ਦੇਸ਼ ਮੁੱਖ ਖ਼ਬਰ ਰਾਜਨੀਤੀ

ਰਾਜੋਆਣਾ ਦੇ ਮਾਮਲੇ ’ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੱਡਾ ਬਿਆਨ- ਆਪਣੇ ਕੀਤੇ ਤੇ ਜਿਸਨੂੰ ਪਛਤਾਵਾ ਨਹੀਂ ਉਸ ਲਈ ਕੋਈ ਰਹਿਮ ਨਹੀਂ

ਰਾਜੋਆਣਾ ਦੇ ਮਾਮਲੇ ’ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੱਡਾ  ਬਿਆਨ- ਆਪਣੇ ਕੀਤੇ ਤੇ ਜਿਸਨੂੰ ਪਛਤਾਵਾ ਨਹੀਂ ਉਸ ਲਈ ਕੋਈ ਰਹਿਮ ਨਹੀਂ
  • PublishedDecember 21, 2023

ਨਵੀਂ ਦਿੱਲੀ, 21 ਦਸੰਬਰ, 2023 (ਦੀ ਪੰਜਾਬ ਵਾਇਰ)। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਕਾਲੀ ਦਲ ਦੀ ਸਾਂਸਦ ਹਰਸਿਮਰਤ ਕੌਰ ਬਾਦਲ ਵੱਲੋਂ ਬਲਵੰਤ ਸਿੰਘ ਰਾਜੋਆਣਾ ਦਾ ਮੁੱਦਾ ਚੁੱਕੇ ਜਾਣ ਦਾ ਜਵਾਬ ਦਿੱਤਾ ਹੈ। ਹਰਸਿਮਰਤ ਬਾਦਲ ਨੇ ਕਿਹਾ ਸੀ ਕਿ ਰਹਿਮ ਦੀ ਪਟੀਸ਼ਨ ਸਿਰਫ ਪਰਿਵਾਰ ਵੱਲੋਂ ਹੀ ਪਾਏ ਜਾਣ ਦੀ ਵਿਵਸਥਾ ’ਤੇ ਸਵਾਲ ਚੁੱਕਦਿਆਂ ਕਿਹਾ ਸੀ ਕਿ ਰਾਜੋਆਣਾ ਦਾ ਕੋਈ ਪਰਿਵਾਰਕ ਮੈਂਬਰ ਹੀ ਨਹੀਂ ਹੈ। ਉਹਨਾਂ ਲਈ ਸ਼੍ਰੋਮਣੀ ਕਮੇਟੀ ਨੇ ਪਟੀਸ਼ਨ ਦਾਇਰ ਕੀਤੀ ਹੋਈ ਹੈ।

ਇਸ ਦੇ ਜਵਾਬ ਵਿੱਚ ਅਮਿਤ ਸ਼ਾਹ ਨੇ ਹਰਸਿਮਰਤ ਕੌਰ ਬਾਦਲ ਨੂੰ ਕਿਹਾ ਕਿ ਜਿਸਨੂੰ ਆਪਣੇ ਕੀਤੇ ਦਾ ਪਛਤਾਵਾ ਹੀ ਨਹੀਂ ਹੈ, ਉਸ ਲਈ ਰਹਿਮ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਉਹਨਾਂ ਕਿਹਾ ਕਿ ਵਿਅਕਤੀ ਨੂੰ ਆਪਣੇ ਕੀਤੇ ਅਪਰਾਧ ਦਾ ਪਛਤਾਵਾ ਜ਼ਰੂਰ ਹੋਣਾ ਚਾਹੀਦਾ ਹੈ।

Written By
The Punjab Wire