ਗੁਰਦਾਸਪੁਰ ਦੇਸ਼ ਪੰਜਾਬ ਮੁੱਖ ਖ਼ਬਰ ਰਾਜਨੀਤੀ

ਭਾਜਪਾ ਦੀ ਮਜਬੂਰੀ ਅਤੇ ਜ਼ਰੂਰਤ ਹੈ ਕੈਪਟਨ ਅਮਰਿੰਦਰ ਸਿੰਘ, ਕੈਪਟਨ ਨੂੰ ਇਸ ਲਈ ਬਣਾਇਆ ਜਾ ਸਕਦਾ ਹੈ ਦੇਸ਼ ਦਾ ਉਪ ਰਾਸ਼ਟਰਪਤੀ, ਜਾਣੋਂ ਕੀ ਹੈ ਵਜ੍ਹਾ

ਭਾਜਪਾ ਦੀ ਮਜਬੂਰੀ ਅਤੇ ਜ਼ਰੂਰਤ ਹੈ ਕੈਪਟਨ ਅਮਰਿੰਦਰ ਸਿੰਘ,  ਕੈਪਟਨ ਨੂੰ ਇਸ ਲਈ ਬਣਾਇਆ ਜਾ ਸਕਦਾ ਹੈ ਦੇਸ਼ ਦਾ ਉਪ ਰਾਸ਼ਟਰਪਤੀ, ਜਾਣੋਂ ਕੀ ਹੈ ਵਜ੍ਹਾ
  • PublishedJuly 3, 2022

ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਲੰਦਨ ਤੋਂ ਵਾਪਸੀ ਤੋਂ ਬਾਅਦ ਉਨ੍ਹਾਂ ਦੀ ਪੰਜਾਬ ਲੋਕ ਕਾਂਗਰਸ ਪਾਰਟੀ ਭਾਜਪਾ ਅੰਦਰ ਹੋ ਸਕਦਾ ਹੈ ਰਲੇਵਾ

ਗੁਰਦਾਸਪੁਰ, 3 ਜੁਲਾਈ (ਮੰਨਣ ਸੈਣੀ)। ਪਿਛਲੇ ਦਿਨ੍ਹਾਂ ਤੋਂ ਮੀਡਿਆਂ ਅੰਦਰ ਚਰਚਾ ਪੂਰੇ ਸ਼ਿਖਰਾਂ ਤੇ ਹੋ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਦੇ ਸਹਿਯੋਗੀ ਦਲ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਮੋਦੀ ਸਰਕਾਰ ਦੇਸ਼ ਦਾ ਉਪ ਰਾਸ਼ਟਰਪਤੀ ਬਣਾ ਸਕਦੀ ਹੈ। ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਇਲਾਜ਼ ਲਈ ਲੰਦਨ ਤੋਂ ਪਰਤਨ ਤੋਂ ਬਾਅਦ ਕੈਪਟਨ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਦਾ ਭਾਜਪਾ ਅੰਦਰ ਰਲੇਵਾਂ ਹੋ ਜਾਵੇਗਾ ਅਤੇ ਫੇਰ ਕੈਪਟਨ ਨੂੰ ਦੇਸ਼ ਦਾ ਉਪ ਰਾਸ਼ਟਰਪਤੀ ਬਣਾਇਆ ਜਾਵੇਗਾ। ਭਵਿੱਖ ਦੇ ਗਰਭ ਵਿੱਚ ਕੀ ਹੈ ਇਹ ਤਾਂ ਕੋਈ ਨਹੀਂ ਦੱਸ ਸਕਦਾ, ਪਰ ਹਾਂ ਕੈਪਟਨ ਨੂੰ ਦੇਸ਼ ਦਾ ਉਪ ਰਾਸ਼ਟਰਰਪਤੀ ਬਣਾਉਣ ਦੀਆਂ ਸੰਭਾਵਨਾ ਵਿੱਚ ਦੱਮ ਜਰੂਰ ਹੈ ਕਿਉਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਪੰਜਾਬ ਨੂੰ ਕਿਸੇ ਵੀ ਹਾਲ ਵਿੱਚ ਅੱਖਾ ਪਰੋਖੇ ਨਹੀਂ ਰੱਖ ਸੱਕਦੇ । ਜਿਸ ਦੇ ਚਲਦੀਆਂ ਉਹਨਾਂ ਦੀ ਪਾਰਟੀ ਵੱਲੋਂ ਜਰੂਰ ਇਸ ਫੈਸਲੇ ਤੇ ਵਿਚਾਰ ਕੀਤਾ ਜਾ ਸਕਦਾ ਹੈ। ਜਿਸਦੀ ਕੋਈ ਇੱਕ ਨਹੀਂ ਬਲਕਿ ਕਈ ਵਜ੍ਹਾਂ ਹਨ। ਜਿਨ੍ਹਾਂ ਵਿੱਚ ਰਾਜਨੀਤੀਕ ਲਾਭ ਦੇ ਨਾਲ ਨਾਲ ਦੇਸ਼ ਦੀ ਏਕਤਾ ਅਤੇ ਅਖੰਡਤਾ ਦਾ ਮਸਲਾ ਵੀ ਸ਼ਾਮਿਲ ਹੈ।

