Close

Recent Posts

ਗੁਰਦਾਸਪੁਰ ਦੇਸ਼ ਪੰਜਾਬ ਮੁੱਖ ਖ਼ਬਰ ਰਾਜਨੀਤੀ

ਵਿਰੋਧੀਆਂ ਦੇ ਨਿਸ਼ਾਨੇ ਤੇ ਮਾਨ ਸਰਕਾਰ: ਪੁਛਿਆ ਕੀ ਪੰਜਾਬ ਅੰਦਰ ਹੈ ਜੰਗਲ ਰਾਜ! ਕਿਹਾ ਮਾਨ ਸਾਹਿਬ ਕਿਰਪਾ ਕਰਕੇ ਜਾਗੋ

ਵਿਰੋਧੀਆਂ ਦੇ ਨਿਸ਼ਾਨੇ ਤੇ ਮਾਨ ਸਰਕਾਰ: ਪੁਛਿਆ ਕੀ ਪੰਜਾਬ ਅੰਦਰ ਹੈ ਜੰਗਲ ਰਾਜ! ਕਿਹਾ ਮਾਨ ਸਾਹਿਬ ਕਿਰਪਾ ਕਰਕੇ ਜਾਗੋ
  • PublishedJune 1, 2022

ਗੁਰਦਾਸਪੁਰ, 1 ਜੂਨ (ਮੰਨਣ ਸੈਣੀ)। ਹਰ ਦਿਨ ਪੰਜਾਬ ਅੰਦਰ ਵਿਗੜਦੇ ਜਾ ਰਹੀ ਕਾਨੂੰਨ ਵਿਵਸਥਾ ਤੇ ਪੰਜਾਬ ਸਰਕਾਰ ਪੂਰੀ ਤਰ੍ਹਾ ਘਿਰਦੀ ਨਜਰ ਆ ਰਹੀ ਹੈ। ਵਿਰੋਧੀਆਂ ਵੱਲੋਂ ਸਰਕਾਰ ਨੂੰ ਘੇਰਨ ਦਾ ਕੋਈ ਮੌਕਾ ਛੱਡਿਆ ਨਹੀਂ ਜਾ ਰਿਹਾ। ਜਿਸ ਦਾ ਮੁੱਖ ਕਾਰਨ ਹੈ ਕਿ ਇੱਕ ਮਹੀਨੇਂ ਅੰਦਰ ਪਹਿਲਾਂ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ ਮੋਹਾਲੀ ਵਿਖੇ ਆਰਪੀਜੀ ਬੰਬ ਧਮਾਕਾ, ਫ਼ੇਰ ਪਟਿਆਲਾ ਵਿਖੇ ਦੋ ਭਾਈਚਾਰਿਆਂ ‘ਚ ਟਕਰਾਅ, ਦੋ ਦਿਨ ਪਹਿਲਾਂ ਪ੍ਰਸਿੱਧ ਗਾਇਕ ਸਿੱਧੂ ਮੂਸੇ ਵਾਲਾ ਦਾ ਗੋਲ਼ੀਆਂ ਮਾਰ ਕੇ ਦਿਨ-ਦਿਹਾੜੇ ਕਤਲ ਅਤੇ ਅੱਜ ਲੁਧਿਆਣਾ ਨੇੜੇ 3 ਲੁਟੇਰਿਆਂ ਵੱਲੋਂ ਬੰਦੂਕ ਦੀ ਨੋਕ ‘ਤੇ ਸਵਾਰੀਆਂ ਨਾਲ ਭਰੀ ਬੱਸ ਦੇ ਕੰਡਕਟਰ ਦੀ ਲੁੱਟ ਨਾਲ ਸਰਕਾਰ ਬੈਕ ਫੁੱਟ ਤੇ ਆ ਜਾਣਾ। ਹਾਲਾਕਿ ਸਰਕਾਰ ਵੱਲੋਂ ਪੂਰੀ ਵਾਹ ਲਗਾ ਕੇ ਅਮਨ-ਕਨੂੰਨ ਬਹਾਲ ਹੋਣ ਦੀ ਗੱਲ਼ ਕਹੀ ਜਾ ਰਹੀ ਹੈ, ਪਰ ਵਿਰੋਧੀ ਇਹਨਾਂ ਘਟਨਾਵਾਂ ਨੂੰ ਅਮਨ-ਕਨੂੰਨ ਦੇ ਮੂੰਹ ‘ਤੇ ਚਪੇੜ ਦੱਸ ਰਹੇ ਹਨ।

