ਕਿਹਾ ਚਾਂਦੀ ਦੀ ਕਹੀ ਨਾਲ ਚੱਕ ਲਾਉਣ ਵਾਲੀ ਫੋਟੋ ਚ ਕੈਪਟਨ ਨਾਲ ਖੜ੍ਹੇ ਬਲਰਾਮ ਜਾਖੜ, ਦੇਵੀ ਲਾਲ ਨੇ SYL ਦੇ ਸਰਵੇ ਕਰਾਉਣ ਦੀ ਇਜ਼ਾਜ਼ਤ ਦੇਣ ਤੇ ਪ੍ਰਕਾਸ਼ ਸਿੰਘ ਬਾਦਲ ਦੀ ਕੀਤੀ ਸੀ ਤਾਰੀਫ਼
ਸੁਖਬੀਰ ਬਾਦਲ ਨੂੰ ਕਿਹਾ ਗੁੜਗਾਓ ਵਾਲੇ ਉਬਰਾਏ ਹੋਟਲ ਦੀ ਫਰਦ ਨਾਲ ਲੈ ਕੇ ਆਇਓ
ਚੰਡੀਗੜ੍ਹ, 11 ਅਕਤੂਬਰ 2023 (ਦੀ ਪੰਜਾਬ ਵਾਇਰ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ SYL ਦੇ ਮੁੱਦੇ ਤੇ ਵਿਰੋਧੀਆ ਤੇ ਤਿੱਖਾ ਹਮਲਾ ਹੋਲਦੇ ਹੋਏ ਉਨ੍ਹਾਂ ਦੀਆਂ ਪੋਲਾਂ ਖੋਲਿਆ ਹਨ। ਮੁੱਖ ਮੰਤਰੀ ਵੱਲੋਂ ਵਿਰੋਧੀਆਂ ਜਿਸ ਵਿੱਚ ਸੁਨੀਲ ਜਾਖੜ, ਸੁਖਬੀਰ ਬਾਦਲ, ਪ੍ਰਤਾਪ ਸਿੰਘ ਬਾਜਵਾ ਅਤੇ ਰਾਜਾ ਵੜਿੰਗ ਨੂੰ ਸਾਫ਼ ਪੁੱਝਿਆ ਗਿਆ ਕਿ ਥੋੜ੍ਹੀ ਬਹੁਤ ਸ਼ਰਮ ਨਾਮ ਦੀ ਚੀਜ਼ ਘਰੋਂ ਲੈ ਕੇ ਤੁਰਦੇ ਓ ਜਾਂ ਨਹੀਂ ??? ਇਹ ਕਹਿਣ ਤੋਂ ਪਹਿਲ੍ਹਾ ਮੁੱਖ ਮੰਤਰੀ ਮਾਣਯੋਗ ਲਗਾਉਣਾ ਨਹੀਂ ਭੁੱਲੇ।
ਮੁੱਖ ਮੰਤਰੀ ਮਾਨ ਨੇ ਪੁਰਾਣੀਆਂ ਗੱਢਾ ਖੋਲਦੇ ਹੋਏ ਕਿਹਾ ਕਿ ਚਾਂਦੀ ਦੀ ਕਹੀ ਨਾਲ ਟੱਕ ਲਾਉਣ ਵਾਲੀ ਫ਼ੋਟੋ ਚ ਕੈਪਟਨ ਨਾਲ ਬਲਰਾਮ ਜਾਖੜ ਜੀ ਵੀ ਖੜ੍ਹੇ ਨੇ। ਦੱਸਣਯੋਗ ਹੈ ਕਿ ਬਲਰਾਮ ਜਾਖੜ ਸਾਬਕਾ ਕਾਂਗਰਸੀ ਪ੍ਰਧਾਨ ਅਤੇ ਮੌਜੂਦਾ ਭਾਜਪਾ ਪ੍ਰਧਾਨ ਦੇ ਪਿਤਾ ਹਨ ਅਤੇ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਹੁਣ ਭਾਜਪਾ ਵਿੱਚ ਸ਼ਾਮਿਲ ਹੋ ਚੁੱਕੇ ਹਨ।
