ਚੰਡੀਗੜ੍ਹ, 11 ਮਈ (ਦੇ ਪੰਜਾਬ ਵਾਇਰ)। ਪੰਜਾਬ ਅੰਦਰ ਸਰਕਾਰੀ ਜਾਂ ਪੰਚਾਇਤੀ ਜ਼ਮੀਨਾਂ ਤੇ ਕਬਜ਼ੇ ਕਰ ਚੁੱਕੇ ਲੋਕਾਂ, ਜਿਸ ਵਿਚ ਰਾਜਨੀਤਿਕ ਲੋਕਾਂ, ਅਫਸਰਾਂ ਅਤੇ ਰਸੂਖਦਾਰ ਵੀ ਸ਼ਾਮਿਲ ਹਨ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਤ ਮਾਨ ਵੱਲੋਂ ਅਪੀਲ ਰਾਹੀ ਸਮਾਂ ਦਿੱਤਾ ਗਿਆ ਹੈ। ਮੁੱਖ ਮੰਤਰੀ ਵੱਲੋਂ ਕਿਹਾ ਗਿਆ ਹੈ ਕਿ ਉਹ ਅਪੀਲ ਕਰਦੇ ਨੇ 31 ਮਈ ਤੱਕ ਆਪਣੇ ਨਾਜਾਇਜ਼ ਕਬਜ਼ੇ ਛੱਡ ਕੇ ਜ਼ਮੀਨ ਸਰਕਾਰਾਂ ਨੂੰ ਦੇ ਦੇਣ ਨਹੀਂ ਤਾਂ ਪੁਰਾਣੇ ਖਰਚੇ ਅਤੇ ਨਵੇਂ ਪਰਚੇ ਪਾਏ ਜਾ ਸਕਦੇ ਨੇ। ਦੱਸਣਯੋਗ ਹੈ ਕਿ ਪੰਜਾਬ ਅੰਦਰ ਆਮ ਲੋਕਾਂ, ਰਾਜਨੀਤਿਕ ਆਗੂਆ, ਅਫਸਰਸ਼ਾਹੀ ਅਤੇ ਰਸੂਖਦਾਰ ਲੋਕਾਂ ਵੱਲੋਂ ਸਰਕਾਰੀ ਅਤੇ ਪੰਚਾਇਤੀ ਜ਼ਮੀਨਾਂ ਉੱਤੇ ਨਜਾਇਜ਼ ਕਬਜ਼ੇ ਕੀਤੇ ਹੋਏ ਹਨ। ਜਿਸ ਨੂੰ ਛੁਡਾਉਣ ਲਈ ਸਰਕਾਰ ਵੱਲੋਂ ਸਰਕਾਰ ਵੱਲੋਂ ਮੁਹਿੰਮ ਛੇੜੀ ਗਈ ਹੈ।
Recent Posts
- ਬੇਅਦਬੀ ਵਿਰੋਧੀ ਕਾਨੂੰਨ ‘ਤੇ ਸੁਖਬੀਰ ਬਾਦਲ ਦੀ ਚੁੱਪ ਬੁਨਿਆਦੀ ਸਵਾਲ ਖੜ੍ਹੇ ਕਰਦੀ ਹੈ: ਬਲਤੇਜ ਪੰਨੂ
- ਮੁੱਖ ਮੰਤਰੀ ਦੇ ਯਤਨਾਂ ਨੂੰ ਬੂਰ ਪੈਣਾ ਸ਼ੁਰੂ, ਪੰਜਾਬ ਸਰਕਾਰ ਵਰਲਡ ਹਾਰਟੀ ਸੈਂਟਰ ਈਕੋਸਿਸਟਮ ਦੀ ਤਰਜ਼ ‘ਤੇ ਬਾਗਬਾਨੀ ਅਨੁਭਵ ਅਤੇ ਸਿਖਲਾਈ ਕੇਂਦਰ ਕਰੇਗੀ ਸਥਾਪਤ
- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮੋਹਾਲੀ ਵਿਖੇ ਖੋਜ ਅਤੇ ਵਿਕਾਸ ਕੇਂਦਰ ਸਥਾਪਤ ਕਰਨ ਦੀ ਸੰਭਾਵਨਾ ਪੜਚੋਲਣ ਲਈ ਗਲੋਬਲ ਸੈਮੀਕੰਡਕਟਰ ਦਿੱਗਜ਼ ਐਨ.ਐਕਸ.ਪੀ. ਨੂੰ ਨਿੱਘਾ ਸੱਦਾ
- ਪੁਡੂਚੇਰੀ ਦੇ ਉਪ-ਰਾਜਪਾਲ ਕੈਲਾਸ਼ਨਾਥਨ ਵੱਲੋਂ ਸਿੱਖਾਂ ਦੇ ਯੋਗਦਾਨ ਤੇ ਰਾਸ਼ਟਰ ਨਿਰਮਾਣ ‘ਚ ਭੂਮਿਕਾ ਦੀ ਸਰਾਹਨਾ
- ’ਗੈਂਗਸਟਰਾਂ ‘ਤੇ ਵਾਰ’ ਨਾਲ ਕਈ ਗੈਂਗਸਟਰ ਨੈੱਟਵਰਕਾਂ ਨੂੰ ਖਤਮ ਕੀਤਾ ਗਿਆ; 3 ਮਹੀਨਿਆਂ ਵਿੱਚ 49,298 ਅਪਰਾਧੀ ਪੁਲਿਸ ਦੇ ਸ਼ਿਕੰਜੇ ‘ਚ