ਕਿਹਾ ਪੰਜਾਬ ਸਰਕਾਰ ਵੱਲੋਂ ਗੁਰਦਾਸਪੁਰ ਜੂਡੋ ਸੈਂਟਰ ਨੂੰ ਨਮੂਨੇ ਦਾ ਸੈਟਰ ਬਣਾਇਆ ਜਾਵੇਗਾ
ਗੁਰਦਾਸਪੁਰ 7 ਅਕਤੂਬਰ 2023 (ਦੀ ਪੰਜਾਬ ਵਾਇਰ)। ਸਿਖਿਆ ਵਿਭਾਗ ਪੰਜਾਬ ਵੱਲੋਂ 67 ਵੀਆਂ ਪੰਜਾਬ ਰਾਜ ਸਕੂਲ ਖੇਡਾ ਅੰਡਰ 14 ਲੜਕੇ ਲੜਕੀਆਂ ਦੇ ਮੁਕਾਬਲੇ ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਗੁਰਦਸਪੁਰ ਵਿੱਖੇ ਕਰਵਾਈਆ ਜਾ ਰਹੀਆ ਹਨ। ਜਿਸ ਵਿਚ ਪੰਜਾਬ ਭਰ ਤੋਂ 300 ਦੇ ਲਗਭਗ ਖਿਡਾਰੀ ਅਤੇ ਖਿਡਾਰਨਾਂ ਭਾਗ ਲੈ ਰਹੀਆਂ ਹਨ। ਇਹਨਾਂ ਖੇਡਾਂ ਦਾ ਉਦਘਾਟਨ ਚੇਅਰਮੈਨ ਪੰਜਾਬ ਹੈਲਥ ਕਾਰਪੋਰੇਸ਼ਨ ਰਮਨ ਬਹਿਲ ਵਲੋਂ ਕੀਤਾ ਗਿਆ।
ਜਿਸ ਦੀ ਅਗਵਾਈ ਜ਼ਿਲ੍ਹਾ ਸਿੱਖਿਆ ਅਫ਼ਸਰ ਵਿਨੋਦ ਕੁਮਾਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਲਖਵਿੰਦਰ ਸਿੰਘ, ਪ੍ਰਿੰਸੀਪਲ ਅਮਨਦੀਪ ਸਿੰਘ ਪਨਿਆੜ, ਮੁੱਖ ਅਧਿਆਪਕਾ ਗੀਤਿਕ ਗੋਸਵਾਮੀ, ਮੁੱਖ ਅਧਿਆਪਕਾ ਅਨੁਰਾਧਾ, ਗਜਣ ਸਿੰਘ, ਪ੍ਰਿੰਸੀਪਲ ਰਮੇਸ਼ ਠਾਕੁਰ, ਇਕਬਾਲ ਸਿੰਘ ਸਮਰਾ, ਜ਼ਿਲ੍ਹਾ ਸਪੋਰਟਸ ਕੁਆਡੀਨੇਟਰ ਮੈਡਮ ਅਨੀਤਾ, ਰਾਜਦੀਪ ਸਿੰਘ ਸਿੱਧਵਾਂ,ਰਾਜਵਿੰਦਰ ਸਿੰਘ ਸਕੱਤਰ, ਅਤੇ ਜ਼ਿਲ੍ਹਾ ਸਕੂਲਜ ਟੂਰਨਾਮੈਂਟ ਕਮੇਟੀ ਮੈਂਬਰਾਂ ਵੱਲੋ ਸੰਯੁਕਤ ਤੌਰ ਤੇ ਕੀਤੀ ਗਈ
ਉਦਘਾਟਨ ਸਮੇਂ ਪੰਜਾਬ ਭਰ ਆਏ ਖਿਡਾਰੀਆਂ ਅਤੇ ਖੇਡ ਅਧਿਆਪਕਾਂ, ਪ੍ਰਬੰਧਕ ਕਮੇਟੀ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਰਮਨ ਬਹਿਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਅਤੇ ਪੰਜਾਬ ਦੀ ਜਵਾਨੀ ਨੂੰ ਸੰਭਾਲਣ ਲਈ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਗੁਰਦਾਸਪੁਰ ਦੇ ਜੂਡੋ ਸੈਂਟਰ ਨੂੰ ਨਮੂਨੇ ਦਾ ਸੈਂਟਰ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਆਉਣ ਵਾਲੀ 17 ਤਾਰੀਖ ਨੂੰ ਖੇਡਾਂ ਵਤਨ ਪੰਜਾਬ ਦੀਆਂ 2 ਗੁਰਦਾਸਪੁਰ ਵਿਖੇ ਜੂਡੋ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਖਿਡਾਰੀਆਂ ਦੀ ਮੰਗ ਅਨੁਸਾਰ ਇਸ ਸੈਂਟਰ ਲਈ ਬਾਥਰੂਮਾਂ ਦਾ ਪ੍ਰਬੰਧ ਜਲਦੀ ਕੀਤਾ ਜਾਵੇਗਾ। ਖਿਡਾਰੀਆਂ ਲਈ ਅੰਤਰਰਾਸ਼ਟਰੀ ਪੱਧਰ ਦੇ ਜੂਡੋ ਮੈਟਾਂ ਦਾ ਪ੍ਰਬੰਧ ਕੀਤਾ ਜਾਵੇਗਾ।
ਸੈਂਟਰ ਇੰਚਾਰਜ ਅਮਰਜੀਤ ਸ਼ਾਸਤਰੀ ਨੇ ਸੈਂਟਰ ਦੀਆਂ ਪ੍ਰਾਪਤੀਆਂ ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਇਹ ਸੈਂਟਰ ਤਕਰੀਬਨ 60 ਦੇ ਲਗਭਗ ਅੰਤਰਰਾਸ਼ਟਰੀ ਖਿਡਾਰੀ ਅਤੇ ਸੈਂਕੜੇ ਨੈਸ਼ਨਲ ਪੱਧਰ ਦੇ ਖਿਡਾਰੀ ਪੈਦਾ ਕੀਤੇ ਹਨ। ਇਸ ਸੈਂਟਰ ਦੇ ਜੰਮਪਲ ਸੈਂਕੜੇ ਖਿਡਾਰੀ ਵੱਖ ਵਿਭਾਗਾਂ ਵਿੱਚ ਸੇਵਾ ਨਿਭਾ ਰਹੇ ਹਨ।
ਇਸ ਮੌਕੇ ਅੰਤਰਰਾਸ਼ਟਰੀ , ਰਾਸ਼ਟਰੀ ਪੱਧਰ ਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਕਰਨਜੀਤ ਸਿੰਘ ਮਾਨ, ਮਹੇਸ਼ ਇੰਦਰ ਸਿੰਘ, ਰਾਕੇਸ਼ ਗਿੱਲ, ਨਿਤਿਨ, ਮਾਨਵ ਸ਼ਰਮਾ, ਚਿਰਾਗ ਸ਼ਰਮਾ, ਰਘੂ ਮਹਿਰਾ, ਪਰਵ ਕੁਮਾਰ, ਅੰਤਰਰਾਸ਼ਟਰੀ ਰੈਫਰੀ ਸੁਰਿੰਦਰ ਕੁਮਾਰ, ਰਾਸ਼ਟਰੀ ਰੈਫਰੀ ਦਿਨੇਸ਼ ਕੁਮਾਰ ਬਟਾਲਾ, ਅਤੇ ਅਮਰਜੀਤ ਸ਼ਾਸਤਰੀ ਨੂੰ ਸਨਮਾਨਿਤ ਕੀਤਾ ਗਿਆ।