ਇਤਿਹਾਸ ਤੇ ਅਗਰ ਗੌਰ ਕੀਤਾ ਜਾਵੇ ਤਾਂ ਪੰਜਾਬ ਤੋਂਂ ਹੀ ਲੋਕ ਲਹਿਰਾਂ ਦਾ ਤੂਫ਼ਾਨ ਉਠਦਾ ਰਿਹਾ ਹੈ। ਚਾਹੇ ਉਹ ਆਜ਼ਾਦੀ ਦੀ ਲੜਾਈ ਹੋਵੇ ਯਾਂ ਤਿੰਨ ਖੇਤੀ ਕਾਨੂੰਨ ਵਾਪਿਸੀ ਦੀ ਮੰਗ। ਪੰਜਾਬ ਦੇ ਲੋਕ ਅੱਗੇ ਲੱਗ ਕੇ ਸਰਕਾਰਾਂ ਨੂੰ ਪਿਛੇ ਹੱਟਣ ਤੇ ਮਜਬੂਰ ਕਰਦਿਆਂ ਰਹੇ ਹਨ। ਕਿਉਂਕਿ ਪੰਜਾਬ ਵਿੱਚ ਭਾਜਪਾ ਦਾ ਕੋਈ ਖਾਸ ਜਨਾਧਾਰ ਨਹੀਂ ਹੈ। ਜਿਸ ਤੇ ਹੁਣ ਉਹ ਕੰਮ ਕਰਦੇ ਹੋਏ ਪੰਜਾਬ ਅੰਦਰ ਜਨਾਧਾਰ ਵਧਾਉਣ ਲਈ ਹਰ ਹੀਲਾ ਅਪਣਾ ਰਹੀ ਹੈ। ਕੇਂਦਰ ਸਰਕਾਰ ਨੂੰ ਏਸ ਵੇਲੇ ਸੱਭ ਤੋਂ ਜਿਆਦਾ ਚੁਨੌਤੀ ਵੀ ਪੰਜਾਬ ਤੋਂ ਹੀ ਮਿਲ ਰਹੀ ਹੈ, ਅਤੇ ਕੇਂਦਰ ਸਰਕਾਰ ਅਤੇ ਖਾਸ਼ ਕਰ ਪੰਜਾਬ ਦੇ ਜਾਣਕਾਰ ਪ੍ਰਧਾਨਮੰਤਰੀ ਨਰਿੰਦਰ ਮੋਦੀ ਇਸ ਤੇ ਖੁੱਦ ਵਿਸ਼ੇਸ਼ ਰੂਚੀ ਲੈਂਦੇ ਪ੍ਰਤਿਤ ਹੋ ਰਹੇ ਹਨ।

ਕਿਉਕਿ ਦੇਸ਼ ਦੇ ਸਭ ਤੋਂ ਮਜਬੂਤ ਮੰਨੇ ਜਾਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੂੰ ਬੈਕ ਫੁੱਟ ਤੇ ਭੇਜਣ ਵਾਲੇ ਕੋਈ ਹੋਰ ਨਹੀਂ ਬਲਕਿ ਪੰਜਾਬੀ ਹੀ ਸਨ। ਦੇਸ਼ ਦੇ ਪ੍ਰਧਾਨ ਮੰਤਰੀ ਦਾ ਵਿਰੋਧ ਕਰ ਉਨ੍ਹਾਂ ਦੀ ਰੈਲੀ ਨਾ ਹੋਣ ਦੇਣ ਵਾਲੇ ਵੀ ਪੰਜਾਬੀ ਹੀ ਸਨ। ਚਾਹੇ ਉਸ ਪਿੱਛੇ ਕਿਸੇ ਵੀ ਸਰਕਾਰ ਦਾ ਹੱਥ ਰਿਹਾ ਹੋਵੇ। ਦੇਸ਼ ਦੇ ਫੈਸਲਿਆਂ ਖਿਲਾਫ਼ ਸੱਭ ਤੋਂ ਪਹਿਲਾ ਮਤਾ ਲਿਆਉਣ ਵਾਲਾ ਵੀ ਪੰਜਾਬ ਹੀ ਹੈ। ਚਾਹੇ ਉਹ ਤਿੰਨ ਖੇਤੀ ਕਾਨੂੰਨ ਹੋਣ ਯਾ ਹੁਣ ਲਾਗੂ ਕੀਤੀ ਗਈ ਅਗਨੀਪੱਥ ਯੋਜਨਾ। ਪੰਜਾਬ ਅੰਦਰ ਭਾਜਪਾ ਦਾ ਆਪਣਾ ਆਧਾਰ ਨਾ ਹੋਣ ਕਾਰਨ ਕੇਂਦਰ ਲਈ ਇਹ ਇੱਕ ਵੱਡਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।

