ਕ੍ਰਾਇਮ ਗੁਰਦਾਸਪੁਰ ਦੇਸ਼ ਪੰਜਾਬ ਮੁੱਖ ਖ਼ਬਰ ਰਾਜਨੀਤੀ ਵਿਸ਼ੇਸ਼

ਜਾਣੋ ਪੰਜਾਬ ਪੁਲਿਸ ਦਾ ਗੌਰਵਸ਼ਾਲੀ ਇਤਿਹਾਸ:- ਜ਼ਿਲ੍ਹਾ ਗੁਰਦਾਸਪੁਰ ਅੰਦਰ 1947 ਤੋਂ ਹੁਣ ਤੱਕ ਕੁੱਲ 63 ਐਸਐਸਪੀ ਅਧਿਕਾਰੀ ਹੋਏ ਤੈਨਾਤ,

ਜਾਣੋ ਪੰਜਾਬ ਪੁਲਿਸ ਦਾ ਗੌਰਵਸ਼ਾਲੀ ਇਤਿਹਾਸ:- ਜ਼ਿਲ੍ਹਾ ਗੁਰਦਾਸਪੁਰ ਅੰਦਰ 1947 ਤੋਂ ਹੁਣ ਤੱਕ ਕੁੱਲ 63 ਐਸਐਸਪੀ ਅਧਿਕਾਰੀ ਹੋਏ ਤੈਨਾਤ,
  • PublishedJune 15, 2022

ਗੁਰਦਾਸਪੁਰ, 15 ਜੂਨ (ਮੰਨਣ ਸੈਣੀ)। ਪੰਜਾਬ ਪੁਲਸ ਦਾ ਇਤਿਹਾਸ ਅਤਿ ਗੌਰਵਸ਼ਾਲੀ ਰਿਹਾ ਹੈ ਅਤੇ ਇਹ ਆਪਣੇ ਕਰਤਬ ਨੂੰ ਤਰਜੀਹ ਦੇਣ ਲਈ ਪ੍ਰਸਿੱਧ ਹੈ। ਇਥੋਂ ਤੱਕ ਕਿ ਸੁਤੰਤਰਤਾ ਤੋਂ ਪਹਿਲਾਂ ਵੀ ਪੰਜਾਬ ਪੁਲਸ ਆਪਣੇ ਪ੍ਰਭਾਵੀ ਪੁਲਸ ਤੰਤਰ ਲਈ ਦੇਸ਼ ਵਿਚ ਪ੍ਰਸਿੱਧ ਸੀ ਅਤੇ ਇਸ ਦੀ ਪ੍ਰਸਿੱਧੀ ਨਿੱਜੀ ਰਹਿਨੁਮਾਈ ਤੇ ਨਿੱਜੀ ਉਦਾਹਰਨਾਂ ਰਾਹੀਂ ਅਤੇ ਇਹਨਾਂ ਸਾਰੀਆਂ ਸ਼ਾਨਦਾਰ ਰਵਾਇਤਾਂ , ਅਨੁਸ਼ਾਸਨ ਅਤੇ ਉਚ ਦਰਜੇ ਦੇ ਪੇਸ਼ਵਰਾਨਾ ਨਜ਼ਰੀਏ ਕਾਰਨ ਲਗਾਤਾਰ ਵਾਧਾ ਹੋ ਰਿਹਾ ਹੈ।

ਪੰਜਾਬ ਪੁਲਿਸ ਵੱਲੋਂ ਆਧਿਕਾਰਿਤ ਵੈਬਸਾਇਟ ਤੋਂ ਲਏ ਗਏ ਆਂਕੜੇ ਅਨੁਸਾਰ 1849 ਵਿਚ ਅੰਗਰੇਜ਼ੀ ਸ਼ਾਸਨ ਵਲੋਂ ਪੰਜਾਬ ਨੂੰ ਆਪਣੇ ਰਾਜ ਵਿੱਚ ਸ਼ਾਮਲ ਕਰਨ ਤੋਂ ਬਾਅਦ ਪੰਜਾਬ ਪੁਲਸ 1861 ਤੋਂ ਬਾਅਦ ਇੱਕ ਵੱਖਰੀ ਸੰਸਥਾ ਵਜੋਂ ਉੱਭਰ ਕੇ ਸਾਹਮਣੇ ਆਈ। ਆਪਣੇ 150 ਸਾਲਾਂ ਦੇ ਇਤਿਹਾਸ ਵਿਚ ਪੁਲਸ ਦਸਤੇ ਨੇ ਰਾਜ ਵਿਚ ਕਈ ਔਖੇ ਪੜਾਵਾਂ ਦਾ ਸਾਹਮਣਾ ਕੀਤਾ ਹੈ। ਕਨੂੰਨ ਤੇ ਵਿਵਸਥਾ ਦੀ ਸਥਿਤੀ ਨਾਲ ਨਜਿੱਠਣ ਦੀ ਜ਼ਿਮੇਵਾਰੀ ਪੁਲਸ ਦੇ ਸਾਹਮਣੇ ਇਕ ਚੁਣੌਤੀ ਰਹੀ ਹੈ ਕਿਉਂਕਿ ਰਾਜ ਦੇ ਲੋਕ ਜਮਾਂਦਰੂ ਤੌਰ ਤੇ ਸੂਰਬੀਰ ਤੇ ਜੁਝਾਰੂ ਪ੍ਰਵਿਰਤੀ ਦੇ ਮਾਲਕ ਹਨ।

Punjab Police

ਪੁਲਸ ਦੀ ਪੁਨਰਗਠਨ ਪ੍ਰਕਿਰਿਆ 1898 ਵਿਚ ਸ਼ੁਰੂ ਹੋਈ, ਜਦੋਂ ਕਿ ਇੰਸਪੈਕਟਰ ਜਨਰਲ ਦੀ ਅਸਾਮੀ ਤੇ ਸੈਨਾ ਦੇ ਅਧਿਕਾਰੀਆਂ ਦੀ ਨਿਯੁਕਤੀ ਦੀ ਪ੍ਰਥਾ ਬੰਦ ਕੀਤੀ ਗਈ ਪ੍ਰੰਤੂ ਅੰਗਰੇਜਾਂ ਵਲੋਂ 1902 ਵਿਚ ਇੰਡੀਅਨ ਪੁਲਸ ਕਮਿਸ਼ਨ ਦੀ ਸਥਾਪਨਾ ਕਰਕੇ ਪੁਲਸ ਪ੍ਰਣਾਲੀ ਵਿਚ ਖਾਮੀਆਂ ਦੀ ਸ਼ਨਾਖਤ ਕਰਨ ਲਈ ਇਕ ਸਾਰਥਕ ਜਤਨ ਕੀਤਾ ਗਿਆ ਸੀ। ਇਸ ਪ੍ਰਕਾਰ ਰਾਜ ਵਿਚ ਪੁਲਸ ਕਰਮੀਆਂ ਦੀ ਗਿਣਤੀ ਵਧਾਉਣ ਲਈ ਸਿਫਾਰਸ਼ ਕੀਤੀ ਗਈ ਸੀ। 1891 ਵਿਚ ਫਿਲੌਰ ਵਿਖੇ ਪੁਲਸ ਸਿਖਲਾਈ  ਸਕੂਲ ਦੀ ਸਥਾਪਨਾ ਅਤੇ ਉਸ ਤੋਂ ਉਪਰੰਤ ਫਿੰਗਰ ਪ੍ਰਿੰਟ ਸੈਕਸ਼ਨ ਚਾਲੂ ਕਰਨਾ ਪੰਜਾਬ ਪੁਲਸ ਦੀਆਂ ਪ੍ਰਾਪਤੀਆਂ ਵਿਚ ਸ਼ਾਮਲ ਹੈ।

