Close

Recent Posts

ਆਰਥਿਕਤਾ ਗੁਰਦਾਸਪੁਰ ਦੇਸ਼ ਪੰਜਾਬ ਮੁੱਖ ਖ਼ਬਰ ਰਾਜਨੀਤੀ

ਦੋ ਮਹੀਨੇ ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੁਲਾਜ਼ਮਾਂ ਨੂੰ ਨਹੀਂ ਮਿਲੀਆਂ ਤਨਖਾਹਾਂ, ਕਰਮਚਾਰੀ ਕਰ ਰਹੇ ਬੇਵੱਸੀ ਛੁੱਟੀ ਦੀ ਵਿਵਸਥਾ ਕਰਨ ਦੀ ਮੰਗ, ਜਾ ਸਕੀਏ ਗੁਰਦਵਾਰੇ

ਦੋ ਮਹੀਨੇ ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੁਲਾਜ਼ਮਾਂ ਨੂੰ ਨਹੀਂ ਮਿਲੀਆਂ ਤਨਖਾਹਾਂ, ਕਰਮਚਾਰੀ ਕਰ ਰਹੇ ਬੇਵੱਸੀ ਛੁੱਟੀ ਦੀ ਵਿਵਸਥਾ ਕਰਨ ਦੀ ਮੰਗ, ਜਾ ਸਕੀਏ ਗੁਰਦਵਾਰੇ
  • PublishedMay 6, 2022

ਕਿਹਾ ਕਿਸ਼ਤਾ ਵਾਲੇ, ਦੁਧ ਵਾਲੇ, ਲੋਨ ਵਾਲਿਆਂ ਨੇ ਜਲੀਲ ਕਰਨਾ ਕੀਤਾ ਸ਼ੁਰੂ, ਫੈਸਲਾ ਕੀਤਾ ਕਿ ਮੰਜੂਰੀ ਲੈ ਕੇ ਪਰਿਵਾਰ ਸਮੇਤ ਸ਼੍ਰੀ ਅਮ੍ਰਿਤਸਰ ਗੁਰੂਦਵਾਰਾ ਸਾਹਿਬ ਚਲਾ ਜਾਵੇ

ਪਟਿਆਲਾ, 6 ਮਈ (ਦ ਪੰਜਾਬ ਵਾਇਰ)। ਪਿਛਲੇ ਕਰੀਬ ਦੋਂ ਮਹੀਨੇ ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੁਲਾਜਮਾਂ ਨੂੰ ਤਨਖਾਹਾਂ ਨਹੀਂ ਮਿਲ ਰਹਿਆਂ ਜਿਸ ਦੇ ਚਲਦਿਆਂ ਮੁਲਾਜ਼ਿਮਾ ਵੱਲੋਂ ਰਜਿਸਟਰਾਰ ਨੂੰ ਚਿੱਠੀ ਲਿੱਖ ਕੇ ਮੰਗ ਕੀਤੀ ਗਈ ਹੈ ਕਿ ਮੁਲਾਜ਼ਿਮਾ ਨੂੰ ਬੇਵੱਸੀ ਛੱਟੀ ਲੈਣ ਲਈ ਵਿਵਸਥਾ ਕੀਤੀ ਜਾਵੇ।

ਇਸ ਸੰਬੰਧੀ ਬੇਵੱਸੀ ਸਰਕਾਰੀ ਮੁਲਾਜਿਮ ਗੁਰਪ੍ਰੀਤ ਸਿੰਘ ਗੋਪਾਲਪੁਰੀ ਵੱਲੋਂ ਬਕਾਇਦਾ ਰਜਿਸਟਰਾਰ ਪਟਿਆਲਾ ਯੂਨੀਵਰਸਿਟੀ ਅਤੇ ਵਾਇਸ ਚਾਂਸਲਰ, ਡਿਪਟੀ ਕਮਿਸ਼ਨਰ ਪਟਿਆਲਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖੀ ਗਈ ਹੈ।

