ਹੋਰ ਗੁਰਦਾਸਪੁਰ ਪੰਜਾਬ ਮੁੱਖ ਖ਼ਬਰ ਰਾਜਨੀਤੀ

ਵਿਜਿਲੈਂਸ ਦੀ ਰਡਾਰ ਤੇ ਜ਼ਿਲ੍ਹਾ ਗੁਰਦਾਸਪੁਰ ਦੇ ਇੱਕ ਕਾਂਗਰਸੀ ਵਿਧਾਇਕ

ਵਿਜਿਲੈਂਸ ਦੀ ਰਡਾਰ ਤੇ ਜ਼ਿਲ੍ਹਾ ਗੁਰਦਾਸਪੁਰ ਦੇ ਇੱਕ ਕਾਂਗਰਸੀ ਵਿਧਾਇਕ
  • PublishedOctober 4, 2022

ਬੈਂਕ ਖਾਤਿਆਂ ਦੀ ਮੰਗੀ ਜਾ ਰਹੀ ਜਾਣਕਾਰੀ, 8 ਰਿਸ਼ਤੇਦਾਰਾਂ ਦੇ ਬੈਂਕ ਖਾਤਿਆਂ ਅਤੇ ਲਾਕਰਾਂ ਬਾਰੇ ਮੰਗੀ ਗਈ ਪੂਰੀ ਡਿਟੇਲ

ਵਿਜੀਲੈਂਸ ਦੇ ਉੱਚ ਅਧਿਕਾਰੀ ਕੁਝ ਵੀ ਕਹਿਣ ਤੋਂ ਬਚਦੇ ਹੋਏ ਆਏ ਨਜ਼ਰ

ਗੁਰਦਾਸਪੁਰ, 4 ਅਕਤੂਬਰ (ਮੰਨਣ ਸੈਣੀ)। ਕਾਂਗਰਸ ਦੇ ਰਾਜ ਦੌਰਾਨ ਵਿਜਿਲੈਂਸ ਦੇ ਸ਼ਿਕੰਜੇ ਦਾ ਸ਼ਿਕਾਰ ਹੋਏ ਵੱਡੇ ਮੰਤਰੀਆਂ ਤੋਂ ਬਾਅਦ ਹੁਣ ਗੁਰਦਾਸਪੁਰ ਜ਼ਿਲ੍ਹੇ ਤੋਂ ਇੱਕ ਵਿਧਾਇਕ ਵਿਜੀਲੈਂਸ ਵਿਭਾਗ ਦੀ ਰਡਾਰ ‘ਤੇ ਆ ਗਏ ਹਨ। ਜਿਸ ਦੇ ਚਲਦਿਆਂ ਕਾਂਗਰਸੀ ਵਿਧਾਇਕ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਸਮੇਤ ਕੁੱਲ ਅੱਠ ਲੋਕਾਂ ਦੇ ਬੈਂਕ ਖਾਤਿਆਂ ਅਤੇ ਲਾਕਰਾਂ ਦੀ ਜਾਣਕਾਰੀ ਲੈਣ ਲਈ ਇੱਕ ਬੇੱਹਦ ਸੀਕਰਟ ਚਿੱਠੀ ਲਿੱਖੀ ਗਈ ਹੈ। ਹਾਈ ਪ੍ਰੋਫਾਈਲ ਕੇਸ ਹੋਣ ਕਾਰਨ ਵਿਜੀਲੈਂਸ ਵਿਭਾਗ ਦੇ ਸਥਾਨਕ ਡੀਐਸਪੀ ਪੱਧਰ ਦੇ ਅਧਿਕਾਰੀ ਖੁੱਲ ਕੇ ਕੁਝ ਵੀ ਕਹਿਣ ਤੋਂ ਮੂੰਹ ਮੋੜਦੇ ਨਜ਼ਰ ਆਏ । ਐਸਐਸਪੀ ਅੰਮ੍ਰਿਤਸਰ ਦਾ ਵੀ ਕਹਿਣਾ ਹੈ ਕਿ ਜੇਕਰ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਹੋ ਸਕਦਾ ਹੈ ਕਿ ਸਭ ਕੁਝ ਕਿਸੇ ਦੀ ਸ਼ਿਕਾਇਤ ’ਤੇ ਹੋ ਰਿਹਾ ਹੋਵੇ, ਪਰ ਉਹ ਸਾਰਾ ਮਾਮਲਾ ਦੇਖ ਕੇ ਹੀ ਕੁਝ ਕਹਿ ਸਕਦੇ ਹਨ।

