ਗੁਰਦਾਸਪੁਰ ਰਾਜਨੀਤੀ

ਵਿਧਾਇਕ ਸ਼ੈਰੀ ਕਲਸੀ ਬਣੇ ਸਵਰਨਕਾਰ ਸੰਘ ਪੰਜਾਬ ਦੇ ਸਰਪ੍ਰਸਤ

ਵਿਧਾਇਕ ਸ਼ੈਰੀ ਕਲਸੀ ਬਣੇ ਸਵਰਨਕਾਰ ਸੰਘ ਪੰਜਾਬ ਦੇ ਸਰਪ੍ਰਸਤ
  • PublishedOctober 1, 2023

ਕਿਹਾ ਸੁਨਿਆਰੇ ਭਰਾਵਾਂ ਦੀਆਂ ਮੁਸ਼ਕਿਲਾਂ, ਸਮੱਸਿਆਵਾਂ ਅਤੇ ਸੁਰੱਖਿਆ ਸਬੰਧੀ ਪ੍ਰਬੰਧਾਂ ਨੂੰ ਪਹਿਲ ਦੇ ਆਧਾਰ ‘ਤੇ ਕੀਤਾ ਜਾਵੇਗਾ ਹੱਲ

ਸਵਰਨਕਾਰ ਸੰਘ ਬਟਾਲਾ ਅਤੇ ਯੂਥ ਸਵਰਨਕਾਰ ਰਾਜਪੂਤ ਸਭਾ ਦੀ ਸਾਂਝੀ ਪ੍ਰਧਾਨਗੀ ਹੇਠ ਹੋਈ ਮੀਟਿੰਗ

ਬਟਾਲਾ,1 ਅਕਤੂਬਰ 2023 (ਦੀ ਪੰਜਾਬ ਵਾਇਰ)। ਅੱਜ ਸਵਰਨਕਾਰ ਸੰਘ ਬਟਾਲਾ ਦੇ ਪ੍ਰਧਾਨ ਮਨੋਜ ਢੱਲਾ ਅਤੇ ਯੂਥ ਸਵਰਨਕਾਰ ਰਾਜਪੂਤ ਸਭਾ ਦੇ ਪ੍ਰਧਾਨ ਵਿਵੇਕ ਆਸ਼ਟ ਦੀ ਸਾਂਝੀ ਪ੍ਰਧਾਨਗੀ ਹੇਠ ਡਾਇਮੰਡ ਐਵੇਨਿਊ ਵਿਖੇ ਇੱਕ ਮੀਟਿੰਗ ਹੋਈ। ਜਿਸ ਵਿੱਚ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਕਲਸੀ ਮੁੱਖ ਮਹਿਮਾਨ ਵਜੋਂ ਪਹੁੰਚੇ। ਟੀਮ ਦੇ ਨਾਲ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸਵਰਨਕਾਰ ਸੰਘ ਪੰਜਾਬ ਦੇ ਪ੍ਰਧਾਨ ਯਸ਼ਪਾਲ ਚੌਹਾਨ, ਆਪਣੀ ਕਾਰਜਕਾਰਨੀ ਸਮੇਤ ਪਹੁੰਚੇ ਅਤੇ ਸਾਰਿਆਂ ਨੇ ਸਰਬਸੰਮਤੀ ਨਾਲ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਸਵਰਨਕਾਰ ਸੰਘ ਪੰਜਾਬ ਦੇ ਸਰਪ੍ਰਸਤ ਬਣਨ ਦੀ ਬੇਨਤੀ ਕੀਤੀ, ਜਿਸ ਨੂੰ ਵਿਧਾਇਕ ਕਲਸੀ ਵੱਲੋਂ ਪ੍ਰਵਾਨ ਕਰ ਲਿਆ ਗਿਆ।

ਇਸ ਮੋਕੇ ਵਿਧਾਇਕ ਸ਼ੈਰੀ ਕਲਸੀ ਨੇ ਭਰੋਸਾ ਦਿਵਾਇਆ ਕਿ ਸੁਨਿਆਰੇ ਭਰਾਵਾਂ ਨੂੰ ਆ ਰਹੀਆਂ ਮੁਸ਼ਕਿਲਾਂ, ਸਮੱਸਿਆਵਾਂ ਅਤੇ ਸੁਰੱਖਿਆ ਸਬੰਧੀ ਪ੍ਰਬੰਧਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਬਟਾਲਾ ਸ਼ਹਿਰ ਅੰਦਰ ਲਗਾਤਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਵਿਕਾਸ ਪੱਖੋਂ ਹਲਕਾ ਬਟਾਲਾ ਨੂੰ ਨਮੂਨੇ ਦਾ ਹਲਕਾ ਬਣਾਉਣ ਲਈ ਦਿਨ ਰਾਤ ਯਤਨਸ਼ੀਲ ਹਨ। 

ਇਸ ਮੌਕੇ ਗੋਲਡਮੈਨ ਐਸੋਸੀਏਸ਼ਨ ਦੇ ਸੀਨੀਅਰ ਆਗੂ ਦਲਜੀਤ ਸੂਰੀ, ਡਾ. ਮੁੱਖ ਨਿਰਦੇਸ਼ਕ ਰਾਜਕੁਮਾਰ ਲੂਥਰਾ ਜਵੈਲਰਜ਼ ਅਤੇ ਸਵਰਨਕਾਰ ਸੰਘਰਸ਼ ਸਮਿਤੀ ਦੇ ਪ੍ਰਧਾਨ ਨਰੇਸ਼ ਲੂਥਰਾ, ਕੈਸ਼ੀਅਰ ਪੰਜਾਬ ਵਰਿੰਦਰ ਆਸ਼ਟ, ਸਕੱਤਰ ਪੰਜਾਬ ਸਤਪਾਲ ਚੌਹਾਨ, ਧਰਮਪਾਲ ਚੌਹਾਨ, ਵਿਕਰਮ ਚੌਹਾਨ, ਗੌਰਵ ਚੌਹਾਨ, ਬੌਬੀ ਸੂਰੀ, ਨਰੇਸ਼ ਆਸ਼ਟ ਅਤੇ ਆਮ ਆਦਮੀ ਪਾਰਟੀ ਦੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ।

Written By
The Punjab Wire