50 ਦੇ ਦਹਾਕੇ ਦੇ ਅੰਤ ਵਿਚ ਪੰਜਾਬ ਪੁਲਸ ਵਿਚ ਵਧੇਰੇ ਸੁਧਾਰ ਕਰਨ ਦੀ ਜ਼ਰੂਰਤ ਮਹਿਸੂਸ ਕੀਤੀ ਗਈ ਸੀ। ਸਾਲ 1961 ਵਿਚ ਭਾਰਤ ਦੇ ਸਾਬਕਾ ਚੀਫ ਜਸਿਟਸ ਦੀ ਅਗਵਾਈ ਹੇਠ ਇਕ ਕਮਿਸ਼ਨ ਦੀ ਸਥਾਪਨਾ ਕੀਤੀ ਗਈ ਸੀ। ਜਿਸ ਨੇ ਕਿ ਮਈ 1962 ਵਿਚ ਆਪਣੀ ਰਿਪੋਰਟ ਪੇਸ਼ ਕੀਤੀ। ਇਸ ਕਮਿਸ਼ਨ ਦੀਆਂ ਸਿਫਾਰਸ਼ਾਂ ਵਿਚ ਪੁਲਸ ਦਸਤੇ ਦੀ ਸਕਰੀਨਿੰਗ, ਡਾਇਰੈਕਟਰ ਫੌਂਰੈਂਸਿਕ ਸਾਇੰਸ ਲੈਬੋਰੇਟਰੀ ਅਧੀਨ ਵਾਰਦਾਤ ਦੇ ਸੁਰਾਗਾਂ ਦੀ ਜਾਂਚ ਲਈ ਸਾਇੰਸ ਪ੍ਰਯੋਗਸ਼ਾਲਾ ਦੀ ਸਥਾਪਨਾ ਅਤੇ ਖੋਜ ਕੇਂਦਰ ਦੀ ਸਥਾਪਨਾ, ਮਨੁੱਖੀ ਵਸੀਲੇ ਵਿਕਾਸ ਦੀਆਂ ਬਿਹਤਰ ਯੋਜਨਾਵਾਂ ਚਾਲੂ ਕਰਨਾ ਸ਼ਾਮਲ ਸੀ। ਉਦੋਂ ਤੋਂ ਹੁਣ ਤੱਕ ਰਾਜ ਵਿਚ ਪੁਲਸ ਦਸਤਿਆਂ ਨੇ ਬੜੀ ਤਰੱਕੀ ਕੀਤੀ ਹੈ।

ਭਾਵੇਂ ਉਹ ਭਾਰਤ-ਪਾਕਿਸਤਾਨ ਦੀ ਵੰਡ ਦੌਰਾਨ ਲੱਖਾਂ ਦੀ ਗਿਣਤੀ ਵਿਚ ਜਨ ਸਮੂਹ ਦੇ ਵਟਾਂਦਰੇ ਦੇ ਅਤੀ ਸੰਵੇਦਨਸ਼ੀਲ ਵਾਕਿਆਂ ਨਾਲ ਨਿਜੱਠਣਾ ਹੋਵੇ ਜਾਂ ਪੰਜਾਹ ਦੇ ਦਹਾਕੇ ਵਿਚ ਡਕੈਤੀਆਂ ਦੀਆਂ ਵਾਰਦਾਤਾਂ ਉੱਤੇ ਕਾਬੂ ਪਾਉਣਾ ਹੋਵੇ ਜਾਂ ਸੱਠਵਿਆਂ ਸੱਤਰਵਿਆਂ ਵਿਚ ਨਕਸਲੀ ਹਿੰਸਾ ਦੇ ਮਾਮਲੇ ਹੋਣ। ਪੰਜਾਬ ਪੁਲਸ ਨੇ ਸਫਲਤਾ ਪੂਰਵਕ ਹਿੰਸਾ ਉਪਰ ਕਾਬੂ ਪਾਇਆ ਹੈ। ਸਰਹੱਦੀ ਸੁਰੱਖਿਆ ਦਸਤੇ ਦੀ ਸਥਾਪਨਾ ਤੋਂ ਪਹਿਲਾਂ ਪਾਕਿਸਤਾਨ ਨਾਲ ਲਗਦੀ ਬਹੁਤੀ ਵਸੋਂ ਵਾਲੀ ਗੈਰ ਕੁਦਰਤੀ ਭੋਂ-ਵਾਲੀ ਸੀ਼ਮਾ ਅਤੇ ਗੈਰ-ਦੋਸਤਾਨਾ ਜਲਵਾਯੂ ਵਾਲੇ ਬੰਜਰ ਪਹਾੜੀ ਵਾਸੀਆਂ ਲਦਾਖ ਅਤੇ ਕਸ਼ਮੀਰ ਦੇ ਚੀਨ ਨਾਲ ਲੱਗਦੀਆਂ ਸੀਮਾਵਾਂ ਉਤੇ ਪੰਜਾਬ ਆਰਮਡ ਪੁਲਸ ਬਟਾਲੀਅਨਾਂ ਦੀ ਤਾਇਨਾਤੀ ਮੱਧ-ਸੱਠਵਿਆਂ ਤੱਕ ਕੀਤੀ ਜਾਂਦੀ ਰਹੀ ਸੀ। ਉਹਨਾਂ ਬਹਾਦਰ ਜਵਾਨਾਂ ਨੇ 1962 ਅਤੇ 1965 ਵਿਚ ਬਿਦੇਸ਼ੀਆਂ ਵਲੋਂ ਹਥਿਆਰਬੰਦ ਹਮਲਿਆਂ ਦਾ ਸਾਹਮਣਾ ਕੀਤਾ ਸੀ। ਪਿਛਲੇ ਕੁਝ ਕੁ ਸਾਲਾਂ ਦੌਰਾਨ ਪੰਜਾਬ ਪੁਲਸ ਨੇ ਪੰਜਾਬ ਵਿਚ ਦਹਿਸ਼ਤਵਾਦ ਦੇ ਖੂਨੀ ਦੌਰ ਦਾ ਸਫਲਤਾ ਪੂਰਵਕ ਸਾਹਮਣਾ ਕੀਤਾ ਹੈ, ਜਿਸ ਵਿੱਚ 1981-1994 ਦੌਰਾਨ ਤਕਰੀਬਨ 20 ਹਜ਼ਾਰ ਲੋਕਾਂ ਨੇ ਆਪਣੀਆਂ ਜਾਨਾਂ ਗਵਾਈਆਂ ਸਨ। ਹੁਣ ਆਧੁਨਿਕ ਸੰਚਾਰ ਸਾਜੋਸਮਾਨ, ਕਲਾਤਮਕ ਸੂਚਨਾ ਪ੍ਰਣਾਲੀ, ਵਧੀਆ ਉਪਕਰਨਾਂ ਨਾਲ ਲੈਸ, ਵਿਗਿਆਨਕ ਪ੍ਰਯੋਗਸ਼ਲਾਵਾਂ, ਅਧਿਕ ਜਵਾਬ-ਦੇਹ ਪੁਲਸ ਅਧਿਕਾਰੀ ਪੰਜਾਬ ਪੁਲਸ ਦਾ ਇੱਕ ਹਿਸਾ ਬਣ ਚੁੱਕੇ ਹਨ। ਇਹ ਇਕ ਦ੍ਰਿੜ ਵਿਸ਼ਵਾਸੀ, ਦਿਲਦਾਰ ਅਤੇ ਆਪਣੀ ਵੱਖਰੀ ਪਹਿਚਾਨ ਰੱਖਣ ਵਾਲਾ ਪੁਲਸ ਦਸਤਾ ਹੈ।