ਗੋਪਾਲਪੁਰੀ ਨੇ ਲਿਖਿਆ ਕਿ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਸੀਨੀਅਰ ਸਹਾਇਕ ਦੀ ਪੋਸਟ ਤੇ ਕੰਮ ਕਰ ਰਿਹਾ ਹਾਂ। ਪਿਛਲੇ 1-2 ਸਾਲਾਂ ਤੋਂ ਸਮੇਂ ਸਿਰ ਤਨਖਾਹ ਨਾ ਮਿਲਣ ਕਰਕੇ ਬਹੁਤ ਮਾਨਸਿਕ ਪੀੜਾ ਦਾ ਸਾਹਮਣਾ ਕਰ ਰਿਹਾ ਹੈ। ਹੁਣ ਵੀ ਉਹ ਪੂਰਾ ਮਾਰਚ ਮਹੀਨਾਂ ਅਤੇ ਅਪ੍ਰੈਲ ਮਹੀਨਾ ਅਤੇ ਹੁਣ ਮਈ ਦੀ 06 ਤਰੀਕ ਤੱਕ ਆਪਣੀ ਨੌਕਰੀ ਤੇ ਸਮੇਂ ਸਿਰ ਹਾਜ਼ਰ ਹੋ ਰਿਹਾ ਹਾਂ। ਉਹਦਾ ਕਹਿਣਾ ਹੈ ਕਿ ਉਹ ਬਹੁਤ ਇਮਾਨਦਾਰੀ ਅਤੇ ਪਾਬੰਦੀ ਨਾਲ ਡਿਊਟੀ ਨਿਭਾਅ ਰਿਹਾ ਹਾਂ।

ਪਰ 2 ਮਹੀਨੇ ਕੰਮ ਕਰਨ ਤੋਂ ਬਾਅਦ ਵੀ ਤਨਖਾਹ ਨਾ ਮਿਲਣ ਕਰਕੇ ਉਸਦੀਆਂ ਦੇਣਦਾਰੀਆਂ ਖੜ੍ਹ ਗਈਆਂ ਹਨ। ਉਸਨੇ ਦੱਸਿਆ ਕਿ ਇਹੀ ਹਾਲ ਸਾਰੇ ਮੁਲਾਜ਼ਮਾਂ ਦਾ ਹੋਇਆ ਪਿਆ ਹੈ। ਜਿਸ ਦੇ ਚਲਦਿਆਂ ਉਹ ਬੇਨਤੀ ਕਰਦਾ ਹਾਂ ਕਿ ਜਿਹੜੇ ਮੁਲਾਜ਼ਮ ਤਨਖਾਹ ਨਾ ਮਿਲਣ ਕਰਕੇ, ਕਿਰਾਏ ਆਦਿ ਦੀ ਕਮੀ ਕਰਕੇ ਡਿਊਟੀ ਤੇ ਨਹੀਂ ਆ ਸਕਦੇ ਉਹਨਾਂ ਲਈ ਵਿਸ਼ੇਸ਼ ਅਚਨਚੇਤ ਛੁੱਟੀ,ਕਮਾਈ ਛੁੱਟੀ ਆਦਿ ਤਰਜ਼ ਤੇ ‘ਬੇਵੱਸੀ ਛੁੱਟੀ ਦੀ ਵਿਵਸਥਾ ਕਰ ਦਿੱਤੀ ਜਾਵੇ ।