ਕੈਪਟਨ ਅਮਰਿੰਦਰ ਸਿੰਘ ਕਿਓ ਹਨ ਭਾਜਪਾ ਲਈ ਖਾਸ

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਾਜਪਾ ਲਈ ਖਾਸ ਕਿਉ ਹਨ ਇਹ ਇੱਕ ਬੇਹੱਦ ਮੁਸ਼ਕਿਲ ਸਵਾਲ ਹੈ ਪਰ ਕੈਪਟਨ ਅਮਰਿੰਦਰ ਸਿੰਘ ਵੱਲੋ ਮੁੱਖ ਮੰਤਰੀ ਰਹਿੰਦੇ ਹੋਏ ਖੇਤੀ ਕਾਨੂੰਨਾ ਖਿਲਾਫ਼ ਕੇਂਦਰ ਸਰਕਾਰ ਨਾਲ ਵੀ ਜਾ ਭਿੜਣਾ, ਵਿਧਾਨ ਸਭਾ ਵਿੱਚ ਮਤਾ ਲਿਆਉਣਾ ਇੱਕ ਬੇਹਦ ਵੱਡਾ ਜਵਾਬ ਹੈ। ਕੈਪਟਨ ਦੀ ਦੂਰਦਰਸ਼ੀ ਸੋਚ ਕਾਰਣ ਵੀ ਉਸ ਵੇਲੇ ਦੇਸ਼ ਦੇ ਸਭ ਤੋਂ ਵੱਡੀ ਪਾਰਟੀ ਅਤੇ ਮਜਬੂਤ ਪ੍ਰਧਾਨਮੰਤਰੀ ਮੰਨੇ ਜਾਣ ਵਾਲੇ ਨਰਿੰਦਰ ਮੋਦੀ ਨੂੰ ਖੇਤੀ ਕਾਨੂੰਨ ਵਾਪਿਸ ਲੈਣ ਤੇ ਮਜਬੂਰ ਹੋਣ ਦਾ ਕਾਰਨ ਬਣੀ। ਕਿਓਕਿ ਪੰਜਾਬ ਤੋਂ ਉੱਠੀ ਲਹਿਰ ਪੂਰੇ ਦੇਸ਼ ਅੰਦਰ ਫੈਲ ਚੁੱਕੀ ਸੀ। ਜਿਸ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਹਿਮ ਭੂਮਿਕਾ ਰਹੀ।

ਆਪਣੀ ਗੱਲ ਤੇ ਖੱਰੇ ਉਤਰੇ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦਾ ਕੀਤਾ ਸਫ਼ਾਇਆ

ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਗੱਲ ਉਦੇ ਇੱਕ ਵਾਰ ਫੇਰ ਪੁਗਾਈ ਜੱਦ ਉਹਨਾਂ ਦੀ ਆਪਣੀ ਹੀ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਗੱਦੀ ਤੋਂ ਲਾਹ ਦਿੱਤੀ। ਫੌਜ਼ੀ ਕੈਪਟਨ ਅਮਰਿੰਦਰ ਸਿੰਘ ਨੇ ਦਿਲੇਰ ਫੌਜਿਆਂ ਵਾਗ ਸਰੇਆਮ ਐਲਾਨ ਕਰਦੇ ਹੋਏ ਭਾਜਪਾ ਦੀ ਮਦਦ ਮੰਗੀ ਕਿ ਉਹ ਪੰਜਾਬ ਅੰਦਰੋਂ ਕਾਂਗਰਸ ਦਾ ਸਫਾਇਆ ਕਰ ਦੇਣਗੇਂ ਅਤੇ ਉਸ ਵਿੱਚ ਫਤਿਹ ਵੀ ਹਾਸਿਲ ਕੀਤੀ ਅਤੇ ਕਾਂਗਰਸ ਮਹਿਜ 18 ਸੀਟਾਂ ਤੱਕ ਸੀਮਿਤ ਹੋ ਕੇ ਰਹਿਣ ਦਿੱਤਾ। ਕੈਪਟਨ ਨੇ ਆਪਣੇ ਸਹਿਯੋਗਿਆਂ ਨੂੰ ਭਾਜਪਾ ਨਾਲ ਜੁੜਣ ਲਈ ਕਿਹਾ ਅਤੇ ਆਪ ਉਨ੍ਹਾਂ ਦੇ ਸਾਰਧੀ ਬਣੇ।