ਜ਼ਿਲਾ ਗੁਰਦਾਸਪੁਰ ਦੇ ਪਹਿਲ੍ਹੇ ਐਸਐਸਪੀ ਸਨ ਪੁਰਸ਼ਿੰਦਰ ਸਿੰਘ (ਆਈਪੀ), ਹੁਣ ਤੱਕ ਕੁੱਲ 63 ਐਸਐਸਪੀ ਰਹੇ ਤੈਨਾਤ

ਗੱਲ ਜੇਕਰ ਜ਼ਿਲ੍ਹਾ ਗੁਰਦਾਸਪੁਰ ਦੀ ਕੀਤੀ ਜਾਵੇ ਤਾਂ ਆਜ਼ਾਦੀ ਤੋਂ ਬਾਅਦ ਤੋਂ ਲੈ ਕੇ ਹੁਣ ਤੱਕ ਜ਼ਿਲ੍ਹੇ ਦੀ ਪੁਲਿਸ ਨੇ ਕਈ ਤਰ੍ਹਾਂ ਦੇ ਚੰਗੇ ਮਾੜੇ ਹਾਲਾਤ ਵੇਖੇ, ਪਰ ਪੁਲਿਸ ਕਰਮਚਾਰੀਆਂ ਦੀ ਬਹਾਦੁਰੀ ਦੇ ਕਿੱਸੇ ਅੱਜ ਵੀ ਆਮ ਸੁਣੇ ਜਾ ਸੱਕਦੇ ਹਨ। ਭਾਰਤ- ਪਾਕਿਸਤਾਨ ਵੰਡ ਤੋਂ ਬਾਅਦ ਗੁਰਦਾਸਪੁਰ ਜ਼ਿਲ੍ਹੇ ਅੰਦਰ 18 ਅਗਸਤ 1947 ਨੂੰ ਤੈਨਾਤ ਕੀਤੇ ਗਏ ਪਹਿਲੇ ਡਿਪਟੀ ਕਮਿਸ਼ਨਰ ਕਨ੍ਹੱਈਆ ਲਾਲ ਦੇ ਨਾਲ ਜ਼ਿਲ੍ਹੇ ਨੂੰ ਬਤੌਰ ਪਹਿਲੇ ਐਸਐਸਪੀ ਪੁਰਸ਼ਿੰਦਰ ਸਿੰਘ (ਆਈਪੀ) ਮਿਲੇ। ਇਸ ਤੋਂ ਬਾਅਦ ਹੁਣ ਤੱਕ ਪੁਲਿਸ ਜ਼ਿਲ੍ਹੇ ਗੁਰਦਾਸਪੁਰ ਅੰਦਰ ਕੁੱਲ 62 ਅਧਿਕਾਰੀ ਇੱਥੇ ਤੈਨਾਤ ਰਹਿ ਚੁੱਕੇ ਹਨ ਅਤੇ 63 ਵੇਂ ਮੌਜੂਦਾ ਆਈਪੀਐਸ ਅਫ਼ਸਰ ਹਰਜ਼ੀਤ ਸਿੰਘ 1 ਅਪ੍ਰੈਲ 2022 ਤੋਂ ਬਾਅਦ ਤੋਂ ਆਪਣੀ ਡਿਉਟੀ ਪੁਲਿਸ ਜ਼ਿਲੇ ਜੇ ਪ੍ਰਮੁੱਖ ਦੇ ਤੌਰ ਤੇ ਨਿਭਾ ਰਹੇ ਹਨ।

