ਚੰਡੀਗੜ੍ਹ, 8 ਅਪ੍ਰੈਲ। ਪੰਜਾਬ ਸਰਕਾਰ ਵੱਲੋਂ ਕੁੱਲ ਅੱਠ ਪੁਲਿਸ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਬਦਲੇ ਗਏ ਅਧਿਕਾਰੀਆਂ ਵਿੱਚ ਸੱਤ ਆਈਪੀਐਸ ਅਧਿਕਾਰੀਆਂ ਅਤੇ ਇੱਕ ਪੀਪੀਐਸ ਅਧਿਕਾਰੀ ਸ਼ਾਮਿਲ ਹਨ। ਸਰਕਾਰ ਵੱਲੋਂ ਜਾਰੀ ਹੋੋਏ ਨਵੇਂ ਹੁਕਮਾਂ ਤਹਿਤ ਅਮ੍ਰਿਤਸਰ, ਲੁਧਿਆਣਾ ਅਤੇ ਜਲੰਧਰ ਦੇ ਕਮਿਸ਼ਨਰ ਆਫ ਪੁਲਿਸ ਅਤੇ ਪੰਜ ਜ਼ਿਲੇ ਜਲੰਧਰ ਦੇਹਾਤੀ, ਬਠਿੰਡਾ, ਲੁਧਿਆਣਾ ਦੇਹਾਤੀ, ਮਾਨਸਾ ਅਤੇ ਫਾਜ਼ਿਲਕਾ ਦੇ ਐਸਐਸਪੀ ਬਦਲ ਦਿੱਤੇ ਗਏ ਹਨ।