ਉਹਨੇ ਇਹ ਵੀ ਦੱਸਿਆ ਕਿ ਹੁਣ ਤੋ ਆਟਾ-ਦਾਲ ਲਈ ਵੀ ਰਾਸ਼ਨ ਦੀ ਦੁਕਾਨ ਵਾਲਿਆਂ ਨੇ,ਲੋਨ ਦੀਆਂ ਕਿਸ਼ਤਾਂ ਵਾਲਿਆ,ਦੁੱਧ ਵਾਲੇ ਆਦਿ ਨੇ ਪੈਸੇ ਦੇਣ ਲਈ ਬਹੁਤ ਜਲੀਲ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਲਈ ਉਸਨੇ ਫੈਸਲਾ ਕੀਤਾ ਹੈ ਕਿ ਉਹ ਰਜਿਸਟ੍ਰਾਰ ਤੋਂ ਪ੍ਰਵਾਨਗੀ ਲੈਣ ਉਪਰੰਤ ਪਰਿਵਾਰ ਸਮੇਤ ਸ੍ਰੀ ਅਮ੍ਰਿਤਸਰ ਸਾਹਿਬ ਗੁਰੂ-ਘਰ ਚਲਾ ਜਾਵੇ ਕਿਉਕਿ ਹੁਣ ਤੇ ਆਟਾ- ਦਾਲ ਖਰੀਦਣ ਤੋਂ ਵੀ ਅਸਮਰੱਥ ਹੋ ਗਿਆ ਹੈ। ਉਸ ਕੋਲ ਹੁਣ ਘਰ ਦੇ ਜਰੂਰੀ ਖਰਚ ਕਰਨ ਲਈ ਵੀ ਪੈਸੇ ਨਹੀਂ ਹਨ। ਇਸ ਲਈ ਰੋਜ਼ਾਨਾ ਰੋਟੀ ਦਾ ਮਸਲਾ ਤਾਂ ਗੁਰੂ-ਘਰ ਤੋਂ ਲੰਗਰ ਮਿਲਣ ਨਾਲ ਹੱਲ ਹੋ ਜਾਵੇਗਾ ਅਤੇ ਕਿਸ਼ਤਾਂ ਆਦਿ ਦੇ ਪੈਸੇ ਮੰਗਣ ਵਾਲਿਆ ਤੋਂ ਵੀ ਬਚਾ ਹੋ ਜਾਵੇਗਾ। ਇਸ ਲਈ ਮੇਰੀ ਮੁਸ਼ਕਿਲ ਨੂੰ ਦੇਖਦੇ “ਬੇਵੱਸੀ ਛੁੱਟੀ’ ਦੀ ਵਿਵਸਥਾ ਜਲਦੀ ਤੋਂ ਜਲਦੀ ਕੀਤੀ ਜਾਵੇ ਜੀ। ਤਾਂ ਜੋ ਮੈਂ “ਬੇਵੱਸੀ ਛੁੱਟੀ ਲੈ ਸਕਾਂ ਜੀ। ਉਹ ਬਹੁਤ ਧੰਨਵਾਦੀ ਹੋਵੇਗਾ।

ਉਕਤ ਮੁਲਾਜ਼ਮ ਦੀ ਇਸ ਚਿੱਠੀ ਤੇ ਤੰਜ ਕਸਦਿਆਂ ਅਕਾਲੀ ਆਗੂ ਚਰਨਜੀਤ ਸਿੰਘ ਬਰਾੜ ਨੇ ਆਪਣੀ ਫੇਸਬੂਕ ਤੇ ਇਹ ਚਿੱਠੀ ਪੋਸਟ ਕਰ ਤੰਜ ਕੱਸਦੇ ਹੋਇਆ ਇਸ ਨੂੰ ਬਦਲਾਵ ਦੱਸਿਆ ਹੈ। ਉਹਨਾਂ ਕਿਹਾ ਕਿ ਹੈਲੀਕਾਪਟਰਾਂ ਦੇ ਗੇੜੇ ਤੇ ਸਾਰੇ ਸੂਬਿਆਂ ਵਿੱਚ ਅਖਬਾਰਾਂ ਦੇ ਇਸ਼ਤਿਹਾਰ ਜਰੂਰੀ ਹਨ ਨਾਂ ਕਿ ਯੂਨੀਵਰਸਿੱਟੀ ਦੇ ਪ੍ਰੋਫੈਸਰਾਂ ਦੀਆਂ ਤਨਖਾਹਾਂ । ਉਹਨਾਂ ਵੱਲੋ ਆਰ.ਟੀ.ਆਈ ਤਹਿਤ ਹਰਮਿਲਾਪ ਸਿੰਘ ਗ੍ਰੇਵਾਲ ਵੱਲੋ ਆਰ.ਟੀ.ਆਈ ਐਕਟ 2005 ਤਹਿਤ ਸੂਚਨਾ ਦਾ ਪੱਤਰ ਵੀ ਲਗਾਇਆ ਗਿਆ ਜਿਸ ਵਿੱਚ ਦੱਸਿਆ ਗਿਆ ਕਿ ਮੁੱਖ ਮੰਤਰੀ ਦੀ ਗੁਜਰਾਤ ਫੇਰੀ ਤੇ ਕੁਲ 44 ਲੱਖ 85 ਹਜਾਰ 967 ਰੁਪਏ ਦਾ ਖਰਚਾ ਆਇਆ ਸੀ। ਜਦਕਿ ਹਿਮਾਚਲ ਦੋਰਾ ਦਾ ਲੇਖਾ ਜੋਖਾ ਨਹੀਂ ਦੱਸਿਆ ਗਿਆ।


Written By
The Punjab Wire