ਇਸੇ ਤਰ੍ਹਾਂ ਮੁੱਖ ਮੰਤਰੀ ਨੇ ਬਿਆਨ ਕੀਤਾ ਕਿ ਦੇਵੀ ਲਾਲ ਨੇ ਹਰਿਆਣਾ ਵਿਧਾਨ ਸਭਾ ਚ ਪ੍ਰਕਾਸ਼ ਸਿੰਘ ਬਾਦਲ ਦੀ SYL ਦੇ ਸਰਵੇ ਕਰਾਉਣ ਦੀ ਇਜ਼ਾਜ਼ਤ ਦੇਣ ਦੀ ਤਾਰੀਫ਼ ਕੀਤੀ ਸੀ ਅਤੇ ਕਿਹਾ ਕਿ ਸੁਖਬੀਰ ਸਿੰਹਾਂ ਗੁੜਗਾਓਂ ਵਾਲੇ Oberoi ਹੋਟਲ ਦੀ ਫਰਦ ਲੈ ਕੇ ਆਈਂ। ਇੱਥੇ ਇਹ ਵੀ ਦੱਸਣਾ ਬਣਦਾ ਹੈ ਮੁੱਖ ਮੰਤਰੀ ਵੱਲੋਂ ਇਸ ਵਿੱਚ ਅਕਾਲੀ ਦਲ ਦੇ ਸਾਬਕਾ ਮੁੱਖ ਮੰਤਰੀ ਸਵਰਗੀ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕੀਤੀ ਗਈ ਹੈ ਅਤੇ ਮੌਜੂਦਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਲ ਬਾਦਲ ਨੂੰ ਸਿੱਥੇ ਰੂਪ ਵਿੱਚ ਇਸ਼ਾਰਾ ਦਿੱਤਾ ਗਿਆ ਹੈ ਕਿ ਆਉਣ ਵਾਲੀ 1 ਨਵੰਬਰ ਨੂੰ ਗੁੜਗਾਓ ਵਾਲੇ ਓਬਰਾਏ ਹੋਟਲ ਦੀ ਫਰਦ ਲੈ ਕੇ ਆਉਣਾ।
ਉਧੱਰ ਪਾਣੀ ਸਬੰਧੀ ਗੱਲ ਕਰਦੇ ਹੋਏ ਮੁੱਖ ਮੰਤਰੀ ਮਾਨ ਵੱਲ਼ੋਂ SYL ਅਤੇ ਪਾਣੀ ਸਬੰਧੀ ਉੱਠੇ ਮੁੱਦੇ ਤੇ ਵਿਰੋਧੀਆਂ ਨੂੰ ਕਿਹਾ ਗਿਆ ਕਿ ਰਹੀ ਪਾਣੀ ਦੀ ਗੱਲ ਓਹ ਤੁਸੀਂ ਫ਼ਿਕਰ ਨਾ ਕਰੋ ,,ਛੋਟੇ ਹੁੰਦੇ ਖੇਤ ਮੇਰੀ ਡਿਊਟੀ ਖਾਲ ਤੇ ਗੇੜਾ ਮਾਰਨ ਦੀ ਲੱਗਦੀ ਸੀ ਕਿ ਖਾਲ ਚੋਂ ਕੋਈ ਖੱਡ ਨਾ ਪੈਜੇ..ਡਿਊਟੀ ਹੁਣ ਵੀ ਪ੍ਰਮਾਤਮਾ ਨੇ ਮੇਰੀ ਖਾਲ ਤੇ ਈ ਲਾਈ ਐ ਪਰ ਇਸ ਵਾਰ ਖ਼ਾਲ ਦਾ ਨਾਮ ‘ਸਤਲੁਜ’ ਐ ..
ਉਨ੍ਹਾਂ ਕਿਹਾ ਕਿ 1 ਨਵੰਬਰ ਨੂੰ ਆਪਣੇ ਪੁਰਖਿਆਂ ਦੇ ਕੁਰਸੀ ਵਾਸਤੇ ਕੀਤੇ ਹੋਏ ਕੁਰਸੀਨਾਮੇ ਜਰੂਰ ਨਾਲ ਲੈ ਕੇ ਆਇਓ.. ਤਾਂ ਕਿ ਮੇਰੇ ਵਤਨ ਪੰਜਾਬ ਦੇ ਲੋਕ ਵੀ ਜਾਣ ਲੈਣ ਕਿ ਕੁਰਬਾਨੀ ਦੇਣ ਦੀ ਗੱਲ ਕਹਿ ਕੇ ਉਹਨਾਂ ਦੀ ਕਿੰਨੀ ਵਾਰ ਕੁਰਬਾਨੀ ਲਈ ਗਈ…