ਇਸ ਸਬੰਧੀ ਵਿਧਾਨ ਸਭਾ ਅੰਦਰ ਵਿਰੋਧੀ ਦਲ ਦੇ ਨੇਤਾ ਅਤੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਪੰਜਾਬ ਅਰਾਜਕਤਾ ਵਿੱਚ ਘਿਰ ਗਿਆ ਹੈ। ਅਪਰਾਧੀਆਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਹੈ। ਸੀ.ਐਮ ਭਗਵੰਤ ਮਾਨ ਕਿਰਪਾ ਕਰਕੇ ਜਾਗੋ। ਉਹਨਾਂ ਪੁਛਿਆ ਕੀ ਇਹ ਬਦਲਾਵ ਤੁਸੀਂ ਅਤੇ ਅਰਵਿੰਦ ਕੇਜਰੀਵਾਲ ਚੋਣਾਂ ਤੋਂ ਪਹਿਲਾਂ ਕੀਤਾ ਵਾਅਦਾ ਹੈ?

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਸੰਬੰਧੀ ਤੰਜ ਕਸੱਦਿਆਂ ਪੁਛਿਆਂ ਕਿ ਪੰਜਾਬ ‘ਚ ਜੰਗਲ ਰਾਜ! ਪਿਛਲੇ 2 ਦਿਨਾਂ ‘ਚ 9 ਕਤਲ ਅੱਜ ਲੁਧਿਆਣਾ ਨੇੜੇ ਦਿਨ-ਦਿਹਾੜੇ ਇੱਕ ਵਿਅਸਤ ਹਾਈਵੇਅ ‘ਤੇ ਹਥਿਆਰਬੰਦ ਲੁਟੇਰਿਆਂ ਵੱਲੋਂ ਇੱਕ ਬੱਸ ਨੂੰ ਅਗਵਾ ਕਰਕੇ ਲੁੱਟ ਲਿਆ ਗਿਆ। ਕੈਪਟਨ ਦਾ ਕਹਿਣਾ ਹੈ ਕਿ ਭਗਵੰਤ ਮਾਨ ਸਰਕਾਰ ਵਿਨਾਸ਼ਕਾਰੀ ਸਾਬਤ ਹੋ ਰਹੀ ਹੈ। ਪੂਰੇ ਪੰਜਾਬ ਵਿੱਚ ਡਰ ਦਾ ਮਾਹੌਲ ਹੈ।

ਪੰਜਾਬ ਦੇ ਸਾਬਕਾ ਮੰਤਰੀ ਪ੍ਰਗਟ ਸਿੰਘ ਨੇ ਵੀ ਆਪਣੀ ਪ੍ਰਤੀਕ੍ਰਿਰਿਆ ਦਿੱਤੀ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਅਮਨ-ਕਾਨੂੰਨ ਦੀ ਹਾਲਤ ਖਸਤਾ ਹੋ ਗਈ ਹੈ। ਕਤਲਾਂ, ਪਟਿਆਲਾ ਝੜਪ, ਰਾਕੇਟ ਲਾਂਚਰ ਹਮਲੇ ਅਤੇ AN-94 ਹਮਲੇ ਤੋਂ ਬਾਅਦ ਹੁਣ ਲੁਧਿਆਣਾ-ਜਲ ਹਾਈਵੇਅ ‘ਤੇ ਹਥਿਆਰਬੰਦ ਲੁਟੇਰਿਆਂ ਵੱਲੋਂ ਬੰਦੂਕ ਦੀ ਨੋਕ ‘ਤੇ ਬੱਸ ਨੂੰ ਅਗਵਾ ਕਰਕੇ ਲੁੱਟ ਲਿਆ ਗਿਆ ਹੈ। ਪੰਜਾਬ ਵਿੱਚ ਬਹੁਤਿਆਂ ਦੀ ਯਾਦ ਵਿੱਚ ਨਹੀਂ ਹੋਇਆ। ਭਗਵੰਤ ਮਾਨ ਸਰਕਾਰ ਯਕੀਨਨ ਪੰਜਾਬ ਦੇ ਇਤਿਹਾਸ ਦੀ ਸਭ ਤੋਂ ਅਯੋਗ ਸਰਕਾਰ ਹੈ।

ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਹਿਲਾਂ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ ਮੋਹਾਲੀ ਵਿਖੇ ਆਰਪੀਜੀ ਬੰਬ ਧਮਾਕਾ, ਫ਼ੇਰ ਪਟਿਆਲਾ ਵਿਖੇ ਦੋ ਭਾਈਚਾਰਿਆਂ ‘ਚ ਟਕਰਾਅ, ਦੋ ਦਿਨ ਪਹਿਲਾਂ ਪ੍ਰਸਿੱਧ ਗਾਇਕ ਸਿੱਧੂ ਮੂਸੇ ਵਾਲਾ ਦਾ ਗੋਲ਼ੀਆਂ ਮਾਰ ਕੇ ਦਿਨ-ਦਿਹਾੜੇ ਕਤਲ ਅਤੇ ਅੱਜ ਲੁਧਿਆਣਾ ਨੇੜੇ 3 ਲੁਟੇਰਿਆਂ ਵੱਲੋਂ ਬੰਦੂਕ ਦੀ ਨੋਕ ‘ਤੇ ਸਵਾਰੀਆਂ ਨਾਲ ਭਰੀ ਬੱਸ ਦੇ ਕੰਡਕਟਰ ਦੀ ਲੁੱਟ ਅਮਨ-ਕਨੂੰਨ ਦੇ ਮੂੰਹ ‘ਤੇ ਚਪੇੜ ਮਾਰਦੀਆਂ ਅਜਿਹੀਆਂ ਘਟਨਾਵਾਂ ਪੰਜਾਬ ‘ਚ ਹਰ ਰੋਜ਼ ਵਾਪਰ ਰਹੀਆਂ ਹਨ, ਅਤੇ ਅਜਿਹੇ ਅਰਾਜਕਤਾ ਭਰੇ ਦੌਰ ‘ਚੋਂ ਪੰਜਾਬ ਪਹਿਲੀ ਵਾਰ ਲੰਘਣ ਨੂੰ ਮਜਬੂਰ ਹੋਇਆ ਹੈ, ਜਿਸ ਦਾ ਸਿੱਧਾ ਕਾਰਨ ਹੈ ਭਗਵੰਤ ਮਾਨ ਦੀ ‘ਫ਼ਰਜ਼ੀ’ ਸਰਕਾਰ ਉੱਤੇ ਦਿੱਲੀ ਬੈਠੇ ਕੇਜਰੀਵਾਲ ਦਾ ਰਿਮੋਟ ਕੰਟਰੋਲ।

ਇਸ ਸੰਬੰਧੀ ਭਾਜਪਾ ਆਗੂ ਫਤੇਹਜੰਗ ਸਿੰਘ ਬਾਜਵਾ ਨੇ ਭਗਵੰਤ ਮਾਨ ਨੂੰ ਛੱਡ ਦੇਣ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਰਾਕੇਟ ਲਾਂਚਰ? ਡਰੋਨ? AN94 ਆਟੋਮੈਟਿਕ ਰਾਈਫਲਾਂ? ਪੰਜਾਬ ਦੀ ਮੌਜੂਦਾ ਅਮਨ-ਕਾਨੂੰਨ ਦੀ ਸਥਿਤੀ ਚਿੰਤਾਜਨਕ ! ਦਿੱਲੀ ਦੀ ਬਜਾਏ ਹੁਣ ਪਾਕਿਸਤਾਨ ਦੇ ਰਿਹਾ ਹੈ ਸ਼ਾਟ! ਦਿੱਲੀ ਮਾਡਲ ਬਾਰੇ ਕੋਈ ਵਿਚਾਰ ਨਹੀਂ ਪਰ ਪਾਕਿਸਤਾਨ ਮਾਡਲ ਪੰਜਾਬ ਵਿੱਚ ਪੂਰੀ ਤਰ੍ਹਾਂ ਲਾਗੂ ਹੁੰਦਾ ਨਜ਼ਰ ਆ ਰਿਹਾ ਹੈ @ਭਗਵੰਤ ਮਾਨ ਨੂੰ ਛੱਡ ਦੇਣਾ ਚਾਹੀਦਾ ਹੈ

Written By
The Punjab Wire