Close

Recent Posts

ਗੁਰਦਾਸਪੁਰ ਦੇਸ਼ ਪੰਜਾਬ ਮੁੱਖ ਖ਼ਬਰ ਰਾਜਨੀਤੀ ਵਿਸ਼ੇਸ਼

ਪੰਜਾਬ V/S ਗੁਜਰਾਤ: ਮੁੱਖ ਮੰਤਰੀ ਮਾਨ ਅਤੇ ਮੁੱਖ ਮੰਤਰੀ ਮੋਦੀ ਵੱਲੋ ਆਪਣੇ ਮੰਤਰੀ ਖਿਲਾਫ਼ ਲਏ ਗਏ ਫ਼ੈਸਲੇ ਦਾ ਮੁਲਾਂਕਣ ਕਰ ਰਹੀ ਜਨਤਾ

ਪੰਜਾਬ V/S ਗੁਜਰਾਤ: ਮੁੱਖ ਮੰਤਰੀ ਮਾਨ ਅਤੇ ਮੁੱਖ ਮੰਤਰੀ ਮੋਦੀ ਵੱਲੋ ਆਪਣੇ ਮੰਤਰੀ ਖਿਲਾਫ਼ ਲਏ ਗਏ ਫ਼ੈਸਲੇ ਦਾ ਮੁਲਾਂਕਣ ਕਰ ਰਹੀ ਜਨਤਾ
  • PublishedMay 25, 2022

ਫਿਲਮ ਪੀਐਮ ਨਰਿੰਦਰ ਮੋਦੀ ਦਾ ਸੀਨ ਬਣਿਆ ਚਰਚਾ ਦਾ ਵਿਸ਼ਾ, ਆਪਣੀ ਆਪਣੀ ਸਮਝ ਅਨੁਸਾਰ ਆਪਣਾ ਆਪਣਾ ਤਰਕ ਪੇਸ਼ ਕਰ ਰਹੇ ਲੋਕ

ਗੁਰਦਾਸਪੁਰ, 25 ਮਈ (ਮੰਨਣ ਸੈਣੀ)। ਭ੍ਰਿਸ਼ਟਾਚਾਰ ਦੇ ਦੋਸ਼ਾ ਦੇ ਚਲਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋ ਆਪਣੇ ਹੀ ਮੰਤਰੀ ਡਾ ਵਿਜੇ ਸਿੰਗਲਾ ਖਿਲਾਫ਼ ਲਏ ਗਏ ਸਖ਼ਤ ਫੈਸਲੇ ਅਤੇ ਕੀਤੀ ਗਈ ਸਖ਼ਤ ਕਾਰਵਾਈ ਨਾਲ ਜਿੱਥੇ ਰਾਜਨੀਤੀ ਵਿੱਚ ਭੂਚਾਲ ਆ ਗਿਆ ਹੈ ਅਤੇ ਭ੍ਰਿਸ਼ਟਾਚਾਰ ਕਰਨ ਵਾਲੇ ਆਗੂਆ ਅਤੇ ਅਫ਼ਸਰਾਂ ਨੂੰ ਹੱਥਾ ਪੈਰਾਂ ਦੀ ਪੈ ਗਈ ਹੈ। ਉਥੇ ਹੀ ਇਸ ਫ਼ੈਸਲੇ ਦਾ ਅਸਰ ਆਮ ਲੋਕਾਂ ਵਿੱਚ ਵੀ ਵੇਖਣ ਨੂੰ ਮਿਲ ਰਿਹਾ ਅਤੇ ਲੋਕਾਂ ਨੇ ਮੁਲਾਂਕਣ ਕਰਨਾ ਸ਼ੁਰੂ ਕਰ ਦਿੱਤਾ ਹੈ। ਮੰਦੀ ਅਤੇ ਕਾਰੋਬਾਰ ਨਾ ਹੋਣ ਬਦਹਾਲੀ ਦਾ ਸ਼ਿਕਾਰ ਹੋਏ ਲੋਕਾਂ ਵਿੱਚ ਜਿੱਥੇ ਇੱਕ ਚੰਗੇ ਵਿਕਲਪ ਨੂੰ ਵੇਖਿਆ ਜਾ ਰਿਹਾ ਉਥੇ ਹੀ ਲੋਕਲ ਪੱਧਰ ਪਾਰਟੀ ਦੇ ਵਰਕਰ ਵੀ ਪੂਰੀ ਤਰ੍ਹਾ ਸਰਗਰਮ ਹੋ ਚੁੱਕੇ ਹਨ।

