ਗੁਰਦਾਸਪੁਰ, 18 ਮਈ (ਮੰਨਣ ਸੈਣੀ)। ਜ਼ਿਲਾ ਗੁਰਦਾਸਪੁਰ ਅੰਦਰ ਮੰਗਲਵਾਰ ਨੂੰ ਖਾਣਾਂ ਅਤੇ ਭੂ-ਵਿਗਿਆਨ ਵਿਭਾਗ ਦੇ ਮੰਤਰੀ ਹਰਜੋਤ ਸਿੰਘ ਬੈਂਸ ਦੇ ਦੌਰੇ ਦਾ ਅਸਰ ਵੇਖਣ ਨੂੰ ਮਿਲਿਆਂ ਹੈ। ਦੱਸਣਯੋਗ ਹੈ ਕਿ ਮੰਤਰੀ ਹਰਜੋਤ ਬੈਂਸ ਵੱਲੋਂ ਜ਼ਿਲਾ ਗੁਰਦਾਸਪੁਰ ਅੰਦਰ ਮੰਗਲਵਾਰ ਨੂੰ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਇਸ ਦੌਰਾਨ ਉਹ ਕਾਹਨੂੰਵਾਨ ਛੰਬ ਵਿੱਖੇ ਸਥਿਤ ਛੋਟਾ ਘਲੂਘਾਰਾ ਸਾਹਿਬ ਮੈਮੋਰਿਅਲ ਆਏ ਅਤੇ ਸ਼ਹੀਦਾਂ ਦੇ ਇਸ ਪਾਵਨ ਅਸਥਾਨ ਤੇ ਨਤਮੱਸਤਕ ਹੋਏ। ਮੰਤਰੀ ਦੀ ਆਮਦ ਤੇ ਮਾਇਨਿੰਗ ਵਿਭਾਗ ਪੂਰੀ ਤਰ੍ਹਾਂ ਚੌਕਸ ਪਾਇਆ ਗਿਆ ਤਾਂ ਜੋਂ ਮੰਤਰੀ ਮਾਇਨਿੰਗ ਸਾਇਟ ਵੱਲ਼ ਅਚੌਕ ਦੋਰੇ ਤੇ ਨਾ ਚਲੇ ਜਾਣ। ਇਸੇ ਚੈਕਿੰਗ ਦੌਰਾਨ ਕੱਲ ਜੇ.ਈ.ਕਮ ਮਾਇਨਿੰਗ ਇੰਸਪੈਕਟਰ ਗੁਰਦਾਸਪੁਰ ਵਲੋਂ ਦਰਿਆ ਚੱਕੀ ਦੇ ਨਾਲ ਨਾਲ ਧੁੱਸੀ ਬੰਨ ਨੇੜੇ ਪਿੰਡਾ ਦੀ ਚੈਕਿੰਗ ਗਈ।
ਇਸ ਦੋਰਾਂਨ ਦੋਰਾਂਨ ਦੁਪਹਿਰ ਕਰੀਬ ਸਵਾ ਤਿੰਨ ਵਜੇ ਉਹਨਾਂ ਵੇਖਿਆਂ ਕਿ ਪਿੰਡ ਛੋਟਾ ਬਿਆਨਪੁਰ ਦੇ ਨੇੜੇ ਧੁੱਸੀ ਬੰਨ ਦੇ ਨੇੜੇ ਪੈਦੇ ਕਾਫੀ ਰਕਬੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਕਰਕੇ ਆਰਬੀਐਮ ਦੀ ਨਿਕਾਸੀ ਕੀਤੀ ਗਈ ਹੈ। ਪਰ ਮੌਕੇ ਤੇ ਕਿਸੇ ਵੀ ਤਰਾਂ ਦੀ ਕੋਈ ਮਸ਼ੀਨ/ ਐਸਕਾਵੇਟ ਆਦਿ ਮੋਜੂਦ ਨਹੀ ਸੀ । ਇਸ ਰਕਬੇ ਵਿੱਚ ਆਰਬੀਐਮ ਦੀ ਨਿਕਾਸੀ ਕਰਕੇ ਦੋਸੀਆਂ ਵਲੋਂ ਮਾਈਨਿੰਗ ਐਕਟ 1957 ਦੀ ਉਲੰਘਣਾ ਕੀਤੀ ਗਈ ਹੈ।
ਜਿਸਦੇ ਆਧਾਰ ਤੇ ਉਹਨਾਂ ਵੱਲੋਂ ਥਾਨਾ ਦੀਨਾਨਗਰ ਵਿੱਚ ਖਾਣਾਂ ਅਤੇ ਖਣਿਜ (ਵਿਕਾਸ ਦਾ ਨਿਯਮ) ਐਕਟ 1957 ਦੇ ਤਹਿਤ ਨਾਮਾਲੂਨ ਖਿਲਾਫ਼ ਮਾਮਲਾ ਦਰਜ ਕਰਵਾਇਆ ਗਿਆ ਹੈ।