ਕੈਪਟਨ ਦਾ ਦੇਸ਼ ਪ੍ਰੇਮ ਅਤੇ ਪਾਕਿਸਤਾਨ ਦੇ ਪ੍ਰਤੀ ਸੱਖਤ ਰੁੱਖ ਤੋਂ ਸ਼ਾਇਦ ਹੀ ਕੋਈ ਅੰਜਾਨ ਹੋਵੇ। ਕੈਪਟਨ ਅਮਰਿੰਦਰ ਸਿੰਘ ਸ਼ੁਰੂ ਤੋਂ ਹੀ ਦੇਸ਼ ਦੀ ਏਕਤਾ ਅਖੰਡਤਾ ਦੇ ਹਾਮੀ ਅਤੇ ਖਾਲਿਸਤਾਨੀ ਅਤੇ ਅਲਗਾਵਾਦੀਆਂ ਤੋਂ ਵਿਰੋਧੀ ਰਹੇ ਹਨ ਅਤੇ ਕਦੇ ਅਲਗਾਵਵਾਦੀਆਂ ਨੂੰ ਸਿਰ ਨਹੀਂ ਚੁੱਕਣ ਦਿੱਤਾ । ਜੋਂ ਭਾਰਤੀ ਜਨਤਾ ਪਾਰਟੀ ਦੀ ਵੀ ਮੁੱਖ ਟੀਚਾ ਹੈ।

ਪਰ ਹੁਣ ਫੇਰ ਦੇਸ਼ ਵਿੱਚ ਇਸ ਵਕਤ ਅਲਗਾਵਵਾਦੀ ਆਪਣਾ ਸਿਰ ਚੁੱਕ ਰਹੇ ਹਨ ਅਤੇ ਭਾਜਪਾ ਨੂੰ ਕੈਪਟਨ ਇੱਕ ਸਹੀਂ ਦਿਸ਼ਾ ਚਾਲਕ ਜਾਪ ਰਹੇ ਹਨ। ਉਸੇ ਤਰ੍ਹਾਂ ਪੰਜਾਬ ਅੰਦਰ ਵੀ ਅਲਗਾਵਾਦੀ ਤਾਕਤਾਂ ਸਿਰ ਚੁੱਕ ਰਹਿਆਂ ਹਨ ਜਿਹਨਾਂ ਤੇ ਨੱਥ ਪਾਏ ਜਾਣ ਦੀ ਲੋੜ ਹੈ। ਕੈਪਟਨ ਅਮਰਿੰਦਰ ਕੋਲ ਪੂਰਾ ਤਜੂਰਬਾ ਹੈ ਅਤੇ ਭਾਜਪਾ ਕੋਲ ਪਾਵਰ ਜਿਸ ਦਾ ਅਗਾਮੀ ਸਮੇਂ ਵਿੱਚ ਫਾਇਦਾ ਲਿਆ ਜਾ ਸਕਦਾ। ਦੂਜੇ ਪਾਸੇ ਖੁੱਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋ ਕਈ ਸਿੱਖ ਸ਼ਖਸਿਅਤਾਂ ਨਾਲ ਖੁਦ ਆਪ ਮਿਲ ਚੁੱਕੇ ਹਨ ਅਤੇ ਹੁਣ ਪੰਜਾਬ ਦੇ ਸਿੱਖਾ ਦਾ ਵਿਸ਼ਵਾਸ ਪਾਉਣ ਦਾ ਯਤਨ ਕੀਤਾ ਜਾ ਰਿਹਾ ਹੈ।

ਇਹ ਹੀ ਸੱਭ ਤੋਂ ਵੱਡਾ ਕਾਰਨ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਦੇਸ਼ ਦਾ ਉਪ ਰਾਸ਼ਟਰਪਤੀ ਐਲਾਨ ਕੇ ਪੰਜਾਬੀਆਂ ਅਤੇ ਸਿੱਖਾ ਨੂੰ ਇਹ ਸੰਦੇਸ਼ ਦਿੱਤਾ ਜਾ ਸਕਦਾ ਹੈ ਕਿ ਭਾਜਪਾ ਕਦੇ ਪੰਜਾਬ ਸੂਬੇ ਨੂੰ ਅੱਖਾ ਪਰੋਖੇ ਨਹੀਂ ਕਰ ਸਕਦੀ ਅਤੇ ਉਨ੍ਹਾਂ ਲਈ ਪੰਜਾਬ ਅੰਦਰ ਅਮਨ ਸ਼ਾਂਤੀ ਬਹਾਲ ਰਹਿਣੀ ਕਿੰਨੀ ਮਹਤੱਵਪੂਰਨ ਹੈ।

Written By
The Punjab Wire