ਜ਼ਿਲੇ ਅੰਦਰ ਤੈਨਾਤ ਰਹੇ ਕਈ ਐਸਐਸਪੀ ਪੰਜਾਬ ਦੇ ਡੀਜੀਪੀ ਰੈਂਕ ਤੱਕ ਪਹੁੰਚੇ ਅਤੇ ਕਇਆਂ ਰਾਹ ਬਦਲਦੇ ਹੋਏ ਰਾਜ਼ਨੀਤੀ ਚੁਣੀ। ਇਨ੍ਹਾਂ ਅੰਦਰ ਮੁਹੰਮਦ ਮੁਸ਼ਤਫ਼ਾ ਤੋਂ ਲੈ ਕੇ ਮੌਜੂਦਾ ਵਿਧਾਇਕ ਕੁੰਵਰ ਵਿਜ਼ੇ ਪ੍ਰਤਾਪ ਸ਼ਾਮਿਲ ਹਨ। ਇਹ ਵੀ ਦੱਸਣਯੋਗ ਹੈ ਕਿ ਬਟਾਲਾ ਵਾਲੇ ਇਲਾਕੇ ਅੰਦਰ ਕ੍ਰਾਇਮ ਰੇਟ ਜਿਆਦਾ ਹੋਣ ਕਾਰਣ 1988 ਵਿੱਚ ਪੁਲਿਸ ਜ਼ਿਲ੍ਹਾ ਬਟਾਲਾ ਵੱਖ ਕਰ ਦਿੱਤਾ ਗਿਆ ਸੀ ਅਤੇ 19-4-1988 ਨੂੰ ਆਈਪੀਐਸ ਸੁਮੇਧ ਸਿੰਘ ਸੈਣੀ ਨੂੰ ਬਟਾਲਾ ਦਾ ਪਹਿਲ੍ਹਾ ਐਸਐਸਪੀ ਲਗਾਇਆ ਗਿਆ ਸੀ।

