ਵਿਰੋਧੀ ਆਗੂਆ ਵੱਲੋਂ ਵਰਤੇ ਜਾ ਰਹੇ ਪਹਿਲ੍ਹਾਂ ਸ਼ਬਦ ਅਤੇ ਰੱਖਿਆ ਜਾ ਰਹਿਆਂ ਸ਼ਰਤਾਂ ਤੇ ਲੋਕਾਂ ਕੀਤੇ ਸ਼ੰਕੇ ਜਾਹਿਰ
ਆਮ ਲੋਕਾਂ ਨੇ ਮੁੱਖ ਮੰਤਰੀ ਦੀ ਪਹਿਲ ਦੀ ਕੀਤੀ ਸ਼ਲਾਘਾ, ਕਿਹਾ 1 ਨਵੰਬਰ ਦਾ ਹੋਵੇਗਾ ਇੰਤਜਾਰ
ਚੰਡੀਗੜ੍ਹ, 8 ਅਕਤੂਬਰ 2023 (ਦੀ ਪੰਜਾਬ ਵਾਇਰ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਰੋਧੀ ਪਾਰਟੀਆ ਨੂੰ ਖੁੱਲ੍ਹੀ ਬਹਿਸ ਦੀ ਚੁਣੌਤੀ ਨੂੰ ਲੈ ਕੇ ਸਿਆਸੀ ਅਖਾੜਾ ਪੂਰੀ ਤਰ੍ਹਾਂ ਭੱਖ ਗਿਆ ਹੈ ਅਤੇ ਜਲਦੀ ਹੀ ਇੱਕਲੇ ਨੂੰ ਇੱਕਲਾ ਟੱਕਰ ਦੇਣ ਵਾਲੀ ਗੱਲ ਸਾਹਣੇ ਆ ਰਹੀ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ, ਅਕਾਲੀ ਦਲ ਅਤੇ ਕਾਂਗਰਸ ਦੇ ਸੂਬਾ ਪ੍ਰਧਾਨਾਂ ਨੂੰ ਰੋਜ਼ਾਨਾ ਝਗੜੇ ਦੀ ਬਜਾਏ ਲਾਈਵ ਬਹਿਸ ਕਰਨ ਦੀ ਚੁਨੌਤੀ ਦਿੱਤੀ ਹੈ ਤਾਂ ਜੋ ਸੱਭ ਦਾ ਸੱਚ ਲੋਕਾਂ ਦੇ ਸਾਹਮਣੇ ਆ ਸਕੇ। ਇਸ ਚੁਨੌਤੀ ਨੂੰ ਸਾਰੇ ਵਿਰੋਧੀ ਦਲਾਂ ਦੇ ਆਗੂਆ ਵੱਲੋ ਚੁਨੌਤੀ ਨੂੰ ਮੰਨ ਲੈਣ ਤਾਂ ਗੱਲ ਕਹੀ ਪਰ ਆਪਣੀ ਆਪਣੀਆਂ ਕਈ ਸ਼ਰਤਾ ਰੱਖਿਆਂ ਗਇਆ ਅਤੇ ਪਹਿਲ੍ਹਾਂ ਸ਼ਬਦ ਵਰਤਿਆ ਗਿਆ। ਜਿਸ ਨੇ ਲੋਕਾਂ ਦੇ ਮਨਾਂ ਵਿੱਚ ਕਈ ਤਰ੍ਹਾਂ ਦੇ ਸੰਕੇ ਪੈਦਾ ਕਰ ਦਿੱਤੇ ਹਨ। ਮੱਖ ਮੰਤਰੀ ਦੀ ਬਹਿਸ ਲਈ ਦਿੱਤੀ ਗਈ ਖੁੱਲੀ ਚੁਨੌਤੀ ਸਬੰਧੀ ਕੀਤੀ ਗਈ ਪਹਿਲ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ ਅਤੇ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਦਾ ਬੇਸਬਰੀ ਨਾਲ ਉੜੀਕ ਰਹੇਗੀ ਤਾਂ ਜੋਂ ਸਾਰੀਆਂ ਪਾਰਟੀਆਂ ਦਾ ਸੱਚ ਲੋਕਾਂ ਸਾਹਮਣੇ ਆ ਸਕੇ। ਲੋਕਾਂ ਦਾ ਕਹਿਣਾ ਹੈ ਕਿ ਇਹ ਵਕਤ ਹੈ ਕਿ ਇੱਕਲਾ ਇੱਕਲਾ ਆਪਣੀ ਗੱਲ ਲੋਕਾਂ ਮੂਹਰੇ ਰੱਖੇ ਅਤੇ ਆਪਣੀ ਗੱਲ ਲੋਕਾਂ ਸਾਹਮਣੇ ਲਿਆਵੇ।
ਕੀ ਬਿਆਨ ਦੇ ਰਹੇ ਹਨ ਵਿਰੋਧੀ ਆਗੂ
ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਅਸੀਂ ਪੰਜਾਬ ਦੇ ਹਰ ਮੁੱਦੇ ‘ਤੇ ਬਹਿਸ ਲਈ ਹਮੇਸ਼ਾ ਤਿਆਰ ਹਾਂ। ਪਹਿਲਾਂ ਤੁਸੀਂ ਇਹ ਤਾਂ ਦੱਸੋ ਕਿ ਜ਼ਰਾ ਇਹ ਦੱਸੋ ਕਿ ਪਾਣੀ ਦੇ ਮੁੱਦੇ ‘ਤੇ ਉਨ੍ਹਾਂ ਨੇ ਸੁਪਰੀਮ ਕੋਰਟ ‘ਚ ਗੋਡੇ ਕਿਉਂ ਟੇਕ ਦਿੱਤੇ?
ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ 10 ਸਵਾਲ ਪੁੱਛੇ ਹਨ। 10 ਸਵਾਲ ਪੁੱਛਦੇ ਹੋਏ ਵਡਿੰਗ ਨੇ ਕਿਹਾ ਕਿ ਜੇਕਰ ਉਹ ਸਵਾਲਾਂ ਦੇ ਜਵਾਬ ਜਨਤਕ ਤੌਰ ‘ਤੇ ਦਿੰਦੇ ਹਨ ਤਾਂ ਉਹ ਇਸ ਬਹਿਸ ਦਾ ਹਿੱਸਾ ਬਣਨ ਲਈ ਤਿਆਰ ਹਨ। ਇਸ ਬਹਿਸ ਤੋਂ ਪਹਿਲਾਂ ਲੋਕਾਂ ਲਈ ਪੰਜਾਬ ਦੇ ਅਸਲ ਹਾਲਾਤਾਂ ਨੂੰ ਜਾਣਨਾ ਜ਼ਰੂਰੀ ਹੈ।
ਇਸ ਦੇ ਨਾਲ ਹੀ ਬਾਜਵਾ ਨੇ ਕਿਹਾ ਕਿ ਇਹ ਬਹਿਸ ਸਰਕਾਰੀ ਇਮਾਰਤ (ਅਸੈਂਬਲੀ) ਵਿੱਚ ਨਹੀਂ, ਕਿਸੇ ਅਜਿਹੀ ਸਾਂਝੀ ਥਾਂ ’ਤੇ ਹੋਣੀ ਚਾਹੀਦੀ ਹੈ। ਬਹਿਸ ਦੀ ਅਗਵਾਈ ਦੇਸ਼ ਦੀ ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਜਾਂ ਅਜਿਹੇ ਵਿਅਕਤੀ ਦੁਆਰਾ ਅਤੇ 4 ਰਾਜਨੀਤਿਕ ਪਾਰਟੀਆਂ ਦੀ ਸਹਿਮਤੀ ਨਾਲ ਕੀਤੀ ਜਾਣੀ ਚਾਹੀਦੀ ਹੈ।
ਸੁਖਬੀਰ ਬਾਦਲ ਨੇ ਕਿਹਾ- ਉਹ ਚੁਣੌਤੀ ਸਵੀਕਾਰ ਕਰਦੇ ਹਨ। 1 ਨਵੰਬਰ ਅਜੇ ਦੂਰ ਹੈ, ਮੈਂ 10 ਅਕਤੂਬਰ ਨੂੰ ਤੁਹਾਡੇ ਘਰ ਆ ਰਿਹਾ ਹਾਂ। ਜੇ ਹਿੰਮਤ ਹੈ ਤਾਂ ਬਾਹਰ ਆ ਕੇ ਮੈਨੂੰ ਮਿਲੋ। ਉਹ ਪੰਜਾਬ ਦੇ ਪਾਣੀਆਂ ਸਮੇਤ ਸੂਬੇ ਦੇ ਹਰ ਮੁੱਦੇ ‘ਤੇ ਸਿੱਧੇ ਤੌਰ ‘ਤੇ ਬੋਲਣਗੇ, ਉਹ ਵੀ ਮੀਡੀਆ ਦੇ ਸਾਹਮਣੇ।
ਕੀ ਆਖ ਰਹੀ ਹੈ ਆਮ ਆਮਦੀ ਪਾਰਟੀ
ਉੱਥੇ ਹੀ ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਕੰਗ ਵੱਲੋਂ ਖੁੱਲਾ ਸੱਦਾ ਖੁੱਲ੍ਹਾ ਅਖਾੜਾ ਮੁੱਦੇ ਪੰਜਾਬ ਦੇ, ਇੱਕ ਨਵੰਬਰ, ਪੰਜਾਬ ਦਿਹਾੜਾ। ਕੋਈ ਐਂਟਰੀ ਫੀਸ ਨਹੀਂ। ਕਹਿ ਕੇ ਉਕਤ ਸਾਰੇ ਆਗੂਆ ਨੂੰ ਖੁੱਲਾ ਚੈਲੇਂਜ ਸਵੀਕਾਰ ਕਰੀਓ, ਅਗਰ ਤੁਸੀਂ ਅਸਲ ਵਿੱਚ ਪੰਜਾਬ ਹਿਤੈਸ਼ੀ ਹੋ। ਪੰਜਾਬ ਦੇ ਪਾਣੀਆਂ ਉੱਤੇ ਡਾਕਾ ਕਿਸਨੇ ਮਾਰਿਆ। ਪੰਜਾਬ ਨੂੰ ਖੂਨ ਖਰਾਬੇ ਵਾਲੇ ਕਾਲੇ ਦੌਰ ਵਿੱਚ ਕਿਸਨੇ ਧੱਕਿਆ। ਪੰਜਾਬ ਨੂੰ ਨਸ਼ੇ ਦੀ ਦਲਦਲ ਵਿੱਚ ਕਿਸਨੇ ਧੱਕਿਆ। ਪੰਜਾਬ ਦੇ ਸਿਰ ਉੱਤੇ ਤਿੰਨ ਲੱਖ ਕਰੋੜ ਦਾ ਕਰਜ਼ਾ ਕਿਸਨੇ ਚਾੜ੍ਹਿਆ। ਪੰਜਾਬ ਜਵਾਬ ਮੰਗਦਾ ਟਵੀਟ ਕਰਦੇ ਨਜ਼ਰ ਆਏ।
ਲੋਕਾਂ ਦੀ ਰਾਏ
ਉਧਰ ਆਮ ਲੋਕਾਂ ਵੱਲੋਂ ਵਿਰੋਧੀ ਦਲਾ ਦੇ ਆਗੂਆ ਵੱਲੋਂ ਸਿੱਧੀ ਚੁਨੌਤੀ ਸਵੀਕਾਰ ਕਰਨ ਦੀ ਬਜਾਏ ਪਹਿਲ੍ਹਾਂ ਸ਼ਬਦ ਦੇ ਕੀਤੇ ਗਏ ਇਸਤੇਮਾਲ ਅਤੇ ਰੱਖਿਆ ਜਾ ਰਹੀਆਂ ਸ਼ਰਤਾਂ ਤੇ ਇਹ ਸ਼ੰਕੇ ਜਾਹਿਰ ਕੀਤੇ ਗਏ। ਲੋਕਾਂ ਵੱਲੋਂ ਕਿਹਾ ਗਿਆ ਕਿ ਉਹ ਹੁਣ ਅਸਲੀਅਤ ਜਾਨਣਾ ਚਾਹੁੰਦੇ ਹਨ ਅਤੇ ਹੁਣ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਆਗੂਆ ਨੂੰ ਇਕ ਮੰਚ ਤੇ ਆ ਕੇ ਆਮ ਲੋਕਾਂ ਸਾਹਮਣੇ ਪੂਰੀ ਸਥਿਤੀ ਜਨਤੱਕ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਹੁਣ ਬੇਹਦ ਸੰਜੀਦਗੀ ਦਿਖਾਦੇ ਹੋਏ ਲੋਕਾਂ ਸਾਹਮਣੇ 1 ਨਵੰਬਰ ਨੂੰ ਪੇਸ਼ ਹੋਣਾ ਚਾਹਿਦਾ ਹੈ ਨਾ ਕਿ ਆਪਣੀਆਂ ਆਪਣੀਆਂ ਸ਼ਰਤਾਂ ਯਾਂ ਪਹਿਲ੍ਹਾਂ ਇੰਜ ਕਰੋਂ ਫੇਰ ਪਹਿਲ੍ਹਾਂ ਉੰਝ ਕਰੋਂ ਫੇਰ ਵਾਲੀ ਗੱਲ ਕਰਨੀ ਚਾਹੀਦੀ ਹੈ। ਉਧਰ ਕਈ ਲੋਕ ਇਹ ਵੀ ਕਹਿੰਦੇ ਨਜਰ ਆਏ ਕਿ ਮੁੱਖ ਮੰਤਰੀ ਆਪ ਚੁਨੌਤੀ ਦੇ ਕੇ ਫੱਸ ਗਏ ਹਨ ਅਤੇ ਜੇ ਹੁਣ ਇਹ ਅਖਾੜਾ ਸੱਜ ਜਾਂਦਾ ਹੈ ਤਾਂਉਹਨ੍ਹਾਂ ਨੂੰ ਇਹ ਭਾਰੀ ਪਵੇਗਾ।