ਮੂਸੇਵਾਲਾ ਦੇ ਚਾਹਵਾਨਾਂ ਅਤੇ ਦੁੱਖ ਦੀ ਘੜੀ ਵਿੱਚ ਸਾਥ ਦੇਣ ਵਾਲੇਆਂ ਨੂੰ ਦਿੱਤਾ ਭੋਗ ਤੇ ਪਹੁੰਚਣ ਦਾ ਸੱਦਾ
ਚੰਡੀਗੜ੍ਹ, 4 ਜੂਨ (ਦ ਪੰਜਾਬ ਵਾਇਰ)। ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੋਰ ਸਿੰਘ ਨੇ ਲਾਇਵ ਹੋ ਕੇ ਦਿਲ ਦੀ ਗੱਲ ਸਾਂਝੀ ਕੀਤੀ ਹੈ। ਉਹਨਾਂ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਤਰ੍ਹਾ ਤਰ੍ਹਾ ਦੀਆਂ ਗੱਲਾ ਅਤੇ ਅਟਕਲਾਂ ਤੇ ਵਿਰਾਮ ਚਿੰਹ ਲਗਾਉਦੇਂ ਹੋਏ ਕਿਸੇ ਵੀ ਗੱਲ ਤੇ ਯਕੀਨ ਨਾ ਕਰਨ ਦੀ ਗੱਲ ਆਖੀ ਹੈ।
ਮੂਸੇਵਾਲਾ ਦੇ ਪਿਤਾ ਨੇ ਕਿਹਾ ਉਹਨਾਂ ਇਹਨਾਂ ਗੱਲਾ ਨਾਲ ਉਹਨਾਂ ਦਾ ਦਿਲ ਬਹੁਤ ਦੁੱਖੀ ਹੁੰਦਾ। ਉਹਨਾਂ ਕਿਹਾ ਕਿ ਹਾਲੇ ਤਾਂ ਉਹਨਾਂ ਦੇ ਪੁੱਤ ਦਾ ਸਿਵਾ ਵੀ ਠੰਡਾ ਨਹੀਂ ਹੋਇਆ ਉਹਨਾਂ ਦਾ ਕੋਈ ਇਲੈਕਸ਼ਨ ਲੜਨ ਦਾ ਕੋਈ ਮਨ ਨਹੀਂ ਹੈ। ਉਹਨਾਂ ਲੋਕਾਂ ਨੂੰ 8 ਤਰੀਕ ਨੂੰ ਆਪਣੇ ਪੁੱਤਰ ਸਿੱਧੂ ਮੂਸੇਵਾਲਾ ਦੇ ਭੋਗ ਦਾ ਸੱਦਾ ਦੇਂਦੇ ਹੋਏ ਕਿਹਾ ਕਿ ਉਹ ਉਸੇ ਦਿਨ ਆਪਣੇ ਦਿਲ ਖੋਲ ਕੇ ਗੱਲਾ ਸਾਂਝੀਆਂ ਕਰਨਗੇਂ, ਹਾਲੇ ਉਹਨਾਂ ਦਾ ਮੰਨ ਬਹੁਤਾ ਕੁਝ ਕਹਿਣ ਦੇ ਹਾਲਾਤਾ ਵਿੱਚ ਨਹੀਂ। ਇਸ ਦੁੱਖਦਾਈ ਘੜੀ ਵਿੱਚ ਸਾਥ ਦੇਣ ਲਈ ਉਹਨਾਂ ਸਾਰੇਆ ਦਾ ਧੰਨਵਾਦ ਵੀ ਕੀਤਾ।
ਇਸ ਤੋਂ ਪਹਿਲਾ ਮੂਸੇਵਾਲਾ ਦੇ ਪਿਤਾ ਆਪਣੇ ਪੁੱਤਰ ਲਈ ਇੰਸਾਫ਼ ਦੀ ਗੁਹਾਰ ਕਰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇ ਸਨ।