ਕਲਾਨੌਰ ਨਿਰਧਾਰਿਤ ਕੀਤੇ ਗਏ ਹਨ।
ਡੇਰਾ ਬਾਬਾ ਨਾਨਕ ਤਹਿਸੀਲ ਲਈ ਦੁਸ਼ਿਹਰਾ ਗਰਾਊਂਡ ਡੇਰਾ ਬਾਬਾ ਨਾਨਕ, ਦਾਣਾ ਮੰਡੀ ਮੈਦਾਨ ਡੇਰਾ ਬਾਬਾ ਨਾਨਕ, ਸ਼ਹੀਦ ਭਗਤ ਸਿੰਘ ਸਟੇਡੀਅਮ ਡੇਰਾ ਬਾਬਾ ਨਾਨਕ ਅਤੇ ਦਾਣਾ ਮੰਡੀ ਮੈਦਾਨ ਕੋਟਲੀ ਸੂਰਤ ਮੱਲ੍ਹੀ ਦਾ ਸਥਾਨ ਨਿਰਧਾਰਿਤ ਕੀਤੇ ਗਏ ਹਨ।
ਵਧੀਕ ਜ਼ਿਲ੍ਹਾ ਚੋਣ ਅਧਿਕਾਰੀ ਸ੍ਰੀ ਸੁਭਾਸ਼ ਚੰਦਰ ਨੇ ਕਿਹਾ ਕਿ ਇਨ੍ਹਾਂ ਥਾਵਾਂ ਲਈ ਇਕੱਠਾਂ ਦੀ ਸਮਰੱਥਾ ਵੱਖ-ਵੱਖ ਹੈ ਅਤੇ ਰਾਜਨੀਤਿਕ ਪਾਰਟੀਆਂ ਜਿਸ ਹਿਸਾਬ ਨਾਲ ਇਕੱਠ ਕਰਨਾ ਚਾਹੁੰਦੀਆਂ ਹਨ ਉਸ ਹਿਸਾਬ ਨਾਲ ਉਪਰੋਕਤ ਥਾਵਾਂ ਵਿੱਚੋਂ ਥਾਂ ਦੀ ਮਨਜ਼ੂਰੀ ਲੈ ਸਕਦੇ ਹਨ।