ਜ਼ਿਲ੍ਹਾ ਪ੍ਰਧਾਨ ਜ਼ਿਲ੍ਹਾ ਸਕੂਲਜ ਟੂਰਨਾਮੈਂਟ ਕਮੇਟੀ ਦੀ ਅਗਵਾਈ ਹੇਠ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁਕੀਆਂ ਹਨ।
ਇਸ ਮੌਕੇ ਟੂਰਨਾਮੈਂਟ ਪ੍ਰਬੰਧਕ ਸਕੱਤਰ ਸ੍ਰੀ ਮਤੀ ਅਨੀਤਾ ਨੇ ਦੱਸਿਆ ਕਿ ਖਿਡਾਰੀਆਂ ਦੇ ਖਾਣ ਪੀਣ ਲਈ ਕਾਮਨ ਮੈਸ ਦਾ ਪ੍ਰਬੰਧ ਕੀਤਾ ਗਿਆ ਹੈ। ਖਿਡਾਰੀਆਂ ਨੂੰ ਵੱਖ ਵੱਖ ਸਕੂਲਾਂ ਵਿਚ ਠਹਿਰਾਇਆ ਗਿਆ ਹੈ। ਖਿਡਾਰੀਆਂ ਦੀ ਹਰ ਸੰਭਵ ਮੁਸ਼ਕਿਲ ਦਾ ਹੱਲ ਕੀਤਾ ਜਾ ਰਿਹਾ ਹੈ। ਜਿਲਾ ਜੂਡੋਕਾ ਵੈਲਫੇਅਰ ਸੁਸਾਇਟੀ ਦੇ ਮੈਂਬਰ ਬਲਵਿੰਦਰ ਕੌਰ, ਪ੍ਰਿੰਸੀਪਲ ਅਮਰਜੀਤ ਸਿੰਘ ਮਨੀ, ਸਤੀਸ਼ ਕੁਮਾਰ, ਰਵੀ ਕੁਮਾਰ ਜੂਡੋ ਕੋਚ, ਰਵਿੰਦਰ ਖੰਨਾ ਹਾਜ਼ਰ ਸਨ। ਟੂਰਨਾਮੈਂਟ ਡਾਇਰੈਕਟਰ ਸੁਰਿੰਦਰ ਕੁਮਾਰ ਅਤੇ ਉਮਾ ਦੱਤਾ ਜਲੰਧਰ ਅਨੁਸਾਰ
ਅੱਜ ਦੇ ਨਤੀਜੇ ਇਸ ਪ੍ਰਕਾਰ ਹਨ।
36 ਕਿਲੋ ਭਾਰ ਵਰਗ ਵਿੱਚ ਕ੍ਰਿਸ਼ਮਾ ਪਟਿਆਲਾ, ਪਹਿਲੇ, ਸੁਬਦੀਪ ਅਮ੍ਰਿਤਸਰ ਦੂਜੇ, ਭਾਰਤੀ ਫਾਜਲਿਕਾ ਅਤੇ ਮਨਦੀਪ ਤਰਨਤਾਰਨ ਵਿੰਗ ਰਹੇ। 40 ਕਿਲੋ ਵਿੱਚ ਖਣਿਕ ਜਲੰਧਰ ਪਹਿਲੇ, ਜੀਵਿਕਾ ਅਮ੍ਰਿਤਸਰ ਦੂਜੇ, ਸੰਤੋਸ਼ੀ ਫਾਜਲਿਕਾ ਤੇ ਜੈਸਮੀਨ ਪਟਿਆਲਾ ਤੀਜੇ ਸਥਾਨ ਤੇ ਆਈਆਂ। 44 ਕਿਲੋ ਭਾਰ ਵਰਗ ਵਿੱਚ ਹਰਸਿਤਾ ਲੁਧਿਆਣਾ ਪਹਿਲੇ, ਲਵਪ੍ਰੀਤ ਬਠਿੰਡਾ ਦੂਜੇ ਸਥਾਨ ਤੇ ਅਤੇ ਪਲਵੀ ਹੁਸ਼ਿਆਰਪੁਰ , ਈਸ਼ਾ ਰਾਣੀ ਮਾਨਸਾ ਤੀਜੇ ਸਥਾਨ ਤੇ ਆਈਆਂ। 44 ਕਿਲੋ ਤੋਂ ਵੱਧ ਖੁਸ਼ੀ ਜਲੰਧਰ ਪਹਿਲੇ, ਦੀਪਕਾ ਪਟਿਆਲਾ ਦੂਜੇ, ਵੀਦਿਆ ਮਲੇਰਕੋਟਲਾ, ਮੀਨਾ ਮਾਨਸਾ ਤੀਜੇ ਸਥਾਨ ਤੇ ਆਈਆਂ।