ਆਮ ਆਦਮੀ ਪਾਰਟੀ ਵਾਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋ ਚਲਾਏ ਗਏ ਤੀਰ ਦੀ ਪਹੁੰਚ ਦਿੱਲੀ ਤੱਕ ਦੱਸ ਰਹੇ ਹਨ ਉੱਥੇ ਹੀ ਵਿਰੋਧੀ ਇਸ ਫੈਸਲੇ ਤੇ ਸ਼ੰਕੇ ਜਾਹਿਰ ਕਰ ਇਸ ਨੂੰ ਮਹਿਜ ਪ੍ਰਚਾਰ ਦਾ ਸਸਤਾ ਤਰੀਕਾ ਦੱਸ ਰਹੇ ਹਨ। ਪਰ ਅਗਰ ਆਮ ਲੋਕਾਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਇਸ ਗੱਲ ਦੀ ਸੰਤੁਸ਼ਟੀ ਪ੍ਰਤੀਤ ਹੁੰਦੀ ਦਿਸ ਰਹੀ ਹੈ ਕਿ ਬੇਸ਼ਕ ਹੋਲੀ ਹੀ ਪਰ ਪੰਜਾਬ ਦੀ ਗੱਡੀ ਲੀਹ ਤੇ ਆ ਜਰੂਰ ਸਕਦੀ ਹੈ।

ਭਗਵੰਤ ਮਾਨ ਵਲੋਂ ਲਏ ਗਏ ਫੈਸਲੇ ਤੇ ਆਪ ਪਾਰਟੀ ਦਾ ਉੱਚੇ ਉੱਠੇ ਪੱਧਰ ਦਾ ਅੰਦਾਜਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਕਿ ਲੋਕ ਇਸ ਫੈਸਲੇ ਮੁਲਾਂਕਣ ਕਿਸੇ ਹੋਰ ਨਾਲ ਨਹੀਂ ਬਲਕਿ ਦੇਸ਼ ਦੇ ਮੌਜੂਦਾ ਪ੍ਰਧਾਨ ਮੰਤਰੀ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਨਰਿੰਦਰ ਮੋਦੀ ਨਾਲ ਕਰ ਰਹੇ ਹਨ। ਬਤੋਰ ਮੁੱਖ ਮੰਤਰੀ ਨਰਿੰਦਰ ਮੋਦੀ ਵੱਲੋਂ ਲਏ ਗਏ ਫੈਸਲੇ ਅਤੇ ਭਗਵੰਤ ਮਾਨ ਦੇ ਫੈਸਲੇ ਦੀ ਤੁਲਨਾ ਕੀਤਾ ਜਾਣਾ ਕੋਈ ਛੋਟੀ ਗੱਲ ਸਮਝ ਨਹੀਂ ਆਉਂਦਾ। ਲੋਕ ਕਲਾ ਦੇ ਦੀਵਾਨੇ ਦੋਨਾਂ ਮੁੱਖ ਮੰਤਰੀਆਂ ਨੂੰ ਕਲਾ ਰਾਹੀ ਹੀ ਸਮਝਣ ਦੀ ਕੌਸ਼ਿਸ਼ ਕਰ ਰਹੇ ਹਨ।

ਲੋਕਾਂ ਵੱਲੋਂ ਨਰਿੰਦਰ ਮੋਦੀ ਦੀ ਜੀਵਨੀ ਤੇ ਆਧਾਰਿਤ ਡਾਇਰੇਕਟਰ ਓਮੰਗ ਕੁਮਾਰ ਵੱਲੋਂ ਬਣਾਈ ਗਈ ਫ਼ਿਲਮ ਪੀਐਮ ਨਰਿੰਦਰ ਮੋਦੀ ਵਿੱਚ ਦਰਸ਼ਾਏ ਗਏ ਸੀਨ ਦਾ ਹਵਾਲਾ ਦਿੱਤਾ ਜਾ ਰਿਹਾ ਹੈ ਅਤੇ ਨਾ ਖਾਉਂਗਾ ਨਾ ਖਾਣੇ ਦੂੰਗਾ ਵਾਲੇ ਸੀਨ ਦਿੱਖਾ ਕੇ ਮਾਨ ਅਤੇ ਮੋਦੀ ਦੇ ਫੈਸਲੇ ਤੇ ਵਿਚਕਾਰ ਫਰਕ ਦੱਸਣ ਦੀ ਕੌਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਇਸ ਨੂੰ ਕੇਜਰੀਵਾਲ ਨਾਲ ਜੋੜਣ ਦੀ ਕੌਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਸ ਫੈਸਲੇ ਦਾ ਕ੍ਰੈਡਿਟ ਕੇਜਰੀਵਾਲ ਦੀ ਉੱਚੀ ਸੋਚ ਨੂੰ ਦੱਸਿਆ ਜਾ ਰਿਹਾ।

