x
Close

Recent Posts

ਪੰਜਾਬ ਰਾਜਨੀਤੀ

ਸ. ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ 15 ਜਿਲਾ ਪ੍ਰਧਾਨਾਂ ਦੀ ਪਹਿਲੀ ਲਿਸਟ ਜਾਰੀ।

ਸ. ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ 15 ਜਿਲਾ ਪ੍ਰਧਾਨਾਂ ਦੀ ਪਹਿਲੀ ਲਿਸਟ ਜਾਰੀ।
  • PublishedAugust 30, 2023

ਚੰਡੀਗੜ੍ਹ 30 ਅਗਸਤ 2023 (ਦੀ ਪੰਜਾਬ ਵਾਇਰ)। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆਂ ਅੱਜ ਪਾਰਟੀ ਦੇ 15 ਜਿਲਾ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ।

ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਸੂਚੀ ਅਨੁਸਾਰ ਜਿਹਨਾਂ ਆਗੂਆਂ ਨੂੰ ਜਿਲਾਵਾਰ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਬਾਬਾ ਟੇਕ ਸਿੰਘ ਧਨੌਲਾ ਨੂੰ ਜਿਲਾ ਬਰਨਾਲਾ, ਸ. ਤਜਿੰਦਰ ਸਿੰਘ ਸੰਘਰੇੜੀ ਨੂੰ ਜਿਲਾ ਸੰਗਰੂਰ, ਸ. ਤਰਲੋਚਨ ਸਿੰਘ ਧਲੇਰ ਨੂੰ ਜਿਲਾ ਮਲੇਰਕੋਟਲਾ, ਸ. ਬਲਕਾਰ ਸਿੰਘ ਗੋਨਿਆਣਾ ਨੂੂੰ ਜਿਲਾ ਬਠਿੰਡਾ, ਸ. ਗੁਰਮੇਲ ਸਿੰਘ ਫਫੜੇ ਭਾਈਕੇ ਨੂੰ ਜਿਲਾ ਮਾਨਸਾ, ਸ. ਪ੍ਰੀਤਇੰਦਰ ਸਿੰਘ ਸੰਮੇਵਾਲੀ ਨੂੰ ਜਿਲਾ ਸ਼੍ਰੀ ਮੁਕਤਸਰ ਸਾਹਿਬ, ਸ. ਸ਼ਰਨਜੀਤ ਸਿੰਘ ਚਨਾਰਥਲ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ, ਸ. ਲਖਵਿੰਦਰ ਸਿੰਘ ਲੱਖੀ ਨੂੰ ਜਿਲਾ ਹੁਸ਼ਿਆਰਪੁਰ, ਸ. ਜਸਮੇਲ ਸਿੰਘ ਬੌਂਦਲੀ ਨੂੂੰ ਪੁਲਿਸ ਜਿਲਾ ਖੰਨਾਂ, ਸ. ਸੁਖਦੀਪ ਸਿੰਘ ਸੁਕਾਰ ਨੂੰ ਜਿਲਾ ਸ਼ਹੀਦ ਭਗਤ ਸਿੰਘ ਨਗਰ, ਸ. ਅਮਰਜੀਤ ਸਿੰਘ ਲੰਢੇਕੇ ਨੂੰ ਜਿਲਾ ਮੋਗਾ, ਸ. ਭੁਪਿੰਦਰ ਸਿੰਘ ਭਿੰਦਾ ਨੂੂੰ ਜਿਲਾ ਲੁਧਿਆਣਾ (ਸ਼ਹਿਰੀ), ਸ. ਸਰਵਣ ਸਿੰਘ ਕੁਲਾਰ ਨੂੰ ਜਿਲਾ ਕਪੂਰਥਲਾ, ਸ. ਚਮਕੌਰ ਸਿੰਘ ਟਿੱਬੀ ਜਿਲਾ ਫਿਰੋਜਪੁਰ ਅਤੇ ਸ਼੍ਰੀ ਸ਼ਤੀਸ਼ ਕੁਮਾਰ ਗਰੋਵਰ ਨੂੂੰ ਜਿਲਾ ਪ੍ਰਧਾਨ ਫਰੀਦਕੋਟ (ਸ਼ਹਿਰੀ) ਬਣਾਇਆ ਗਿਆ ਹੈ।

Written By
thepunjabwire