ਚੰਡੀਗੜ੍ਹ, 24 ਜਨਵਰੀ (ਦੀ ਪੰਜਾਬ ਵਾਇਰ)। ਪੰਜਾਬ ਦੀ ਧਰਤੀ ਇੰਨੀ ਉਪਜਾਉ ਹੈ ਕਿ ਉਸ ਤੇ ਕੁੱਝ ਵੀ ਉਗਾਇਆ ਜਾ ਸਕਦਾ ਹੈ, ਪਰ ਹਾਂ ਪੰਜਾਬ ਦੀ ਧਰਤੀ ਤੇ ਨਫ਼ਰਤ ਦਾ ਬੀਜ਼ ਬਿਲਕੁਲ ਨਹੀਂ ਉੱਗਦਾ। ਇਹ ਸ਼ਬਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੁੰਬਈ ਇੱਕ ਚੈਨਲ ਨੂੰ ਇੰਟਰਵਿਓ ਦੌਰਾਨ ਕਹੇ। ਇਨ੍ਹਾਂ ਦੋਂ ਸ਼ਬਦਾ ਨਾਲ ਹੀ ਮੁੱਖ ਮੰਤਰੀ ਨੇ ਦੇਸ਼ ਅੰਦਰ ਨਫ਼ਰਤ ਫੈਲਾ ਰਹੀ ਪਾਰਟੀ ਅਤੇ ਲੋਕਾਂ ਨੂੰ ਜਿੱਥੇ ਕੜ੍ਹਾ ਸੰਦੇਸ਼ ਦੇਣ ਦੀ ਕੌਸ਼ਿਸ਼ ਕੀਤੀ ਉੱਥੇ ਹੀ ਆਮ ਲੋਕਾ ਨੂੰ ਵੀ ਇਹ ਸੰਦੇਸ਼ਾ ਪਹੁੰਚਾਇਆ ਕਿ ਪੰਜਾਬ ਸਰਕਾਰ ਉਨ੍ਹਾਂ ਲਈ ਜੀ ਤੋੜ ਮਿਹਨਤ ਕਰ ਰਹੀ ਹੈ ਤਾਂ ਜੋਂ ਉਨ੍ਹਾਂ ਨੂੰ ਆਪਣਾ ਪਰਿਵਾਰ ਆਪਣਾ ਪੰਜਾਬ ਛੱਡ ਕੇ ਆਈਲੈਟਸ ਕਰ ਵਿਦੇਸ਼ਾ ਵਿੱਚ ਨਾ ਭੱਜਣਾ ਪਵੇ। ਉਨ੍ਹਾਂ ਦੇ ਸ਼ਬਦਾ ਨੇ ਸਾਫ ਕਰ ਦਿੱਤਾ ਕਿ ਪੰਜਾਬ ਅੰਦਰ ਨਫ਼ਰਤ ਦੀ ਖੇਤੀ ਕਿਸੇ ਵੀ ਤਰ੍ਹਾਂ ਨਾਲ ਫਲ ਫੁੱਲ ਨਹੀਂ ਸਕਦੀ।
ਇੰਟਰਵਿਊ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਪੰਜਾਬ ਦੇ ਨੌਜਵਾਨਾਂ, ਬੇਟੇ ਬੇਟਿਆ ਨੂੰ ਪੰਜਾਬ ਅੰਦਰ ਹੀ ਉਨ੍ਹਾਂ ਦੀ ਡਿਗਰੀ ਮੁਤਾਬਿਕ ਕੰਮ ਮਿਲ ਜਾਵੇ ਤਾਂ ਜੋਂ ਉਹਨਾਂ ਨੂੰ ਪੰਜਾਬ ਨਾ ਛੱੜਨਾ ਪਵੇਂ। ਮੁੱਖ ਮੰਤਰੀ ਮਾਨ ਦੇ ਇਸ ਸੰਦੇਸ਼ ਨੇ ਜਿੱਥੇ ਨੌਜਵਾਨਾ ਅੰਦਰ ਇੱਕ ਨਵੀਂ ਰੂਹ ਫੂਕਣ ਦਾ ਕੰਮ ਕੀਤਾ ਹੈ ਅਤੇ ਉਨ੍ਹਾਂ ਦਾ ਵਿਸ਼ਵਾਸ ਸਰਕਾਰ ਪ੍ਰਤਿ ਵਧਿਆ ਹੈ। ਉੱਥੇ ਹੀ ਇਸ ਬਿਆਨ ਨੇ ਨਫ਼ਰਤ ਦੀ ਰਾਜ਼ਨੀਤੀ ਦੇ ਬੀਜ਼ ਬੋਅਣ ਵਾਲਿਆਂ ਨੂੰ ਵੀ ਸੌਚਣ ਤੇ ਮਜਬੂਰ ਕਰ ਦਿੱਤਾ ਹੈ।