ਲੋਕਾਂ ਵੱਲੋਂ ਜਿਸ ਸੀਨ ਨੂੰ ਦਿਖਾ ਕੇ ਆਪਣਾ ਪੱਖ ਮਜਬੂਤ ਕਰਨ ਦੀ ਕੌਸ਼ਿਸ਼ ਕੀਤੀ ਜਾ ਰਹੀ ਹੈ ਉਹ ਸੀਨ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਭੂੂਮਿਕਾ ਅਦਾ ਕਰ ਰਹੇ ਵਿਵੇਕ ਓਬਰਾਏ ਤੇ ਫਿਲਮਾਇਆ ਗਿਆ ਸੀ। ਫ਼ਿਲਮ ਦੇ ਇਸ ਸੀਨ ਵਿੱਚ ਦੱਸਿਆ ਗਿਆ ਸੀ ਕਿ ਮੋਦੀ ਗੁਜਰਾਤ ਦੇ ਮੁੱਖਮੰਤਰੀ ਸਨ। ਉਹਨਾਂ ਦੇ ਇੱਕ ਮੰਤਰੀ ਵੱਲੋਂ ਕਿਸੇ ਕੰਮ ਦੇ ਬਦਲੇ ਮੋਟੀ ਰਿਸ਼ਵਤ ਲਈ ਗਈ। ਜਿਸ ਦਾ ਮੁੱਖਮੰਤਰੀ ਮੋਦੀ ਨੂੰ ਪਤਾ ਲੱਗ ਜਾਂਦਾ ਉਹ ਉਸੇ ਵੇਲੇ ਮੰਤਰੀ ਨੂੰ ਫੋਨ ਕਰ ਆਪਣੇ ਦਫਤਰ ਬੈਗ ਨਾਲ ਲੈ ਕੇ ਬੁਲਾਉਂਦੇ ਹਨ ਅਤੇ ਚੰਗੀ ਫਟਕਾਰ ਲਗਾਉਂਦੇ ਹਨ। ਪ੍ਰਧਾਨਮੰਤਰੀ ਮੋਦੀ ਦਾ ਪ੍ਰਸਿਧ ਨਾਰਾ ਉਸ ਵੇਲੇ ਡਾਇਲਗ ਦੇ ਜਰਿਏ ਬੋਲਿਆ ਜਾਂਦਾ ਅਤੇ ਮੋਦੀ ਦਾ ਕਿਰਦਾਰ ਨਿਭਾ ਰਹੇ ਓਬਰਾਏ ਇਹ ਕਹਿੰਦੇ ਹੋਏ ਦਿਖਦੇ ਹਨ ਕਿ “ਨਾ ਖਾਉਂਗਾ ਨਾ ਖਾਣੇ ਦੂੰਗਾ” ਅਤੇ ਪਹਿਲੀ ਅਤੇ ਆਖਰੀਂ ਚੇਤਾਵਨੀ ਦੇ ਕੇ ਮੰਤਰੀ ਨੂੰ ਹੀ ਪੈਸਾ ਗੁਜਰਾਤ ਦੇ ਦੇਸ਼ ਲਈ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਵਿੱਚ ਸੂਬੇ ਵੱਲੋਂ ਵੰਡਣ ਲਈ ਕਹਿੰਦੇ ਹਨ।

ਬੱਸ ਇਹ ਹੀ ਸੀਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਅਤੇ ਲੋਕਾਂ ਵੱਲੋਂ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੁੱਖ ਮੰਤਰੀ ਦੌਰਾਨ ਫਿਲਮ ਵਿੱਚ ਦਿਖਾਏ ਗਏ ਕੰਮ ਦੇ ਆਧਾਰ ਉੱਤੇ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਏ ਗਏ ਫੈਸਲੇ ਦੀ ਤੁਲਨਾ ਕੀਤੀ ਜਾ ਰਹੀ ਹੈ । ਭਾਜਪਾ ਵਾਲੇ ਆਪਣਾ ਪੱਖ ਰੱਖਣ ਦੀ ਕੌਸ਼ਿਸ਼ ਕਰ ਰਹੇ ਹਨ ਅਤੇ ਆਮ ਆਦਮੀ ਵਾਲੇ ਆਪਣਾ ਅਤੇ ਲੋਕ ਆਪਣੀ ਸਮਝ ਲਗਾ ਰਹੇ ਹਨ। ਹਾਲਾਂਕਿ ਆਪਣਾ ਆਪਣਾ ਤਰਕ ਪੇਸ਼ ਕਰਨ ਵਾਲੇ ਇਸ ਸੰਬੰਧੀ ਵੀ ਅੰਨਜਾਨ ਹਨ ਕਿ ਇਹ ਸੀਨ ਅਸਲ ਵਿੱਚ ਵਾਸਤਵਿਕਤਾ ਹੈ ਵੀ ਯਾ ਨਹੀਂ। ਪਰ ਪ੍ਰਧਾਨ ਮੰਤਰੀ ਦੇ ਨਾਰੇ ਦੀ ਪ੍ਰਸਿਧੀ ਬਿਲਕੁਲ ਵਾਸਤਵਿਕਤਾ ਹੈ।

Written By
The Punjab Wire