ਗੁਰਦਾਸਪੁਰ ਜ਼ਿਲ੍ਹੇ ਅੰਦਰ ਤੈਨਾਤ ਰਹੇ ਪੂਰੇ ਅਧਿਕਾਰੀਆਂ ਦੀ ਲਿਸਟ ਇਸ ਪ੍ਰਕਾਰ ਹੈ।

Sr. No.Name of the SSPFromTo
1.  Sh.Purshinder Singh IP18.08.194731.12.1947
2.  Sh.Tarlok Singh IP01.01.194810.03.1949
3.  Sh.Didar Singh IPS11.03.194917.03.1950
4.  Sh.Narinder Singh IPS18.03.195004.06.1950
5.  Sh.N.S. Bains IPS05.06.195017.07.1951
6.  Sh.A.S. Midha IPS18.07.195119.04.1953
7.  Sh.A.K.Kaul IPS20.04.195321.03.1954
8.  Sh.Puran Singh IPS22.03.195425.05.1956
9.  Sh.Gurpuran Singh IPS10.06.195613.04.1959
10.  Sh.K.R. Singh IPS14.04.195915.04.1961
11.  Sh.G.B.S.Gill IPS08.06.196112.12.1962
12.  Sh.V.K.Kalia IPS31.12.196229.10.1966
13.  Sh.Krishan Kumar IPS30.10.196604.12.1967
14.  Sh.D.S.Mangat IPS10.01.196822.06.1969
15.  Sh.Parkash Chand IPS17.07.196921.05.1970
16.  Sh.B.R.Kapoor IPS06.06.197008.06.1971
17.  Sh.R.Sarangal IPS09.06.197128.08.1971
18.  Sh.S.R.Sharma IPS05.09.197105.06.1973
19.  Sh.D.S.Mohi IPS06.06.197310.03.1975
20.  Sh.M.M.R.Batra IPS10.03.197523.08.1978
21.  Sh.G.I.S. Bhullar IPS24.08.197810.06.1979
22.  Sh.R.K.Sharma IPS11.06.197909.11.1980
23.  Sh.J.S.Chahal IPS10.11.198028.10.1981
24.  Sh.D.S.Mohi IPS06.11.198128.09.1982
25.  Sh.P.Lal IPS28.09.198202.07.1983
26.  Sh.Ajit Singh IPS03.07.198327.03.1984
27.  Sh.A.P Pandey IPS28.03.198414.04.1985
28.  Sh.J.P. Birdi Padamshri IPS14.04.198520.04.1988
29.  Sh.P.M.Das,IPS20.04.198805.10.1989
30.  Sh.S.S.Bhullar PPS05.10.198927.03.1990
31.  Sh.Brijinder Kumar IPS28.03.199021.09.1990
32.  Sh.S.K.Goel IPS21.09.199005.10.1993
33.  Sh.Mohd.Mustafa IPS06.10.199331.08.1995
34.  Sh.Jasminder Singh IPS01.09.199530.11.1996
35.  Sh.Arpit Shukla PPS30.11.199627.02.1997
36.  Sh.Gaurav Yadav IPS27.02.199717.12.1998
37.  Sh.Varinder Kumar IPS18.12.199828.04.2001
38.  Sh.Sukhdev Singh PPS28.04.200109.11.2001
39.  Sh.Lok Nath Angra PPS11.11.200104.03.2002
40.  Sh.Barjinder Uppal IPS05.03.200212.07.2002
41.  Sh.Varinder Kumar IPS14.07.200214.02.2003
42.  Sh.R.P.S.Brar IPS14.02.200326.02.2004
43.  Sh.Narinder Bhargav PPS26.02.200415.12.2004
44.  Sh.Ishwar Singh IPS15.12.200409.05.2005
45.  Sh.Pramod Ban IPS09.05.200515.04.2006
46.  Sh.Param Raj Singh Umra Nangal,IPS15.04.200621.12.2006
47.  Sh.Surinderpal Singh Virk IPS22.12.200608.01.2007
48.  Sh.Kunwar Vijay Pratap Singh IPS10.01.200717.04.2007
49.  Sh.Lok Nath Angra IPS22.04.200701.09.2010
50.  Sh.Varinder Paul Singh, PPS02.09.201031.03.2012
51.  Sh.Ravcharan Singh Brar, PPS22.04.201206.08.2012
52.  Sh.Raj Jit Singh Hundal, PPS06.08.201214.04.2013
53.  Sh.S.K.Kalia, IPS14.04.201302.05.2013
54.  Sh.Sukhwant Singh Gill, PPS02.05.201307.08.2014
55.Sh.Gurpreet Singh Toor, PPS07.08.201429.03.2016
56.Sh.Jagdeep Singh Hundal, PPS29.03.201608.08.2016
57.Sh.Jasdeep Singh,PPS08.08.201618-03-2017
58.Sh.Bhupinderjit Singh Virk,PPS18-03-201704-09-2017
59.Sh.Harcharan Singh Bhullar, IPS04-09-201713-07-2018
60.Sh.Swarandeep Singh, PPS13-07-201804.06.2020
61.Dr.Rajinder Singh Sohal, PPS, (PMG,PMMS)04.06.202025.03.2021
62. Dr. Nanak Singh, IPS25.03.202101.04.2022
63. Sh.Harjeet Singh, IPS01.04.2022 
    
    
Written By
The Punjab Wire