ਦਾ ਪੰਜਾਬ ਵਾਇਰ ਨੂੰ ਮਿਲੇ ਪੱਤਰ ਅਨੁਸਾਰ ਵਿਜੀਲੈਂਸ ਵਿਭਾਗ ਗੁਰਦਾਸਪੁਰ ਵੱਲੋ ਸਮੂਹ ਬੈਂਕਾਂ ਨੂੰ ਵਿਧਾਇਕ ਅਤੇ ਉਨ੍ਹਾਂ ਦੇ 8 ਹੋਰ ਪਾਰਿਵਾਰਿਕ ਮੈਂਬਰਾ ਦੇ ਨਾਂ ‘ਤੇ ਬਣੇ ਬੈਂਕ ਖਾਤਿਆਂ, ਲੋਨ ਖਾਤਿਆਂ ਅਤੇ ਬੈਂਕ ਲਾਕਰਾਂ ਦਾ ਰਿਕਾਰਡ ਦੇਣ ਲਈ ਕਿਹਾ ਗਿਆ ਹੈ। ਜਿਨ੍ਹਾਂ ਦਾ ਰਿਕਾਰਡ ਮੰਗਿਆ ਗਿਆ ਹੈ, ਉਨ੍ਹਾਂ ਵਿੱਚ ਵਿਧਾਇਕ, ਉਨ੍ਹਾਂ ਦੇ ਪਿਤਾ, ਉਨ੍ਹਾਂ ਦੀ ਮਾਤਾ, ਉਨ੍ਹਾਂ ਦੇ ਭਰਾ, ਵਿਧਾਇਕ ਦੀ ਪਤਨੀ , ਅਤੇ ਉਹਨਾਂ ਦੇ ਪਿੰਡ ਦੀ ਰਹਿਣ ਵਾਲੀ ਇੱਕ ਔਰਤ ਅਤੇ ਇੱਕ ਆਦਮੀ ਅਤੇ ਉਹਨਾਂ ਦੇ ਹੀ ਰਿਸ਼ਤੇਦਾਰ ਜੋ ਕੀ ਮੌਜੂਦਾ ਐਮਸੀ ਵੀ ਹੈ ਦੇ ਰਿਕਾਰਡਾ ਦੀ ਮੰਗ ਕੀਤੀ ਗਈ ਹੈ।

ਇਸ ਲੈਟਰ ਸਬੰਧੀ ਪੁਸ਼ਟੀ ਕਰਨ ਲਈ ਜਦੋਂ ਗੁਰਦਾਸਪੁਰ ਦੇ ਡੀ.ਐਸ.ਪੀ ਨਿਰਮਲ ਸਿੰਘ ਨਾਲ ਗੱਲ ਕੀਤੀ ਗਈ ਅਤੇ ਉਨ੍ਹਾਂ ਨੂੰ ਇਹ ਸਾਰੀ ਜਾਣਕਾਰੀ ਕਿਸ ਸਿਕਾਇਤ ਸੰਬੰਧੀ ਲੈਣ ਤੇ ਸਵਾਲ ਕੀਤਾ ਗਿਆ ਤਾਂ ਪਹਿਲਾਂ ਤਾਂ ਉਹ ਮਾਮਲੇ ਨੂੰ ਟਾਲਦੇ ਹੋਏ ਨਜ਼ਰ ਆਏ ਅਤੇ ਕਦੇ ਇਸ ਨੂੰ ਗੁਪਤ ਜਾਂਚ ਦਾ ਮਾਮਲਾ ਕਰਾਰ ਦਿੱਤਾ। ਬਾਅਦ ਵਿੱਚ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਉਨ੍ਹਾਂ ਨੂੰ ਇਸ ਬਾਬਤ ਕੁਝ ਨਹੀਂ ਪਤਾ ਕਿ ਜਾਂਚ ਚੱਲ ਰਹੀ ਹੈ ਜਾਂ ਨਹੀਂ ਅਤੇ ਇਹ ਸੱਭ ਵਿਭਾਗੀ ਮੈਟਰ ਕਰਾਰ ਦਿੱਤਾ

ਇਸੇ ਤਰ੍ਹਾਂ ਜਦੋਂ ਵਿਜੀਲੈਂਸ ਵਿਭਾਗ ਅੰਮ੍ਰਿਤਸਰ ਦੇ ਐਸਐਸਪੀ ਵਰਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੇਕਰ ਜਾਂਚ ਚੱਲ ਰਹੀ ਹੈ ਤਾਂ ਜਰੂਰ ਕਿਸੇ ਦੀ ਸ਼ਿਕਾਇਤ ਤੇ ਹੀ ਚੱਲ ਰਹੀ ਹੋਵੇਗੀ, ਉਨ੍ਹਾਂ ਕਿਹਾ ਕਿ ਇਹ ਪੱਤਰ ਉਹਨਾਂ ਦੇ ਪੱਧਰ ਤੇ ਨਹੀਂ ਲਿਖਿਆ ਗਿਆ। ਬੁੱਧਵਾਰ ਨੂੰ ਉਨ੍ਹਾਂ ਇਸ ਸਬੰਧੀ ਪੂਰੀ ਜਾਣਕਾਰੀ ਇਕੱਠੀ ਕਰਕੇ ਦੱਸਣ ਦੀ ਗੱਲ਼ ਕਹੀ।

ਇਸੇ ਤਰ੍ਹਾਂ ਜੱਦ ਜੱਦ ਵਿਜੀਲੈਂਸ ਵਿਭਾਗ ਦੇ ਡਾਇਰੈਕਟਰ ਅਤੇ ਏ.ਡੀ.ਜੀ.ਪੀ ਵਰਿੰਦਰ ਕੁਮਾਰ ਨਾਲ ਸੰਪਰਕ ਦੀ ਗੱਲ ਕਹੀ ਗਈ ਤਾਂ ਉਨ੍ਹਾਂ ਵੱਲੋਂ ਫੋਨ ਨਹੀਂ ਚੁੱਕਿਆ ਗਿਆ। ਹਾਲਾਕਿ ਇੱਥੇ ਇਹ ਦੱਸਣਯੋਗ ਹੈ ਕਿ ਕਿਸੇ ਨੇ ਵੀ ਇਸ ਬਾਬਤ ਪੱਤਰ ਨੂੰ ਨਹੀਂ ਨਕਾਰਿਆ।

Written By
The Punjab Wire