ਗੁਰਦਾਸਪੁਰ, 21 ਸਤੰਬਰ (ਮੰਨਣ ਸੈਣੀ)। ਰਾਜਪਾਲ ਨੇ ਸੰਵਿਧਾਨ ਦੀ ਮਰਿਆਦਾ ਨੂੰ ਬਰਕਾਰ ਰੱਖਿਆ ਹੈ। ਇਹ ਕਹਿਣਾ ਹੈ ਵਿਰੋਧੀ ਦੱਲ ਦੇ ਨੇਤਾ ਅਤੇ ਪੰਜਾਬ ਦੇ ਸੈਡੋ ਮੁੱਖ ਮੰਤਰੀ ਪ੍ਰਤਾਪ ਸਿੰਘ ਬਾਜਵਾ ਦਾ, ਜਿਨ੍ਹਾਂ ਦੀ ਮੰਗ ਪੰਜਾਬ ਰਾਜਪਾਲ ਵੱਲੋਂ ਸਵਿਕਾਰ ਕੀਤੀ ਗਈ ਹੈ। ਵਿਰੋਧੀ ਦਲ ਦੇ ਨੇਤਾ ਅਤੇ ਸੈਡੋ ਮੁੱਖ ਮੰਤਰੀ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਹ ਸਤਿਕਾਰਯੋਗ ਰਾਜਪਾਲ ਸ਼੍ਰੀ ਬਨਵਾਰੀ ਲਾਲ ਪੁਰੋਹਤ ਜੀ ਨੂੰ ‘ਆਪ’ ਸਰਕਾਰ ਦੁਆਰਾ “ਭਰੋਸੇ ਦੇ ਮਤੇ” ‘ਤੇ ਇੱਕ ਦਿਨ ਦਾ ਵਿਧਾਨ ਸਭਾ ਸੈਸ਼ਨ ਵਾਪਸ ਲੈਣ ਦਾ ਆਦੇਸ਼ ਦੇਣ ਲਈ ਵਧਾਈ ਦਿੰਦੇ ਹਨ ਜੋ ਸਦਨ ਦੇ ਨਿਯਮਾਂ ਦੇ ਵਿਰੁੱਧ ਸੀ।
ਬਾਜਵਾ ਨੇ ਪ੍ਰੈਸ ਨੂੰ ਜਾਰੀ ਆਪਣੇ ਬਿਆਨ ਵਿੱਚ ਕਿਹਾ ਕਿ ਮਾਣਯੋਗ ਰਾਜਪਾਲ ਨੇ ਆਪਣੇ ਇਸ ਕਦਮ ਨਾਲ ਸਾਡੇ ਸੰਵਿਧਾਨ ਅਤੇ ਵਿਧਾਨ ਸਭਾ ਦੇ ਮਾਣ-ਸਨਮਾਨ ਨੂੰ ਬਰਕਰਾਰ ਰੱਖਿਆ ਹੈ। ਉਹਨਾਂ ਕਿਹਾ ਕਿ ਇਸ ਨਾਲ ਅਰਵਿੰਦ ਕੇਜਰੀਵਾਲ ਜੋਂ ਆਪਣੀ ਨਾਪਾਕ ਸਿਆਸੀ ਮੰਤਵਾਂ ਲਈ ਸੰਵਿਧਾਨਕ ਸੰਸਥਾਵਾਂ ਅਤੇ ਸਥਾਪਤ ਲੋਕਤੰਤਰੀ ਪ੍ਰਕਿਰਿਆਵਾਂ ਦੀ ਦੁਰਵਰਤੋਂ ਦੀ ਵਰਤੋਂ ਕਰ ਰਹੇ ਸਨ ਨੂੰ ਇਹ ਸੁਨੇਹਾ ਗਿਆ ਹੈ ਕਿ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।ਬਾਜਪਾ ਨੇ ਕਿਹਾ ਕਿ ਇਹ “ਵਿਸ਼ਵਾਸ ਮਤਾ ਕੇਜਰੀਵਾਲ ਅਤੇ ਪੰਜਾਬ ਸਰਕਾਰ ਨੂੰ ਦਰਪੇਸ਼ ਵੱਖ-ਵੱਖ ਸਕੈਂਡਲਾਂ ਅਤੇ ਮੁਸ਼ਕਲਾਂ ਤੋਂ ਜਨਤਾ ਦਾ ਧਿਆਨ ਹਟਾਉਣ ਲਈ ਇੱਕ ਡਰਾਮੇਬਾਜ਼ੀ ਤੋਂ ਇਲਾਵਾ ਹੋਰ ਕੁਝ ਨਹੀਂ ਸੀ।
ਇਸ ਘਟਨਾ ਨੇ ਇੱਕ ਵਾਰ ਫਿਰ ਦਿਖਾਇਆ ਹੈ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕੇਜਰੀਵਾਲ ਦੇ ਹੱਥਾਂ ਵਿੱਚ ਇੱਕ ਮੋਹਰਾ ਹੈ ਜੋ ਆਪਣੇ ਸਿਆਸੀ ਮਾਲਕ ਨੂੰ ਖੁਸ਼ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ।
ਦੱਸਣਯੋਗ ਹੈ ਕਿ ਵਿਰੋਧੀ ਦਲ ਦੇ ਨੇਤਾ ਵੱਲੋਂ ਮਾਨਯੋਗ ਰਾਜਪਾਲ ਨੂੰ ਪੱਤਰ ਲਿੱਖਿਆ ਗਿਆ ਸੀ ਕਿ ਪੰਜਾਬ ਸਰਕਾਰ ਵੱਲੋਂ ਬੁਲਾਇਆ ਗਿਆ ਇਜਲਾਸ ਸੰਵਿਧਾਨ ਦੇ ਖਿਲਾਫ ਹੈ ਅਤੇ ਪੰਜਾਬ ਦੇ ਲੋਕਾਂ ਦੇ ਕਿਸੇ ਵੀ ਫਾਇਦੇ ਲਾਇਕ ਨਹੀਂ ਹੈ। ਜਿਸ ਨੂੰ ਪੰਜਾਬ ਦੇ ਰਾਜ ਪਾਲ ਵੱਲ਼ੋਂ ਸਵੀਕਾਰ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਵੱਲੋਂ ਬੁਲਾਏ ਗਏ ਸੈਸ਼ਨ ਨੂੰ ਰੱਦ ਕਰ ਦਿੱਤਾ ਹੈ।